ਫਗਵਾੜਾ, 4 ਦਸੰਬਰ 2020 - ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਦੇ ਮੈਂਬਰਾਂ ਅਤੇ ਸਹਿਯੋਗੀਆਂ ਡਾ: ਹਰਜਿੰਦਰ ਵਾਲੀਆ (ਸ਼੍ਰੋਮਣੀ ਪੰਜਾਬੀ ਸਾਹਿੱਤਕ ਪੁਰਸਕਾਰ), ਡਾ: ਗਿਆਨ ਸਿੰਘ (ਸ਼੍ਰੋਮਣੀ ਪੰਜਾਬੀ ਗਿਆਨ ਪੁਸਰਕਾਰ), ਐਸ.ਬਲਵੰਤ ਯੂ.ਕੇ.(ਸ਼੍ਰੋਮਣੀ ਪੰਜਾਬੀ ਸਾਹਿੱਤਕਾਰ (ਵਿਦੇਸ਼ੀ), ਸੁਖਵਿੰਦਰ ਕੰਬੋਜ(ਸ਼੍ਰੋਮਣੀ ਪੰਜਾਬੀ ਸਾਹਿੱਤਕਾਰ (ਵਿਦੇਸ਼ੀ), ਰਵਿੰਦਰ ਸਹਿਰਾਅ (ਸ਼੍ਰੋਮਣੀ ਪੰਜਾਬੀ ਸਾਹਿੱਤਕਾਰ (ਵਿਦੇਸ਼ੀ) ਨੂੰ ਭਾਸ਼ਾ ਵਿਭਾਗ ਪੰਜਾਬ ਵਲੋਂ ਪੱਤਰਕਾਰਤਾ, ਲੇਖਨ 'ਚ ਨਿਭਾਈਆਂ ਸ਼ਾਨਦਾਰ ਸੇਵਾਵਾਂ ਲਈ ਪੁਸਰਕਾਰਤ ਕਰਨ ਦਾ ਫ਼ੈਸਲਾ ਕੀਤਾ ਹੈ।
ਪੰਜਾਬੀ ਕਲਾਮਨਵੀਸ ਪੱਤਰਕਾਰ ਮੰਚ (ਰਜਿ:) ਦੇ ਪ੍ਰਧਾਨ ਗੁਰਮੀਤ ਸਿੰਘ ਪਲਾਹੀ, ਅੰਤਰਰਾਸ਼ਟਰੀ ਮੀਡੀਆ ਕੋਆਰਡੀਨੇਟਰ ਨਰਪਾਲ ਸਿੰਘ ਸ਼ੇਰਗਿੱਲ, ਜਨਰਲ ਸਕੱਤਰ ਗੁਰਚਰਨ ਸਿੰਘ ਨੂਰਪੁਰ, ਸਰਪ੍ਰਸਤ ਡਾ: ਐਸ.ਐਸ ਛੀਨਾ, ਡਾ: ਚਰਨਜੀਤ ਸਿੰਘ ਗੁੰਮਟਾਲਾ, ਮੀਤ ਪ੍ਰਧਾਨ ਡਾ: ਸ਼ਿਆਮ ਸੁੰਦਰ ਦੀਪਤੀ, ਸਕੱਤਰ ਜੀ.ਐਸ.ਗੁਰਦਿੱਤ, ਕੈਸ਼ੀਅਰ ਦੀਦਾਰ ਸ਼ੇਤਰਾ, ਮੀਤ ਪ੍ਰਧਾਨ ਗਿਆਨ ਸਿੰਘ ਮੋਗਾ ਅਤੇ ਮੈਂਬਰਾਨ ਸੁਰਿੰਦਰ ਮਚਾਕੀ, ਪ੍ਰੋ: ਜਸਵੰਤ ਸਿੰਘ ਗੰਡਮ, ਰਵਿੰਦਰ ਚੋਟ, ਪਰਵਿੰਦਰਜੀਤ ਸਿੰਘ, ਐਡਵੋਕੇਟ ਦਰਸ਼ਨ ਸਿੰਘ ਰਿਆੜ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ ਕਿ ਪੱਤਰਕਾਰਤਾ ਅਤੇ ਲੇਖਨੀ ਦੇ ਖੇਤਰ 'ਚ ਸਹੀ ਸਖ਼ਸ਼ੀਅਤਾਂ ਦੀ ਚੋਣ ਕੀਤੀ ਗਈ ਹੈ। ਯਾਦ ਰਹੇ ਇਹ ਪੁਰਸਕਾਰ ਛੇ ਸਾਲਾਂ ਬਾਅਦ ਐਲਾਨੇ ਗਏ ਹਨ, ਜਿਸ ਵਿੱਚ ਪੰਜਾਬੀ, ਹਿੰਦੀ, ਸੰਸਕ੍ਰਿਤ ਦੇ ਵਿਦਵਾਨਾਂ, ਲੇਖਕਾਂ, ਪੱਤਰਕਾਰਾਂ ਨੂੰ ਸਨਮਾਨਤ ਕੀਤਾ ਜਾਣਾ ਹੈ।