ੲਿਹ ਦੁਨੀਅਾਂ ਸਿਅਾਸਤ ਬਾਜ਼ਾਂ ਦੀ,
ੲਿੱਥੇ ਕਦਰ ਨੀ ਕੋੲੀ ਲਿਹਾਜ਼ਾਂ ਦੀ.
ਹੱਸ ਹੱਸ ਕੇ ਸਭ ਨੂੰ ਮਿਲ ਮਿੱਤਰਾ,
ਬਾਂਹ ਛੱਡ ਹੁਣ ਰੁੱਖੇ ਮਿਜਾਜ਼ਾਂ ਦੀ.
ੲਿਹ ਧੁਨ ਕਦ ਅਾਖਿਰ ਰੁਕ ਜਾਣੀ,
ਜ਼ਿੰਦਗੀ ਦੇ ਚਲ ਰਹੇ ਸਾਜ਼ਾਂ ਦੀ.
ਹੱਦ ਦੀ ਵੀ ਹੱਦ ਹੁਣ ਹੋ ਗੲੀ ੲੇ,
ਦੁਨੀਅਾਂ ਦੇ ਰੀਤ ਰਿਵਾਜ਼ਾਂ ਦੀ.
ਗੱਲ ਵੱਖਰੀ ਹੀ ਸੀ ੳੁਸ ਵੇਲੇ,
ਚਿੜੀਅਾਂ ਤੋਂਹ ਬਣ ਗੲੇ ਬਾਜਾਂ ਦੀ.
ਚੁੱਪ ਰਹਿ ਅੈਵੇਂ ਗੰਢ ਖੋਲ੍ਹੀਂ ਨਾ,
ਕੁਦਰਤ ਦੇ ਗੁੱਝੇ ਰਾਜ਼ਾਂ ਦੀ.
------- ਨਿਸ਼ਾਨ ਲਿਖਾਰੀ
97810.45672