‘ਰਾਜਾ ਰਣਜੋਧ ਅਤੇ ਦੇਵ ਸੰਘਾ ਦੀ ਤਾਜਾ ਪੇਸ਼ਕਸ਼’ ‘ਮੰਜ਼ਿਲਾਂ ਦੇ ਸਿਰਨਾਵੇਂ’ ਨੂੰ ਸਰੋਤੇ ਖਿੜੇ ਮੱਥੇ ਪ੍ਰਵਾਨ ਕਰਨਗੇ : ਜਸਵੀਰ ਸਿੰਘ ਭਲੂਰੀਆ
- ਹਰ ਲੇਖਕ ਦਾ ਫਰਜ਼ ਹੈ ਨੌਜਵਾਨਾਂ ਨੂੰ ਮੰਜਿਲ ਜਰੂਰ ਦਿਖਾਵੇ : ਦੇਵ ਸੰਘਾ
ਦੀਪਕ ਗਰਗ
ਕੈਨੇਡਾ, 29 ਮਾਰਚ 2024:- ਕੈਨੇਡਾ ਦੇ ਖੂਬਸੂਰਤ ਸ਼ਹਿਰ (ਸਰੀ) ’ਚ ਵੱਸਦੇ ਫਨਕਾਰ ਰਾਜਾ ਰਣਜੋਧ ਅਤੇ ਗੀਤਕਾਰ ਦੇਵ ਸੰਘਾ ਦੀ ਜੋੜੀ ਨੇ ਬਿ੍ਰਟਿਸ਼ ਕੋਲੰਬੀਆ (ਬੀ.ਸੀ.) ਦੀ ਖੂਬਸੂਰਤ ਬਹਾਰ ਵਰਗਾ ਗੀਤ ਹੁਣੇ ਹੁਣੇ ਪੇਸ਼ ਕੀਤਾ ਹੈ। ਇਹ ਗੀਤ ਸੰਜੀਦਾ ਸ਼ਾਇਰੀ ਅਤੇ ਸੰਜੀਦਾ ਗਾਇਕੀ ਨੂੰ ਪਸੰਦ ਕਰਨ ਵਾਲੇ ਪੰਜਾਬੀ ਸਰੋਤਿਆਂ ਦੀ ਪਹਿਲੀ ਪਸੰਦ ਬਣੇਗਾ, ਕਿਉਂਕਿ ਹਲਕੇ ਫੁਲਕੇ ਅਤੇ ਸ਼ੋਰ-ਸ਼ਰਾਬੇ ਵਾਲੇ ਗੀਤ ਤਾਂ ਧੜਾਧੜ ਰਲੀਜ ਹੋ ਰਹੇ ਹਨ ਪਰ ਰੂਹ ਦੀ ਖੁਰਾਕ ਬਣਨ ਵਾਲਾ ਗੀਤ ਟਾਵਾਂ-ਟਾਵਾਂ ਹੀ ਸੁਣਨ ਨੂੰ ਮਿਲਦਾ ਹੈ। ਇਸ ਗੀਤ ਤੋਂ ਪਹਿਲਾਂ ਇਸ ਜੋੜੀ ਨੇ ‘ਕੈਸੀ ਤੇਰੀ ਲੀਲਾ’ ਬਹੁਤ ਪਿਆਰਾ ਗੀਤ ਪੇਸ਼ ਕੀਤਾ ਸੀ।
ਜਿਸ ਨੂੰ ਪੰਜਾਬੀ ਸਰੋਤਿਆਂ ਨੇ ਰੱਜਵਾਂ ਪਿਆਰ ਦਿੱਤਾ ਹੈ। ‘ਮੰਜਿਲਾਂ ਦੇ ਸਿਰਨਾਵੇਂ’ ਦੇਵ ਸੰਘਾ ਦੇ ਖੂਬਸੂਰਤ ਅਲਫਾਜ, ਰਾਜਾ ਰਣਜੋਧ ਦੀ ਸੁਰੀਲੀ ਅਵਾਜ, ਸਾਦਾ ਅਤੇ ਨਿਵੇਕਲੇ ਅੰਦਾਜ ਦਾ ਸੁਮੇਲ ਹੈ। ਦੇਵ ਸੰਘਾ ਨੇ ਇਸ ਗੀਤ ਰਾਹੀਂ ਜਿੰਦਗੀ ਦੀ ਮੰਜਿਲ ਤੋਂ ਭਟਕੀ ਹੋਈ ਨੌਜਵਾਨ ਪੀੜੀ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਨਿੱਗਰ ਸਨੇਹਾ ਦਿੱਤਾ ਹੈ। ਜਦੋਂ ਕਿ ਨਸ਼ਿਆਂ ਅਤੇ ਹਥਿਆਰਾਂ ਵਾਲੇ ਗੀਤ ਸਾਡੀ ਨਵੀਂ ਪੀੜੀ ਨੂੰ ਜਿੰਦਗੀ ਦੇ ਰਸਤੇ ਤੋਂ ਭਟਕਾ ਰਹੇ ਹਨ। ਦੇਵ ਸੰਘਾ ਨੇ ਇਸ ਗੀਤ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਡੀ ਸਾਰੀ ਟੀਮ ਨੇ ਆਪਣਾ ਬਣਦਾ ਫਰਜ ਨਿਭਾਇਆ ਹੈ। ਹਰ ਲੇਖਕ ਦਾ ਹੀ ਫਰਜ ਬਣਦਾ ਹੈ ਕਿ ਨਵੀਂ ਪੀੜੀ ਨੂੰ ਉਸ ਦੀ ਮੰਜਿਲ ਦਿਖਾਵੇ।
ਰਾਜਾ ਰਣਜੋਧ ਨੇ ਵੀ ਆਪਣੇ ਵੱਖਰੇ ਅੰਦਾਜ ਰਾਹੀਂ ਇਹ ਸੁਨੇਹਾ ਪੰਜਾਬੀ ਸਰੋਤਿਆਂ ਤੱਕ ਪੁੱਜਦਾ ਕੀਤਾ ਹੈ। ਬਹੁਤ ਹੀ ਪਿਆਰਾ ਸੰਗੀਤ ਮੈਡ ਮਿਕਸ ਦਾ ਹੈ। ਗੀਤ ਦੇ ਬੋਲਾਂ ਮੁਤਾਬਿਕ ਹੀ ਬਸੰਤ ਸਿੰਘ ਨੇ ਵੀਡੀਓ ਸਟੋਰੀ ਤਿਆਰ ਕੀਤੀ ਹੈ। ਇਸ ਖੂਬਸੂਰਤ ਅਤੇ ਪਿਆਰੀ ਪੇਸਕਸ ਲਈ ਸਾਰੀ ਟੀਮ ਵਧਾਈ ਦੀ ਹੱਕਦਾਰ ਹੈ। ਇਹ ਸਾਰਾ ਪ੍ਰੋਜਿਕਟ ਪ੍ਰਸਿੱਧ ਪਰਮੋਟਰ ਇਕਬਾਲ ਮਾਹਲ ਜੀ ਅਤੇ ਨਦੀਮ ਪਰਮਾਰ ਜੀ ਦੇ ਅਸ਼ੀਰਵਾਦ ਨਾਲ ਤਿਆਰ ਕੀਤਾ ਗਿਆ। ਦੇਵ ਬ੍ਰਦਰਜ ਐਬਡਟਫੋਰਡ (ਕੋਟਕਪੂਰੇ ਵਾਲੇ) ਦਾ ਵੀ ਵਿਸ਼ੇਸ਼ ਸਹਿਯੋਗ ਰਿਹਾ ਹੈ। ਅਸੀਂ ਇਸ ਪਿਆਰੀ, ਨਿਆਰੀ, ਸੁਚੱਜੇ ਢੰਗ ਨਾਲ ਸ਼ਿੰਗਾਰੀ ਪੇਸਕਾਰੀ ਦਾ ਸਵਾਗਤ ਕਰਦੇ ਹਾਂ ਅਤੇ ਸੰਸਾਰ ਭਰ ’ਚ ਵੱਸਦੇ ਪੰਜਾਬੀ ਸਰੋਤਿਆਂ ਵੱਲੋਂ ਵੀ ਤਵੱਕੋ ਕਰਦੇ ਹਾਂ ਕਿ ਇਸ ਉਸਾਰੂ ਗੀਤ ਨੂੰ ਜੀ ਆਇਆਂ ਕਹਿਣਗੇ।