ਲੁਧਿਆਣਾ, 22 ਦਸੰਬਰ, 2016 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਸ੍ਰੀ ਸਤਿਗੁਰੂ ਰਾਮ ਸਿੰਘ ਸ਼ਤਾਬਦੀ ਸੈਮੀਨਾਰ 30-31 ਦਸੰਬਰ 2016 ਨੂੰ ਸਵੇਰੇ 10 ਵਜੇ ਪੰਜਾਬੀ ਭਵਨ ਲੁਧਿਆਣਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਉਦਘਾਟਨੀ ਸੈਸ਼ਨ ਵਿਚ ਮੁਖ ਮਹਿਮਾਨ ਵਜੋਂ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਨੇ ਵਿਸ਼ੇਸ਼ ਤੌਰ ’ਤੇ ਪਹੁੰਚਣ ਦੀ ਸਹਿਮਤੀ ਦਿੱਤੀ ਹੈ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਸ. ਸ. ਜੌਹਲ ਕਰਨਗੇ ਅਤੇ ਕੁੰਜੀਵਤ ਭਾਸ਼ਣ ਪ੍ਰੋ. ਜੋਗਿੰਦਰ ਸਿੰਘ (ਅੰਮਿ੍ਰਤਸਰ) ਦੇਣਗੇ। ਧੰਨਵਾਦ ਦੇ ਸ਼ਬਦ ਪੰਜਾਬੀ ਅਕਾਡਮੀ ਦਿੱਲੀ ਵੱਲੋਂ ਸ. ਗੁਰਭੇਜ ਸਿੰਘ ਗੁਰਾਇਆ ਕਹਿਣਗੇ।
ਪਹਿਲੇ ਅਕਾਦਮਿਕ ਸੈਸ਼ਨ 30 ਦਸੰਬਰ, 12 ਵਜੇ ਤੋਂ 1.30 ਵਜੇ ਤੱਕ ਵਿਚ ਪ੍ਰਧਾਨਗੀ : ਡਾ. ਵਰਿਆਮ ਸਿੰਘ ਸੰਧੂ ਕਰਨਗੇ। ਇਸ ਸੈਸ਼ਨ ਵਿਚ ਸ. ਤਾਰਾ ਸਿੰਘ ਅਣਜਾਨ ‘ਸਤਿਗੁਰੂ ਰਾਮ ਸਿੰਘ ਵਿਦੇਸ਼ੀ ਲੇਖਕਾਂ ਦੇ ਹਵਾਲੇ ਨਾਲ’, ਸ. ਜਸਵਿੰਦਰ ਸਿੰਘ ਹਿਸਟੋਰੀਅਨ (ਦਿੱਲੀ) ‘ਕੂਕਾ ਅੰਦੋਲਨ ਦੇ ਵਿਦੇਸ਼ੀ ਸੰਪਰਕ ਤੇ ਸੁਤੰਤਰਤਾ ਸੰਗਰਾਮ’, ਡਾ. ਅਮਨਪ੍ਰੀਤ ਸਿੰਘ ਗਿੱਲ ‘ਨਾਮਧਾਰੀ ਲਹਿਰ ਸਿਧਾਂਤ ਤੇ ਇਤਿਹਾਸਕ’ਵਿਸ਼ੇ ’ਤੇ ਪੇਪਰ ਪੜ੍ਹਨਗੇ। ਦੂਜਾ ਅਕਾਦਮਿਕ ਸੈਸ਼ਨ ਦੁਪਹਿਰ 02 ਵਜੇ ਤੋਂ 4.30 ਵਜੇ ਤੱਕ ਹੋਵੇਗਾ ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਕਰਨਗੇ। ਇਸ ਸੈਸ਼ਨ ਮੌਕੇ ਸ. ਸਵਰਨ ਸਿੰਘ ਸਨੇਹੀ ‘ਕੂਕਾ ਲਹਿਰ ਦੀ ਰਾਜਸੀ ਚੇਤਨਾ’, ਸੁਵਰਨ ਸਿੰਘ ਵਿਰਕ ‘ਕੂਕਾ ਲਹਿਰ ਦੇੇ ਸਾਹਿਤ ਦੇ ਸਮਾਜੀ, ਸਿਆਸੀ - ਸਰੋਕਾਰ’, ਡਾ. ਸੁਖਦੇਵ ਸਿੰਘ ‘ਬਸਤੀਵਾਦੀ ਹਕੂਮਤ ਪ੍ਰਤੀ ਸਤਿਗੁਰੂ ਰਾਮ ਸਿੰਘ ਦਾ ਵਿਦਰੋਹੀ ਚਿੰਤਨ’, ਡਾ. ਹਰਸ਼ਿੰਦਰ ਕੌਰ ‘ਸਤਿਗੁਰੂ ਰਾਮ ਸਿੰਘ ਦਾ ਨਾਰੀਮੁਕਤੀ ਚਿੰਤਨ ਤੇ ਅਮਲ’, ਤੀਜੇ ਅਕਾਦਮਿਕ ਸੈਸ਼ਨ 31 ਦਸੰਬਰ ਨੂੰ ਸਵੇਰੇ 10 ਵਜੇ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਸਿੰਘ ਗਿੱਲ ਕਰਨਗੇ। ਇਸ ਮੌਕੇ ਡਾ. ਸੁਰਜੀਤ ਸਿੰਘ ‘ਕੂਕਾ ਲਹਿਰ ਦੀ ਗਲਪੀ-ਨਾਇਕ ਸਿਰਜਣਾਂ : ਸੰਤ ਇੰਦਰ ਸਿੰਘ ਚੱਕਰਵਰਤੀ ਦਾ ਨਾਵਲ ਅੜਬੰਗੀ’, ਡਾ. ਕਮਲਪ੍ਰੀਤ ਕੌਰ ‘ਕਾਲਾ ਸਿੰਘ ਨੰਗਲ ਦੀਆਂ ਲਿਖਤਾਂ ਦੇ ਹਵਾਲੇ ਨਾਲ ਕੂਕਾ ਲਹਿਰ’, ਡਾ. ਗੁਲਜ਼ਾਰ ਸਿੰਘ ਪੰਧੇਰ ‘ਸਤਿਗੁਰੂ ਰਾਮ ਸਿੰਘ : ਸ਼ਖ਼ਸੀਅਤ, ਸਿਧਾਂਤ ਤੇ ਅਦੁੱਤੀ ਯੋਗਦਾਨ ਜਗਦਾ ਦੀਵਾ ਦੇ ਹਵਾਲੇ ਨਾਲ, ਡਾ. ਹਰਵਿੰਦਰ ਸਿੰਘ ‘ਸਤਿਗੁਰੂ ਰਾਮ ਸਿੰਘ : ਸਿਧਾਂਤ ਤੇ ਆਦਰਸ਼ ਮਾਲਵੇਂਦਰ ਦੇ ਹਵਾਲੇ ਨਾਲ’, ਡਾ. ਸਰਬਜੀਤ ਸਿੰਘ ‘ਸੁਤੰਤਰਤਾ ਸੰਗਰਾਮ ਵਿਚ ਕੂਕਾ
ਲਹਿਰ ਦਾ ਯੋਗਦਾਨ ਨਾਮਧਾਰੀ ਬਾਰਾਂ ਮਾਹ ਦੇ ਹਵਾਲਿਆਂ ਨਾਲ’ ਆਪਣੇ ਪੇਪਰ ਪੇਸ਼ ਕਰਨਗੇ।
ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਕਰਨਗੇ ਅਤੇ ਮੁਖ ਮਹਿਮਾਨ ਸ. ਹਰਵਿੰਦਰ ਸਿੰਘ ਹੰਸਪਾਲ ਹੋਣਗੇ। ਸ. ਸੁਰਿੰਦਰ ਸਿੰਘ ਨਾਮਧਾਰੀ, ਸੂਬਾ ਹਰਭਜਨ ਸਿੰਘ, ਸ. ਜਗਮੋਹਨ ਸਿੰਘ, ਸ. ਅਜੀਤ ਸਿੰਘ ਲਾਇਲ, ਸ. ਹਰਪਾਲ ਸਿੰਘ ਸੈਮੀਨਾਰ ਦੇ ਪ੍ਰਭਾਵ ਸਾਂਝੇ ਕਰਨਗੇ। ਅੰਤ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਆਏ ਮਹਿਮਾਨਾਂ, ਵਿਦਵਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕਰਨਗੇ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਤੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਮਨਜਿੰਦਰ ਸਿੰਘ ਧਨੋਆ ਅਤੇ ਸ. ਭੁਪਿੰਦਰ ਸਿੰਘ ਸੰਧੂ ਨੇ ਸਮੂਹ ਸਾਹਿਤਕਾਰਾਂ, ਨਾਮਧਾਰੀ ਸੰਗਤ ਅਤੇ ਪੰਜਾਬੀ ਪ੍ਰੇਮੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ ਹੈ।
ਗੁਲਜ਼ਾਰ ਸਿੰਘ ਪੰਧੇਰ (ਡਾ.)
ਪ੍ਰੈੱਸ ਸਕੱਤਰ
94647-62825