ਡਾ. ਨਰਿੰਦਰ ਸਿੰਘ ਨਿੰਦੀ ਦੀ ਪਲੇਠੀ ਪੁਸਤਕ 'ਪੰਜਾਬ ਦੇ ਲੋਕ ਨਾਚ ਦਾ ਸਰਵੇਖਣ' 21 ਅਪ੍ਰੈਲ ਨੂੰ ਹੋਵੇਗੀ ਰਿਲੀਜ਼
ਚੰਡੀਗੜ੍ਹ, 14 ਅਪ੍ਰੈਲ 2023 - ਅੱਜ ਮਿਤੀ 13.04.2023 ਨੂੰ ਪੰਜਾਬ ਆਰਟਸ ਇੰਟਰਨੈਸ਼ਨਲ ਦੇ ਦਫ਼ਤਰ 108 ਸੈਕਟਰ-51 ਚੰਡੀਗੜ੍ਹ ਵਿਖੇ ਦਵਿੰਦਰ ਸਿੰਘ ਜੁਗਨੀ, ਪ੍ਰਧਾਨ FFF ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ, ਜਿਸ ਵਿੱਚ ਡਾਕਟਰ ਨਰਿੰਦਰ ਸਿੰਘ ਨਿੰਦੀ ਜੀ ਦੀ ਪਲੇਠੀ ਪੁਸਤਕ, ਜਿਸ ਵਿੱਚ ਪੰਜਾਬ ਦੇ ਲੋਕ ਨਾਚਾਂ ਦਾ ਸਰਵੇਖਣ ਲੋਕ ਅਰਪਣ ਕਰਨ ਦਾ ਮਤਾ ਹੇਠ ਲਿਖੇ ਅਨੁਸਾਰ ਪਾਸ ਕੀਤਾ ਗਿਆ:-
1. ਮਿਤੀ 21.04.2023 ਨੂੰ ਸ਼ਾਮੀ 6.30 ਵਜੇ ਟੈਗੋਰ ਥਿਏਟਰ ਚੰਡੀਗੜ੍ਹ ਵਿਖੇ ਡਾ: ਨਰਿੰਦਰ ਨਿੰਦੀ ਦੀ ਪਲੇਠੀ ਪੁਸਤਕ 'ਪੰਜਾਬ ਦੇ ਲੋਕ ਨਾਚ ਦਾ ਸਰਵੇਖਣ' ਦੀ ਘੁੰਡ ਚੁਕਾਈ ਪ੍ਰੋਫੈਸਰ ਸਰੂਪ ਸਿੰਘ (PUC) ਅਤੇ ਮਹਿੰਦਰ ਸਿੰਘ ਮਿੰਦੀ (USA) ਕਰਨਗੇ, ਜਿਸ ਵਿੱਚ ਪੰਜਾਬ ਆਰਟਸ ਇੰਟਰਨੈਸ਼ਨਲ ਦੇ ਕਾਰਜਕਰਨੀ ਕਮੇਟੀ ਅਤੇ FFF ਦੀ ਕਾਰਜਕਰਨੀ ਕਮੇਟੀ ਦੀ ਸਮੂਲੀਅਤ ਹੋਵੇਗੀ।
2. ਮਿਤੀ 23.04.2023 ਨੂੰ ਪੰਜਾਬ ਆਰਟਸ਼ ਇੰਟਰਨੈਸ਼ਨਲ ਭਵਨ ਜਟਾਣਾਂ ਨੇੜੇ ਚਮਕੌਰ ਸਾਹਿਬ ਵਿਖੇ ਸਾਹਿਤ ਸਭਾ ਬਹਿਰਾਮਪੁਰ ਬੇਟ ਅਤੇ ਇਲਾਕੇ ਦੇ ਵਿਧਾਇਕ ਡਾ: ਚਰਨਜੀਤ ਸਿੰਘ ਚੰਨੀ, ਡਾ: ਨਰਿੰਦਰ ਨਿੰਦੀ ਦੀ ਪਲੇਠੀ ਪੁਸਤਕ ਪੰਜਾਬ ਦੇ ਲੋਕ ਲਾਚਾਂ ਦਾ ਲੋਕ ਅਰਪਣ ਕਰਨਗੇ, ਜਿਸ ਵਿੱਚ ਪੰਜਾਬ ਇੰਟਰਨੈਸ਼ਨਲ ਆਰਟਸ ਇੰਟਰਨੈਸ਼ਨਲ ਅਤੇ FFF ਦੀ ਕਾਰਜਕਰਨੀ ਕਮੇਟੀ ਦੀ ਸਮੂਲੀਅਤ ਹੋਵੇਗੀ। ਜਿਸ ਦਾ ਸਮਾਂ ਸਾਰਨੀ ਸਵੇਰੇ 10.00 ਵਜ਼ੇ ਤੋਂ ਦੁਪਹਿਰ 1.00 ਵਜ਼ੇ ਤੱਕ ਹੋਵੇਗਾ।
ਉਪਰੋਕਤ ਮੀਟਿੰਗ ਹੇਠ ਲਿਖੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ:-
1. ਨਰਿੰਦਰ ਨਿੰਦੀ 2. ਦਵਿੰਦਰ ਸਿੰਘ 3. ਸਵਰਨ ਸਿੰਘ, FFF 4. ਹੁਸਨ ਲਾਲ 5. ਮਲਕੀਤ ਸਿੰਘ, 6. ਸੰਨੀ ਸੰਧੂ, 7. ਮਲਕੀਤ ਮਲੰਗਾ 8. ਹਰਜਿੰਦਰ ਸਿੰਘ ਭੱਟੀ 9. ਜਗਜੀਤ ਸਿੰਘ, 10. ਰਣਧੀਰ ਸਿੰਘ ਧੀਰਾ, 11. ਸਿਮਰਤਪਾਲ ਕੌਰ 12. ਹਰਪ੍ਰੀਤ ਕੌਰ ਆਦਿ ਮੀਟਿੰਗ ਵਿੱਚ ਮੌਜੂਦ ਸਨ।