ਸੈਣੀ ਭਵਨ ‘ਚ ਲਗਾਇਆ ਜਾਵੇਗਾ 20ਵਾਂ ਖੂਨਦਾਨ ਕੈਂਪ ਅਤੇ ਮੈਗਜ਼ੀਨ “ਸੈਣੀ ਸੰਸਾਰ” ਦਾ 49ਵਾਂ ਅੰਕ ਹੋਵੇਗਾ ਲੋਕਅਰਪਣ
ਰੂਪਨਗਰ, 6 ਜੁਲਾਈ 2023 - ਸਮਾਜ ਸੇਵੀ ਸੰਸਥਾ ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ[) ਵਲੋਂ 8 ਜੁਲਾਈ 2023 ਦਿਨ ਸ਼ਨੀਵਾਰ ਨੂੰ ਸੈਣੀ ਭਵਨ ਵਿਖੇ 20ਵਾਂ ਖੂਨਦਾਨ ਕੈਂਪ ਲਗਾਉਣ ਅਤੇ ਇਸੇ ਦਿਨ ਸੰਸਥਾ ਵਲੋਂ ਪ੍ਰਕਾਸਿਤ ਕੀਤਾ ਜਾਂਦਾ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 49ਵਾਂ ਅੰਕ ਜਾਰੀ ਕਰਨ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆ ਹਨ। ਇਹ ਜਾਣਕਾਰੀ ਡਾ[ ਅਜਮੇਰ ਸਿੰਘ ਤੰਬੜ ਪ੍ਰਧਾਨ ਪ੍ਰਬੰਧਕੀ ਕਮੇਟੀ ਸੈਣੀ ਭਵਨ ਨੇ ਟਰੱਸਟ ਦੀ ਮਾਸਿਕ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਖ਼ੂਨਦਾਨ ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਉਲੰਪੀਅਨ ਰਾਜਪਾਲ ਸਿੰਘ ਹੁੰਦਲ ਸੁਪਰਡੈਂਟ ਆਫ ਪੁਲਿਸ (ਐਚ) ਰੂਪਨਗਰ ਕਰਨਗੇ ਅਤੇ ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼ਹਿਰ ਦੇ ਉੱਘੇ ਸਮਾਜ ਸੇਵਕ ਸਰਜ਼ਨ ਡਾ[ ਆਰ[ ਐਸ[ ਪਰਮਾਰ ਪਹੁੁੰਚ ਰਹੇ ਹਨ। ਡਾ[ ਤੰਬੜ ਨੇ ਦੱਸਿਆ ਕਿ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 49ਵਾਂ ਅੰਕ ਲੋਕਅਰਪਣ ਅਦਾ ਕਰਨ ਦੀ ਰਸਮ ਐਡਵੋਕੇਟ ਕਮਲ ਸੈਣੀ ਕਰਨਗੇ।
ਸੰਸਥਾਨ ਦੇ ਟਰੱਸਟੀ ਅਤੇ ਪੀਆਰੳ ਰਾਜਿੰਦਰ ਸੈਣੀ ਨੇ ਅੱਗੇ ਦੱਸਿਆ ਕਿ ਖ਼ੂਨਦਾਨ ਕੈਂਪ 20 ਜੁਲਾਈ ਨੂੰ ਸਵੇਰੇ 9 ਤੋ 1 ਵਜੇ ਤੱਕ ਚਲੇਗਾ ਅਤੇ ਕੈਂਪ ‘ਚ ਰੋਟਰੀ ਐਂਡ ਬਲੱਡ ਬੈਂਕ ਸੋਸਾਇਟੀ ਰਿਸੋਰਸ ਸੈਂਟਰ, ਚੰਡੀਗੜ੍ਹ ਦੀ ਟੀਮ ਖ਼ੂਨ ਇਕੱਠਾ ਕਰੇਗੀ। ਇਸ ਕੈਂਪ ƒ ਸਫਲ ਬਣਾਉਣ ਲਈ ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਰੂਪਨਗਰ, ਰਜ਼ਨੀ ਹਰਬਲ ਮਲਿਕਪੁਰ, ਗੁਰੂ ਨਾਨਕ ਕਰਿਆਣਾ ਸਟੋਰ ਪਪਰਾਲਾ, ਰੋਟਰੀ ਕਲੱਬ ਰੂਪਨਗਰ, ਇੰਨਰਵੀਲ ਕਲੱਬ ਰੂਪਨਗਰ ਵਲੋਂ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ।
ਟਰੱਸਟ ਦੀ ਮਾਸਿਕ ਮੀਟਿੰਗ ਦੌਰਾਨ ਸੰਸਥਾ ਦੇ ਸਭ ਤੋਂ ਵੱਡੀ ਉਮਰ ਦੇ ਟਰੱਸਟੀ ਕੈਪਟਨ ਹਾਕਮ ਸਿੰਘ ਦਾ 89ਵਾਂ ਜਨਮ ਦਿਨ ਵੀ ਮਨਾਇਆ ਗਿਆ। ਮੀਟਿੰਗ ਦੌਰਾਨ ਸਮਾਜ ਸੇਵਾ ਨੂੰ ਸਮਰਪਿਤ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਖੂਨਦਾਨ ਕੈਂਪ ਵਿੱਚ ਸ਼ਾਮਲ ਹੋਕੇ ਲੋੜਵੰਦ ਲੋਕਾਂ ਦੀ ਮਦਦ ਲਈ ਖੂਨਦਾਨ ਕਰਨ। ਇਸ ਮੌਕੇ ਤੇ ਸੰਸਥਾਨ ਦੇ ਟਰੱਸਟੀ ਤੇ ਮੈਂਬਰ ਕੈਪਟਨ ਹਾਕਮ ਸਿੰਘ, ਗੁਰਮੱਖ ਸਿੰਘ ਸੈਣੀ, ਇੰਜ[ ਹਰਜੀਤ ਸਿੰਘ, ਆਰ[ ਐਸ[ ਸੈਣੀ, ਡਾ[ ਜਸਵੰਤ ਕੌਰ, ਬਹਾਦਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਰਾਜਿੰਦਰ ਸਿੰਘ ਨਨੂਆ, ਜਗਦੇਵ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਹਰਦੀਪ ਸਿੰਘ ਆਦਿ ਹਾਜ਼ਰ ਸਨ।