ਪੁਸਤਕ ਮੇਲੇ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ ਦੀਆਂ ਬਾਲ ਪੁਸਤਕਾਂ ਦੇ ਨਵੇਂ ਸੰਸਕਰਣਾਂ ਦਾ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 2 ਫਰਵਰੀ 2024:- ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੁਸਤਕ ਮੇਲੇ ਵਿਚ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਡਾ. ਦਰਸ਼ਨ ਸਿੰਘ ‘ਆਸ਼ਟ* ਦੀਆਂ ਲਾਹੌਰ ਬੁੱਕ ਸ਼ਾਪ,ਲੁਧਿਆਣਾ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਬਾਲ ਪੁਸਤਕਾਂ ‘ਈੜੀ,‘ਘੁੱਗੀ ਮੁੜ ਆਈ,‘ਟੱਪ ਟੱਪ,‘ਉਡ ਗਈ ਤਿਤਲੀ,‘ਪਹਿਲਾ ਬੈਂਚ ਅਤੇ ‘ਬੱਚਿਆਂ ਦੇ ਮਨਭਾਉਂਦੇ ਕਾਰਟੂਨ ਦੇ ਨਵੇਂ ਸੰਸਕਰਣਾਂ ਦਾ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਪ੍ਰਕਾਸ਼ਕ ਗੁਰਮੰਨਤ ਸਿੰਘ ਨੇ ਕਿਹਾ ਕਿ ਪੰਜਾਬੀ ਮਾਤ ਭਾਸ਼ਾ ਵਿਚ ਬਾਲ ਸਾਹਿਤ ਦੇ ਨਵੇਂ ਸੰਸਕਰਣ ਛਪਣਾ ਵਡਿਆਈ ਅਤੇ ਮਾਣ ਵਾਲੀ ਗੱਲ ਹੈ। ਇਸ ਨਾਲ ਪੰਜਾਬੀ ਸਾਹਿਤ,ਭਾਸ਼ਾ ਅਤੇ ਸਭਿਆਚਾਰ ਦਾ ਹੋਰ ਵਿਕਾਸ ਹੋਵੇਗਾ। ਜ਼ਿਕਰਯੋਗ ਹੈ ਡਾ. ਆਸ਼ਟ ਦੀ ਇਕ ਬਾਲ ਪੁਸਤਕ ਮਿਹਨਤ ਕੀ ਕਮਾਈ ਕਾ ਸੁੱਖ ਦਾ 13ਵਾਂ ਸੰਸਕਰਣ ਪ੍ਰਕਾਸ਼ਿਤ ਹੋ ਚੁੱਕਾ ਹੈ।
ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪ੍ਰੋਫ਼ੈਸਰ ਡਾ. ਚਰਨਜੀਤ ਕੌਰ, ਅਸਿਸਟੈਂਟ ਪ੍ਰੋਫ਼ੈਸਰ ਡਾ. ਰਾਜਵੰਤ ਕੌਰ ਪੰਜਾਬੀ,ਸਰਕਾਰੀ ਹਾਈ ਸਕੂਲ ਹਰਿਆਊ ਖ਼ੁਰਦ ਦੇ ਅਧਿਆਪਕ ਪਰਮਜੀਤ ਕੌਰ, ਮਨਿੰਦਰਜੀਤ ਸਿੰਘ, ਜਸਬੀਰ ਸਿੰਘ,ਹਰਜੀਤ ਕੌਰ ਬਠਿੰਡਾ ਅਤੇ ਸਕੂਲਾਂ ਦੀਆਂ ਵਿਦਿਆਰਥਣਾਂ ਵਿਸ਼ੇਸ਼ ਤੌਰ ਤੇ ਸ਼ਾਮਿਲ ਸਨ।