ਸਾਹਿਤਕ ਮੰਚ ਭਗਤਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਤੇ ਕਵੀ ਦਰਬਾਰ ਕਰਵਾਇਆ
ਅਸ਼ੋਕ ਵਰਮਾ
ਭਗਤਾ ਭਾਈ, 11 ਮਾਰਚ 2024: ਸਾਹਿਤਕ ਮੰਚ ਭਗਤਾ ਭਾਈ ਵੱਲੋਂ ਕਰਵਾਏ ਸਾਹਿਤਕ ਸਮਾਗਮ ਦੌਰਾਨ ਡਾ. ਬਲਵਿੰਦਰ ਸਿੰਘ ਸੋਢੀ ਦੀ ਪੁਸਤਕ ਗਿਆਨ ਸਰਵਰ 01ਰਿਲੀਜ਼ ਕੀਤੀ ਗਈ ਅਤੇ ਨਾਰੀ ਕਵੀ ਦਰਬਾਰ ਕਰਵਾਇਆ ਗਿਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਮੰਡਲ ਵਿੱਚ ਸੁਖਮੰਦਰ ਸਿੰਘ ਬਰਾੜ ਭਗਤਾ ਭਾਈ, ਸੁਰਜੀਤ ਸਿੰਘ ਬਰਾੜ, ਬਲਦੇਵ ਸਿੰਘ ਸੜਕਨਾਮਾ, ਭਾਰਤੀ ਸਾਹਿਤ ਅਕਾਦਮੀ ਦੇ ਮੈਂਬਰ ਜਸਪਾਲ ਮਾਨਖੇੜਾ ਸ਼ਾਮਲ ਸਨ ਜਿੰਨ੍ਹਾਂ ਪੁਸਤਕ ਲੋਕ ਅਰਪਣ ਕਰਨ ਉਪਰੰਤ ਇਸ ਪੁਸਤਕ ਨੂੰ ਪੰਜਾਬੀ ਸਾਹਿਤ ਵਿੱਚ ਇੱਕ ਨਵੇਕਲੀ ਅਤੇ ਗਿਆਨ ਵਰਧਕ ਕਰਾਰ ਦਿੱਤਾ। ਸੁਖਮੰਦਰ ਬਰਾੜ ਗੁੰਮਟੀ ਨੇ ਇਸ ਤੇ ਪੇਪਰ ਪੜ੍ਹਿਆ। ਸਭਾ ਦੇ ਪ੍ਰਧਾਨ ਬਲੌਰ ਸਿੰਘ ਸਿੱਧੂ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਸਟੇਜ ਦੀ ਕਾਰਵਾਈ ਹੰਸ ਸਿੰਘ ਸੋਹੀ ਨੇ ਚਲਾਈ।
ਨਾਰੀ ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਗ਼ਜ਼ਲਗੋ ਸੁਰਿੰਦਰਪ੍ਰੀਤ ਘਣੀਆ, ਸਿੱਖਿਆ ਸ਼ਾਸ਼ਤਰੀ ਨੀਰੂ ਗਾਂਧੀ, ਕਰਨਲ ਬਾਬੂ ਸਿੰਘ, ਅਤੇ ਸਭਾ ਦੇ ਸਰਪ੍ਰਸਤ ਤਰਲੋਚਨ ਸਿੰਘ ਗੰਗਾ ਸੁਸ਼ੋਭਿਤ ਸਨ। ਇਸ ਕਵੀ ਦਰਬਾਰ ਵਿੱਚ ਕਵਿਤਾ ਦੀ ਪ੍ਰਤੀਨਿਧਤਾ ਕਰ ਰਹੀਆਂ ਕਵਿੱਤਰੀਆਂ ਦਵੀ ਸਿੱਧੂ, ਪਰਮਿੰਦਰ ਕੌਰ ਪੈਮ, ਅਮਰਜੀਤ ਕੌਰ ਹਰੜ , ਸੁਖਵਿੰਦਰ ਕੌਰ ਫਰੀਦਕੋਟ ,ਵੀਰਪਾਲ ਮੋਹਲ, ਅੰਮ੍ਰਿਤਪਾਲ ਕਲੇਰ ਚੀਦਾ, ਸਰਬਜੀਤ ਕੌਰ ਬਰਾੜ, ਗੁਰਬਿੰਦਰ ਕੌਰ ਬੱਧਣੀ, ਕਿਰਨਦੀਪ ਕੌਰ ,ਅਮਨਦੀਪ ਕੌਰ, ਅਤੇ ਜੋਤੀ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਸਮੁੱਚੇ ਪ੍ਰਬੰਧ ਅਤੇ ਕਵੀ ਦਰਬਾਰ ਮੌਕੇ ਸਟੇਜ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਅੰਮ੍ਰਿਤਪਾਲ ਕਲੇਰ ਚੀਦਾ ਨੇ ਨਿਭਾਈ। ਅੰਤ ਵਿੱਚ ਰੰਗ ਕਰਮੀ ਸੁਖਵਿੰਦਰ ਚੀਦਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਪ੍ਰੈਸ ਕਲੱਬ ਭਗਤਾ ਤੋਂ , ਵੀਰਪਾਲ ਸਿੰਘ ਭਗਤਾ, ਪਰਵੀਨ ਗਰਗ, ਰਾਜਵਿੰਦਰ ਰਾਜੂ, ਸਭਾ ਦੇ ਪ੍ਰੈਸ ਸਕੱਤਰ ਰਾਜਿੰਦਰ ਸਿੰਘ ਮਰਾਹੜ, ਪੱਤਰਕਾਰ ਜੁਗਰਾਜ ਗਿੱਲ, ਗੁਰਦਰਸ਼ਨ ਸਿੰਘ ਲੁੱਧੜ, ਲੈਕਚਰਾਰ ਮਨਦੀਪ ਸਿੰਘ, ਲਛਮਣ ਮਲੂਕਾ ਕਾਮਰੇਡ ਜਰਨੈਲ ਸਿੰਘ ਭਾਈ ਰੂਪਾ, ਗਜ਼ਲਗੋ ਰਣਬੀਰ ਰਾਣਾ , ਪੂਹਲੇ ਤੋਂ ਸੁਖਨੈਬ ਸਿੰਘ ਸਿੱਧੂ, ਪ੍ਰਗਟ ਸਿੰਘ ਹਮੀਰਗੜ੍ਹ, ਮਾਸਟਰ ਸੁਰਜੀਤ ਸਿੰਘ , ਮਾਸਟਰ ਜਗਨ ਨਾਥ, ਰਣਜੋਧ ਸਿੰਘ, ਅਮਰਜੀਤ ਸਿੰਘ ਫੌਜੀ, ਸ਼ਮਸ਼ੇਰ ਸਿੰਘ ਮੱਲ੍ਹੀ ਫੂਲ, ਸਿਕੰਦਰ ਦੀਪ ਸਿੰਘ ਰੂਬਲ ,ਜੋਸੂਆ ਜੌਹਨ,ਰਜਿੰਦਰ ਕੌਰ, ਹਰਜੀਤ ਸਿੰਘ ਗੰਗਾ, ਗੋਰਾ ਸੰਧੂ ਖੁਰਦ, ਸੰਦੀਪ ਭਗਤਾ ਸੁਖਦੇਵ ਕੌਰ ,ਆਸ਼ਾ ਸ਼ਰਮਾ, ਅਮਰੀਕ ਸੈਦੋਕੇ ,ਕੌਰ ਸਿੰਘ, ਸਿਕੰਦਰ ਸਿੰਘ, ਰਣਜੀਤ ਸਿੰਘ, ਲੇਖਕ ਮੰਚ ਨਿਹਾਲ ਸਿੰਘ ਵਾਲਾ ਤੋਂ ਗੀਤਕਾਰ ਨਿਰਮਲ ਪੱਤੋ ਅਤੇ ਤਰਸੇਮ ਗੋਪੀ ਕਾ ਹਾਜ਼ਰ ਸਨ।