ਪਰਵਾਸੀ ਲੇਖਕਾਂ ਧਰਮ ਸਿੰਘ ਗੋਰਾਇਆ ਤੇ ਹਰਦਮ ਸਿੰਘ ਮਾਨ ਦੀਆਂ ਪੁਸਤਕਾਂ ਲੋਕ ਅਰਪਨ ਸਮਾਗਮ 21 ਜੂਨ ਨੂੰ ਹੋਵੇਗਾ
ਬਾਬੂਸ਼ਾਹੀ ਨੈੱਟਰਕ
ਲੁਧਿਆਣਾ, 21ਜੂਨ 2022
ਪਰਵਾਸੀ ਲੇਖਕਾਂ ਧਰਮ ਸਿੰਘ ਗੋਰਾਇਆ ਮੈਰੀਲੈਂਡ(ਅਮਰੀਕਾ) ਦੀ ਖੋਜ ਪੁਸਤਕ ਦੁੱਲਾ ਭੱਟੀ) ਤੇ ਹਰਦਮ ਸਿੰਘ ਮਾਨ (ਸਰੀ ਕੈਨੇਡਾ) ਦੇ ਗ਼ਜ਼ਲ ਸੰਗ੍ਰਹਿ ਸ਼ੀਸ਼ੇ ਦੇ ਅੱਖਰ ਦਾ ਲੋਕ ਅਰਪਨ ਸਮਾਗਮ 21 ਜੂਨ ਸਵੇਰੇ 11 ਵਜੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵਿਖੇ ਹੋਵੇਗਾ।
ਇਹ ਜਾਣਕਾਰੀ ਦੇਂਦਿਆਂ ਕਾਲਿਜ ਪ੍ਰਿੰਸੀਪਲ ਅਰਵਿੰਦਰ ਸਿੰਘ ਨੇ ਦੱਸਿਆ ਕਿ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ,ਗੁਰਭਜਨ ਸਿੰਘ ਗਿੱਲ ਚੇਅਰਮੈਨ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਤੇ ਪਰਵਾਸੀ ਪੰਜਾਬੀ ਲੇਖਕ ਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਆਪਣੀ ਆਵਾਜ਼ ਮੈਗਜ਼ੀਨ ਪੁੱਜਣਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਤੇ ਕਾਲਿਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐੱਸ ਪੀ ਸਿੰਘ ਸਮਾਗਮ ਦੀ ਪ੍ਰਧਾਨਗੀ ਕਰਨਗੇ।