ਜੀ ਐਸ ਪੰਨੂ
ਪਟਿਆਲਾ, 10 ਜੂਨ, 2017 : ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਮਿਤੀ 11 ਜੂਨ, 2017 ਦਿਨ ਐਤਵਾਰ ਨੂੰ ਸਵੇਰੇ ਸਹੀ 9.30 ਵਜੇ ਭਾਸ਼ਾ ਵਿਭਾਗ,ਪੰਜਾਬ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਅਤੇ ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਨੇ ਦੱਸਿਆ ਕਿ ਇਸ ਸਮਾਗਮ ਵਿਚ ਸਾਲ 2017 ਲਈ ਪਲੇਠਾ 'ਅੱਵਲ ਸਰਹੱਦੀ ਯਾਦਗਾਰੀ ਸਾਹਿਤਕ ਪੁਰਸਕਾਰ' ਪੰਜਾਬੀ ਦੀ ਉਘੀ ਗਲਪਕਾਰ ਸ੍ਰੀਮਤੀ ਚੰਦਨ ਨੇਗੀ ਨੂੰ ਪ੍ਰਦਾਨ ਕੀਤਾ ਜਾਵੇਗਾ ਜਿਸ ਵਿਚ ਉਹਨਾਂ ਨੂੰ 5100 ਰੁਪਏ ਦੀ ਨਗਦ ਰਾਸ਼ੀ ਤੋਂ ਬਿਨਾਂ ਸਨਮਾਨ ਪੱਤਰ ਅਤੇ ਫੁਲਕਾਰੀ ਭੇਂਟ ਕੀਤੇ ਜਾਣਗੇ। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਮਨਜੀਤ ਸਿੰਘ ਨਾਰੰਗ, ਆਈ.ਏ.ਐਸ., ਮੈਨੇਜਿੰਗ ਡਾਇਰੈਕਟਰ, ਪੀ.ਆਰ.ਟੀ.ਸੀ.ਪਟਿਆਲਾ ਹੋਣਗੇ ਜਦੋਂ ਕਿ ਸ੍ਰੀ ਕੁਲਵਿੰਦਰ ਸਿੰਘ ਵਿੱਕੀ ਰਿਵਾਸ ਸਮਾਗਮ ਦੀ ਪ੍ਰਧਾਨਗੀ ਕਰਨਗੇ। ਇਸ ਸਮਾਗਮ ਵਿਚ ਉਚੇਚੇ ਤੌਰ ਤੇ ਉਘੀ ਲੇਖਿਕਾ ਅਤੇ ਸਰਸਵਤੀ ਪੁਰਸਕਾਰ ਜੇਤੂ ਡਾ. ਦਲੀਪ ਕੌਰ ਟਿਵਾਣਾ ਉਚੇਚੇ ਤੌਰ ਤੇ ਪੁੱਜਣਗੇ। ਇਸ ਸਮਾਗਮ ਵਿਚ ਸ੍ਰੀਮਤੀ ਨਰਿੰਦਰ ਕੌਰ, ਡਾ. ਗੁਰਨਾਇਬ ਸਿੰਘ, ਪ੍ਰੋ. ਕਿਰਪਾਲ ਕਜ਼ਾਕ ਆਦਿ ਹੋਣਗੇ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵੰਤ ਕੌਰ 'ਪੰਜਾਬੀ' 'ਚੰਦਨ ਨੇਗੀ ਦਾ ਰਚਨਾ ਸੰਸਾਰ' ਵਿਸ਼ੇ ਤੇ ਆਪਣਾ ਪੇਪਰ ਪ੍ਰਸਤੁੱਤ ਕਰਨਗੇ ਜਦੋਂ ਕਿ ਸ੍ਰੀ ਕਮਲਜੀਤ ਸਿੰਘ ਬੰਟੀ ਅੱਵਲ, ਕੁਲਵੰਤ ਸਿੰਘ, ਡਾ. ਗੁਰਬਚਨ ਸਿੰਘ ਰਾਹੀ, ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਸਵਰਨਜੀਤ ਕੌਰ ਸੰਮੀ, ਸਤਿੰਦਰ ਸਿੰਘ ਨੰਦਾ, ਪ੍ਰੋ. ਗੁਰਮੁਖ ਸਿੰਘ ਸਹਿਗਲ, ਡਾ. ਮਹਿਤਾਬੁਦੀਨ, ਸੁਖਦੇਵ ਸਿੰਘ ਚਹਿਲ, ਕਰਮਵੀਰ ਸਿੰਘ ਸੂਰੀ, ਸ੍ਰੀਮਤੀ ਪਰਵਿੰਦਰ ਸਿਡਾਨਾ, ਹਰਪ੍ਰੀਤ ਸਿੰਘ ਰਾਣਾ, ਭੁਪਿੰਦਰ ਉਪਰਾਮ ਅਤੇ ਨਵਰੀਤ ਕੌਰ ਆਦਿ ਬੁਲਾਰਿਆਂ ਦੇ ਤੌਰ ਤੇ ਸ਼ਿਰਕਤ ਕਰਨਗੇ। ਇਸ ਦੌਰਾਨ ਸ੍ਰੀ ਕੁਲਦੀਪ ਪਟਿਆਲਵੀ ਦਾ ਪਲੇਠਾ ਬਾਲ ਕਾਵਿ ਸੰਗ੍ਰਹਿ 'ਗਾਈਏ ਤੇ ਮੁਸਕਾਈਏ' ਵੀ ਲੋਕ ਅਰਪਣ ਕੀਤਾ ਜਾਵੇਗਾ।ਇਸ ਸਮਾਗਮ ਵਿਚ ਹਾਜ਼ਰ ਲੇਖਕ ਵੀ ਆਪੋ ਆਪਣੀਆਂ ਰਚਨਾਵਾਂ ਦਾ ਪਾਠ ਕਰਨਗੇ।