’ਪੰਜਾਬ ਵਿਚ ਕਾਲਾ ਦੌਰ: ਅਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਤੇ ਬਾਅਦ’, ਤਤਕਾਲੀ ਡੀ ਸੀ ਅੰਮ੍ਰਿਤਸਰ ਦੀ ਪੁਸਤਕ ਹੋਵੇਗੀ ਭਲਕੇ 20 ਜੂਨ ਨੂੰ ਰਿਲੀਜ਼
ਚੰਡੀਗੜ੍ਹ, 19 ਜੂਨ, 2022: ’ਪੰਜਾਬ ਵਿਚ ਕਾਲਾ ਦੌਰ; ਅਪਰੇਸ਼ਨ ਬਲ਼ੂ ਸਟਾਰ ਤੋਂ ਪਹਿਲਾਂ ਤੇ ਬਾਅਦ’ ਨਾਂ ਦੀ ਉਸ ਵੇਲੇ ਦੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਰਮੇਸ਼ ਇੰਦਰ ਸਿੰਘ ਵੱਲੋਂ ਲਿਖੀ ਪੁਸਤਕ ਭਲਕੇ 20 ਜੂਨ ਨੂੰ ਰਿਲੀਜ਼ ਹੋਵੇਗੀ।
ਇਸ ਪੁਸਤਕ ਸਿੱਖਾਂ ਤੇ ਨਿਰੰਕਾਰੀਆਂ ਦਰਮਿਆਨ ਝੜਪ ਤੋਂ ਉਪਜੇ ਵਿਵਾਦ, ਅਪਰੇਸ਼ਨ ਬਲੂ ਸਟਾਰ ਤੇ 1978 ਤੋਂ 1996 ਤੱਕ ਦੇ ਸਿਆਸੀ ਉਥਲ ਪੁਥਲ, ਵੁਡਰੋਜ਼ ਤੇ ਬਲੈਕ ਥੰਡਰ ਪਾਰਟ 1 ਅਤੇ 2 ’ਤੇ ਚਾਨਣਾ ਪਾਵੇਗੀ।
ਰਮੇਸ਼ ਇੰਦਰ ਸਿੰਘ ਅਪਰੇਸ਼ਨ ਬਲੂ ਸਟਾਰ ਵੇਲੇ ਅੰਮ੍ਰਿਤਸਰ ਦੇ ਡਿਊਟੀ ਮੈਜਿਸਟਰੇਟ ਸਨ ਤੇ ਉਹਨਾਂ ਨੇ ਅੱਖੀਂ ਡਿੱਠ ਹਾਲ ਇਸ ਪੁਸਤਕ ਵਿਚ ਬਿਆਨ ਕੀਤਾ ਹੈ। ਬਾਅਦ ਵਿਚ ਰਮੇਸ਼ ਇੰਦਰ ਸਿੰਘ ਤਰੱਕੀ ਕਰਦਿਆਂ ਚੀਫ਼ ਸੈਕਟਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ। ਇਸ ਪੁਸਤਕ ਰਾਹੀਂ ਉਸ ਵੇਲੇ ਹੋਈਆਂ ਘਟਨਾਵਾਂ ਜਿਹਨਾਂ ਨਾਲ ਕਾਲਾ ਦੌਰ ਸ਼ੁਰੂ ਹੋਇਆ ਤੇ ਪੰਜਾਬ ਸਮਾਜਿਕ ਤੇ ਸਿਆਸੀ ਲੀਹਾਂ ’ਤੇ ਕਿਵੇਂ ਵੰਡਿਆ ਗਿਆ, ਇਸ ਬਾਰੇ ਜਾਣਕਾਰੀ ਪਾਠਕਾਂ ਨੂੰ ਮਿਲੇਗੀ।
ਰਮੇਸ਼ ਇੰਦਰ ਸਿੰਘ ਨੇ ਦੱਸਿਆ ਕਿ ਉਹ 1978 ਤੋਂ 1996 ਤੱਕ ਦੀਆਂ ਘਟਨਾਵਾਂ ਦੇ ਮੌਕੇ ’ਤੇ ਗਵਾਹ ਸਨ ਤੇ ਕਈ ਵਾਰ ਇਹਨਾਂ ਘਟਨਾਵਾਂ ਵਿਚ ਸ਼ਮੂਲੀਅਤ ਵੀ ਕਰਦੇ ਰਹੇ ਸਨ। ਇਹ ਸਮਾਂ ਪੰਜਾਬ ਲਈ ਬਹੁਤ ਘਾਤਕ ਪਰ ਅਹਿਮ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਮੈਂ ਜੋ ਵੇਖਿਆ ਅਤੇ ਕੀਤਾ, ਜੋ ਕਰਨ ਵਿਚ ਨਾਕਾਮ ਰਿਹਾ, ਉਹ ਦੱਸਣਾ ਜ਼ਰੂਰੀ ਹੈ। ਉਹਨਾਂ ਕਿਹਾ ਕਿ ਮੇਰੀ ਜ਼ਮੀਰ ਤੇ ਲੋਕਾਂ ਵਿਚ ਅਸਲ ਤੱਥਾਂ ਦੀ ਥਾਂ ਕਈ ਤਰ੍ਹਾਂ ਦੀਆਂ ਕਹਾਣੀਆਂ ਦੇ ਫੈਲਣ ਨੇ ਮੈਨੂੰ ਅਪਰੇਸ਼ਨ ਬਲ਼ੂ ਸਟਾਰ, ਵੁਡਰੋਜ਼, ਬਲੈਕ ਥੰਡਰ ਪਾਰਟ 1 ਅਤੇ 2, ਅਪਰੇਸ਼ਨ ਰਕਸ਼ਕ, ਵੱਖ ਵੱਖ ਸਿਆਸੀ ਪਾਰਟੀਆਂ ਦੀ ਭੂਮਿਕਾ, ਵਿਦੇਸ਼ੀ ਤਾਕਤਾਂ, ਮੀਡੀਆ, ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ, ਇਸ ਸੰਕਟ ਨਾਲ ਸਰਕਾਰ ਕਿਵੇਂ ਨਜਿੱਠੀ ਸਮੇਤ ਡੇਢ ਦਹਾਕੇ ਜੋ ਪੰਜਾਬ ਵਿਚ ਵਾਪਰਿਆ, ਉਸ ਲਈ ਲਿਖਣ ਵਾਸਤੇ ਮਜਬੂਰ ਕੀਤਾ ਹੈ। ਇਸ ਪੁਸਤਕ ਵਿਚ ਕਈ ਅਜਿਹੇ ਸਵਾਲਾਂ ਦੇ ਜਵਾਬ ਵੀ ਹਨ ਜਿਹਨਾਂ ਦੇ ਜਵਾਬ ਅੱਜ ਤੱਕ ਸਾਹਮਣੇ ਨਹੀਂ ਸਨ।ਪੰਜਾਬ ਵਿਚ ਅਤਿਵਾਦ ਰਾਤੋਂ ਰਾਤ ਪੈਦਾ ਨਹੀਂ ਹੋਇਆ,
ਉਹਨਾਂ ਕਿਹਾ ਕਿ ਇਸ ਬਾਰੇ ਇਤਿਹਾਸਕ ਸੰਦਰਭ ਵਿਚ ਵਧੀਆ ਢੰਗ ਨਾਲ ਦੱਸਿਆ ਗਿਆਹੈ। ਇਸ ਪੁਸਤਕ ਦਾ ਦੂਜਾ ਭਾਗ ਜਿਸ ਨੂੰ (ਇਤਿਹਾਸਕ ਪਰਿਪੇਖ) ਨਾਂ ਦਿੱਤਾ ਗਿਆ ਹੈ ਜਿਸ ਆਜ਼ਾਦੀ ਦੇ ਦਿਨਾਂ ਤੋਂ ਪਹਿਲਾਂ ਕਿਵੇਂ ਲੋਕਾਂ ਵਿਚ ਆਪਸੀ ਸਾਂਝਾਂ ਸਨ, ਇਹ ਕਿਵੇਂ ਉਭਰੀਆਂ ਤੇ ਕਿਵੇਂ ਧਰੁਵੀਕਰਨ ਦੀ ਬਦੌਲਤ ਜਰਨੈਲ ਸਿੰਘ ਭਿੰਡਰਾਵਾਲੇ ਸਾਹਮਣੇ ਆਏ, ਇਹਨਾਂ ਸਭ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ।