ਪਹਿਲਾ ਪ੍ਰੋਫੈਸਰ ਦੀਪਕ ਪੰਜਾਬੀ ਸੱਭਿਆਚਾਰਕ ਮੇਲਾ 16 ਦਸੰਬਰ ਨੂੰ: ਦੋ ਦਰਜਨ ਤੋਂ ਵੱਧ ਕਲਾਕਾਰ ਕਰਨਗੇ ਸ਼ਿਰਕਤ
- ਮੁਹਾਲੀ ਦੇ ਸੈਕਟਰ 69 ਦੇ ਪਾਰਕ ਵਿਖੇ ਸਵੇਰੇ ਦਸ ਵਜੇ ਤੋਂ ਸ਼ਾਮੀਂ ਪੰਜ ਵਜੇ ਤੱਕ ਚੱਲੇਗਾ ਮੇਲਾ
ਐਸ.ਏ.ਐਸ.ਨਗਰ(ਮੁਹਾਲੀ), 13 ਦਸੰਬਰ 2023 - ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਵੱਖ-ਵੱਖ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਸਮੁੱਚਾ ਜੀਵਨ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸੱਭਿਆਚਾਰਕ ਨੂੰ ਸਮਰਪਿਤ ਰਹਿਣ ਵਾਲੇ ਅਤੇ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਰਹੇ ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਦੇ ਸਨਮਾਨ ਵਿਚ ‘‘ਪਹਿਲਾ ਪ੍ਰੋਫੈਸਰ ਦੀਪਕ ਪੰਜਾਬੀ ਸੱਭਿਆਚਾਰਕ ਮੇਲਾ” ਕਰਾਇਆ ਜਾ ਰਿਹਾ ਹੈ।
ਪੰਜਾਬੀ ਸਾਹਿਤ ਸਭਾ ਮੁਹਾਲੀ ਦੇ ਪ੍ਰਧਾਨ ਡਾ ਸ਼ਿੰਦਰਪਾਲ ਸਿੰਘ ਅਤੇ ਜਨਰਲ ਸਕੱਤਰ ਡਾ ਸਵੈਰਾਜ ਸੰਧੂ ਨੇ ਦੱਸਿਆ ਕਿ ਇਹ ਮੇਲਾ 16 ਦਸੰਬਰ, ਸ਼ਨਿਚਰਵਾਰ ਨੂੰ ਮੁਹਾਲੀ ਦੇ ਸੈਕਟਰ 69 ਦੀ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਦੇ ਨੇਡ਼ਲੇ ਪਾਰਕ(ਸਾਹਮਣੇ ਸ਼ੈਮਰੌਕ ਸਕੂਲ) ਵਿਖੇ ਸਵੇਰੇ ਦਸ ਵਜੇ ਤੋਂ ਸ਼ਾਮੀਂ ਪੰਜ ਤੱਕ ਆਯੋਜਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਮੇਲੇ ਵਿੱਚ ਬਲਵਿੰਦਰ ਸਿੰਘ ਧਨੋਆ ਲਾਲੀ ਘਡ਼ੂੰਆਂ ਯੂਐਸਏ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਸਮਾਰੋਹ ਦੀ ਪ੍ਰਧਾਨਗੀ ਕਰਨਗੇ। ਸਾਬਕਾ ਆਈਏਐਸ ਅਧਿਕਾਰੀ ਅਸ਼ੋਕ ਗੁਪਤਾ, ਦੇਵਿੰਦਰ ਸਿੰਘ ਯੂਐਸਏ ਅਤੇ ਨਾਮਵਰ ਪੰਜਾਬੀ ਗੀਤਕਾਰ ਸ਼ਮਸ਼ੇਰ ਸੰਧੂ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕਰਨਗੇ। ਮੰਚ ਦਾ ਸੰਚਾਲਨ ਦੀਪਕ ਸ਼ਰਮਾ ਚਨਾਰਥਲ ਕਰਨਗੇ।
ਉਨ੍ਹਾਂ ਦੱਸਿਆ ਕਿ ਇਸ ਮੌਕੇ ਨਾਮਵਰ ਪੰਜਾਬੀ ਗਾਇਕ ਪੰਮੀ ਬਾਈ, ਗਾਇਕਾ ਸੁੱਖੀ ਬਰਾਡ਼, ਸੁਰਜੀਤ ਖਾਨ, ਸੂਫ਼ੀ ਬਲਵੀਰ, ਸੈਮੀ ਕੇ, ਸੁਖਦੇਵ ਸਾਹਿਲ, ਹਰਦੀਪ ਸਿੰਘ, ਭੁਪਿੰਦਰ ਬੱਬਲ, ਸਤਨਾਮ ਪੰਜਾਬੀ, ਸਤਵਿੰਦਰ ਬਿੱਟੀ, ਨਿੰਦਰ ਘੁਗਿਆਣਵੀ, ਭੁਪਿੰਦਰ ਮਟੌਰੀਆ, ਕਰਮਜੀਤ ਅਨਮੋਲ, ਜਸਪਾਲ ਜੱਸੀ, ਦਵਿੰਦਰ ਕੌਰ ਢਿਲੋਂ, ਬਲਵਿੰਦਰ ਢਿਲੋਂ, ਦਰਸ਼ਨ ਤਿਊਣਾ, ਆਰਡੀ ਕੈਲੇ, ਬਿਲ ਸਿੰਘ, ਅਮਰਜੀਤ ਕੌਰ, ਅਮਰ ਵਿਰਦੀ, ਹਰਿੰਦਰ ਹਰ, ਹਰਭਜਨ ਕੌਰ ਢਿਲੋਂ, ਸਤਵੀਰ ਸੱਤੀ, ਅਟਵਾਲ ਭੈਣਾਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਭਾਸ਼ਾ ਵਿਭਾਗ ਮੁਹਾਲੀ ਦੀਆਂ ਸਿਖਿਆਰਥਣਾਂ ਗਿੱਧੇ ਦੀ ਪੇਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਮੌਕੇ ਡਾ ਦੀਪਕ ਮਨਮੋਹਨ ਸਿੰਘ ਦਾ ਵਿਸ਼ੇਸ਼ ਸਨਮਾਨ ਵੀ ਹੋਵੇਗਾ ਤੇ ਉਨ੍ਹਾਂ ਦੀ ਪੰਜਾਬੀ ਪ੍ਰਤੀ ਤਾਉਮਰ ਸੇਵਾਵਾਂ ਬਾਰੇ ਚਰਚਾ ਕੀਤੀ ਜਾਵੇਗੀ।