ਸਕੇਪ ਸਾਹਿਤਕ ਸੰਸਥਾ ਨੇ ਸਾਹਿਤਕ ਚਰਚਾ ਤੇ ਕਵੀ ਦਰਬਾਰ ਕਰਵਾਇਆ
- ਪੰਜਾਬ ਦੇ ਸਭਿਆਚਾਰ ਨੂੰ ਬਚਾਉਣਾ ਲੇਖਕਾਂ ਦੀ ਜ਼ੁੰਮੇਵਾਰੀ- ਦੀਪਕ ਬਾਲੀ
- ਲੇਖਕਾਂ ਵਲੋਂ ਲੋਕ ਪੱਖੀ ਸਾਹਿਤ ਸਿਰਜਣਾ ਸਮੇਂ ਦੀ ਲੋੜ- ਕੰਵਰ ਇਕਬਾਲ ਸਿੰਘ
ਫਗਵਾੜਾ, 30 ਅਕਤੂਬਰ 2023 - ਦੁਆਬੇ ਦੀ ਪ੍ਰਸਿੱਧ ਸਾਹਿਤਕ ਸੰਸਥਾ ਵਲੋਂ ਮਹੀਨਾਵਾਰ ਇਕੱਤਰਤਾ ਬਲੱਡ ਬੈਂਕ, ਗੁਰੂ ਹਰਗੋਬਿੰਦ ਨਗਰ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਸੰਸਥਾ ਦੇ ਪ੍ਰਧਾਨ ਪਰਵਿੰਦਰ ਜੀਤ ਸਿੰਘ ਨੇ ਕੀਤੀ । ਇਸ ਸਮੇਂ ਕਰਵਾਈ ਸਾਹਿਤਕ ਚਰਚਾ ਅਤੇ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿਚ ਪੰਜਾਬੀ ਚਿੰਤਕ ਦੀਪਕ ਬਾਲੀ, ਉੱਘੇ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਵਿਸ਼ੇਸ਼ ਮਹਿਮਾਨ, ਪ੍ਰਸਿੱਧ ਲੇਖਿਕਾ ਪ੍ਰਕਾਸ਼ ਕੌਰ ਸੰਧੂ, ਪ੍ਰਿੰ: ਗੁਰਮੀਤ ਸਿੰਘ ਪਲਾਹੀ, ਡਾ. ਐਸ ਐਲ ਵਿਰਦੀ, ਡਾ. ਜਗੀਰ ਸਿੰਘ ਨੂਰ ਸ਼ਾਮਿਲ ਹੋਏ। ਦੀਪਕ ਬਾਲੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪੰਜਾਬ ਦੇ ਸੱਭਿਆਚਾਰਕ ਮੁਹਾਂਦਰੇ ਨੂੰ ਬਚਾਉਣ ਦੀ ਬਹੁਤ ਲੋੜ ਹੈ ਅਤੇ ਲੇਖਕ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ, ਕਿਉਂਕਿ ਉਹ ਸਮਾਜ ਦਾ ਚੇਤੰਨ ਅੰਗ ਹਨ।
ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਦੀਪਕ ਬਾਲੀ, ਕੰਵਰ ਇਕਬਾਲ ਸਿੰਘ ਦੀ ਪੰਜਾਬੀ ਸਾਹਿਤ, ਸਭਿਆਚਾਰਕ ਖੇਤਰ 'ਚ ਨਿਭਾਈ ਭੂਮਿਕਾ ਦੀ ਜਾਣਕਾਰੀ ਦਿੱਤੀ ਤੇ ਪ੍ਰਸੰਸਾ ਕੀਤੀ।
ਕੰਵਰ ਇਕਬਾਲ ਸਿੰਘ ਨੇ ਪੰਜਾਬੀ ਸਾਹਿਤ ਤੇ ਚਰਚਾ ਕਰਦੇ ਹੋਏ ਵਧੀਆ ਅਤੇ ਲੋਕਮਈ ਸਾਹਿਤ ਲਿਖਣ ਲਈ ਪ੍ਰੇਰਿਤ ਕੀਤਾ। ਪ੍ਰਕਾਸ਼ ਕੌਰ ਸੰਧੂ ਨੇ ਆਪਣੀਆ ਦੋ ਕਵਿਤਾਵਾਂ ਸ੍ਰੋਤਿਆਂ ਸੰਗ ਸਾਂਝੀਆ ਕੀਤੀਆਂ।
ਕਵੀ ਦਰਬਾਰ ਵਿਚ ਡਾ. ਇੰਦਰਜੀਤ ਸਿੰਘ ਵਾਸੂ, ਬਲਦੇਵ ਰਾਜ ਕੋਮਲ, ਲਾਲੀ ਕਰਤਾਰਪੁਰੀ, ਜਸਵਿੰਦਰ ਫਗਵਾੜਾ, ਬਲਵੀਰ ਕੌਰ ਬੱਬੂ ਸੈਣੀ, ਸੁਖਦੇਵ ਸਿੰਘ ਗੰਢਵਾ, ਨਗੀਨਾ ਸਿੰਘ ਬੱਲਗਣ, ਦਰਸ਼ਨ ਸਿੰਘ ਨੰਦਰਾ, ਬਚਨ ਗੁੜ੍ਹਾ, ਦਵਿੰਦਰ ਜੱਸਲ, ਦਲਜੀਤ ਮਹਿਮੀ, ਸੀਤਲ ਰਾਮ ਬੰਗਾ, ਮੋਨਿਕਾ ਬੇਦੀ, ਅਮਰੀਕ ਸਿੰਘ ਮਦਹੋਸ਼, ਉਰਮਲਜੀਤ ਸਿੰਘ ਵਾਲੀਆ, ਓਮ ਪ੍ਰਕਾਸ਼ ਸੰਦਲ, ਰਵਿੰਦਰ ਚੋਟ, ਹਰਚਰਨ ਭਾਰਤੀ, ਸੋਢੀ ਸੱਤੋਵਾਲੀ, ਹਰਨੇਕ ਸਿੰਘ, ਪ੍ਰਕਾਸ਼ ਕੌਰ ਸੰਧੂ, ਕੰਵਰ ਇਕਬਾਲ ਸਿੰਘ, ਸੋਹਣ ਸਹਿਜਲ, ਰਵਿੰਦਰ ਸਿੰਘ ਰਾਏ, ਕੁਲਵਿੰਦਰ ਗਾਖਲ, ਹਰਜਿੰਦਰ ਸਿੰਘ ਜਿੰਦੀ, ਮਨਜੀਤ ਕੌਰ ਮਿਸ਼ਾ, ਸਿਮਰਤ ਕੌਰ ਆਦਿ ਨੇ ਆਪਣਾ ਕਲਾਮ ਪੇਸ਼ ਕੀਤਾ ।
ਰਵਿੰਦਰ ਚੋਟ ਨੇ ਸਭਨਾਂ ਦਾ ਧੰਨਵਾਦ ਕੀਤਾ। ਸੰਸਥਾ ਵਲੋਂ ਦੀਪਕ ਬਾਲੀ, ਕੰਵਰ ਇਕਬਾਲ ਸਿੰਘ, ਪ੍ਰਕਾਸ਼ ਕੌਰ ਸੰਧੂ ਦਾ ਸਨਮਾਨ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਕਮਲੇਸ਼ ਸੰਧੂ ਵਲੋਂ ਬਾਖੂਬੀ ਨਿਭਾਈ ਗਈ।