ਤੇਜਿੰਦਰ ਕੌਰ ਸੋਹੀ ਦੀ ਕਾਵਿ- ਪੁਸਤਕ "ਗੱਲ ਸੁਣ 'ਤੇ" ਵਿਚਾਰ ਗੋਸ਼ਟੀ ਉਪਰੰਤ ਕਵੀ ਦਰਬਾਰ ਹੋਇਆ
ਮਲੇਰਕੋਟਲਾ,5 ਮਈ 2022 - ਡਾ. ਸੰਤੋਖ ਸਿੰਘ ਟਿਵਾਣਾ ਟਰਸਟ ਲਸੋਈ ਵੱਲੋਂ ਮਾਲੇਰਕੋਟਲਾ ਕਲੱਬ ਵਿਖੇ ਤੇਜਿੰਦਰ ਕੌਰ ਸੋਹੀ ਦੀ ਕਾਵਿ ਪੁਸਤਕ ਗੱਲ ਸੁਣ 'ਤੇ ਵਿਚਾਰ ਗੋਸ਼ਟੀ ਅਤੇ ਕਵੀ ਦਰਬਾਰ ਦਾ ਆਯੋਜਿਨ ਕੀਤਾ ਗਿਆ। ਵਿਚਾਰ ਗੋਸ਼ਟੀ ਦੇ ਪ੍ਰਧਾਨਗੀ ਮੰਡਲ 'ਚ ਡਾ. ਤੇਜਵੰਤ ਸਿੰਘ ਮਾਨ, ਡਾ.ਭਗਵੰਤ ਸਿੰਘ, ਡਾ. ਜਗਦੀਪ ਕੌਰ ਅਹੂਜਾ, ਪਵਨ ਹਰਚੰਦਪੁਰੀ ਅਤੇ ਪਰਸਨ ਸਿੰਘ ਗਿੱਲ ਸੁਸ਼ੋਭਿਤ ਸਨ। ਵਿਚਾਰ ਗੋਸ਼ਟੀ ਦੀ ਸ਼ੁਰੂਆਤ ਡਾ. ਨਰਵਿੰਦਰ ਸਿੰਘ ਕੌਸ਼ਲ ਵੱਲੋਂ ਤੇਜਿੰਦਰ ਕੌਰ ਸੋਹੀ ਦੀ ਕਾਵਿ ਪੁਸਤਕ ਗੱਲ ਸੁਣ 'ਤੇ ਪੇਪਰ ਪੜ੍ਹਨ ਨਾਲ ਹੋਈ। ਪੇਪਰ 'ਤੇ ਬਹਿਸ ਦਾ ਆਰੰਭ ਪਵਨ ਹਰਚੰਦਪੁਰੀ ਨੇ ਕੀਤਾ।
ਇਸ ਉਪਰੰਤ ਡਾ. ਤੇਜਵੰਤ ਮਾਨ , ਮੈਡਮ ਨਿਧੀ ,ਡਾ. ਰਕੇਸ਼ ਅਤੇ ਡਾ. ਜਗਦੀਪ ਕੌਰ ਅਹੁਜਾ ਨੇ ਕਾਵਿ ਪੁਸਤਕ 'ਤੇ ਆਪਣੇ ਵਿਚਾਰ ਪੇਸ਼ ਕੀਤੇ।ਤੇਜਿੰਦਰ ਕੌਰ ਸੋਹੀ ਨੇ ਬਹਿਸ ਦੌਰਾਨ ਉੱਠੇ ਸਵਾਲਾਂ ਦੇ ਜਵਾਬ ਦਿੱਤੇ। ਇਸ ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ. ਜਗਦੀਪ ਕੌਰ ਅਹੂਜਾ, ਗੁਲਜ਼ਾਰ ਸਿੰਘ ਸ਼ੌਂਕੀ, ਗੁਰਵਿੰਦਰ ਕੰਵਰ ਗਰੇਵਾਲ, ਨਿਰਮਲ ਸਿੰਘ ਫਲੌਂਡ,ਕੇਵਲ ਸਿੰਘ ਮਹਿਰਮ, ਦਿਲਸ਼ਾਦ ਜਮਾਲਪੁਰੀ, ਸ਼ੋਇਬ ਅਖ਼ਤਰ , ਦੇਸ਼ ਭੂਸ਼ਣ ਸੰਗਰੂਰ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।ਪਵਨ ਹਰਚੰਦਪੁਰੀ ਨੇ ਆਪਣਾ ਮਹਾਂ-ਕਾਵਿ ਜਨਮ- ਏ -ਖ਼ਾਲਸਾ ਡਾ. ਸੰਤੋਖ ਸਿੰਘ ਟਿਵਾਣਾ ਟਰਸਟ ਲਸੋਈ ਦੇ ਅਹੁਦੇਦਾਰਾਂ ਨੂੰ ਭੇਟ ਕੀਤਾ।ਟਰੱਸਟ ਵੱਲੋਂ ਸਹਿਤਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਇੰਜਨੀਅਰ ਸੁਖਵਿੰਦਰ ਸਿੰਘ, ਸਤਜੀਤ ਸਿੰਘ ਟਿਵਾਣਾ,ਦਰਸ਼ਨ ਸਿੰਘ ਦਰਦੀ ਹਰਬੰਸ ਕੌਰ ਸੋਹੀ ਆਦਿ ਵੀ ਹਾਜ਼ਰ ਸਨ।ਪ੍ਰੋ. ਕਮਲਜੀਤ ਸਿੰਘ ਸੋਹੀ ਨੇ ਸਭਨਾਂ ਦਾ ਧੰਨਵਾਦ ਕੀਤਾ ।ਮਾਸਟਰ ਕਰਮਜੀਤ ਸਿੰਘ ਨੌਧਰਾਣੀ ਨੇ ਮੰਚ ਸੰਚਾਲਨ ਕੀਤਾ।