ਗੁਰੂ ਹਰਗੋਬਿੰਦ ਖਾਲਸਾ ਕਾਲਿਜ ਆਫ ਐਜੂਕੇਸ਼ਨ ਗੁਰੂਸਰ ਸਧਾਰ (ਲੁਧਿਆਣਾ) ਦੇ ਲਗਪਗ 21 ਸਾਲ ਪ੍ਰਿੰਸੀਪਲ ਰਹੇ ਮੇਰੇ ਵੱਡੇ ਵੀਰ ਪੰਜਾਬੀ ਲੇਖਕ ਪ੍ਰਿੰ:ਬਲਕਾਰ ਸਿੰਘ ਬਾਜਵਾ ਉਮਰ ਭਰ ਦੀਆਂ ਯਾਦਾਂ ਦਾ ਪਰਾਗਾ ਚੇਤਿਆਂ ਦੀ ਫੁਲਕਾਰੀ ਲੈ ਕੇ ਹਾਜ਼ਰ ਹੋ ਰਹੇ ਹਨ। ਮੇਰੇ ਲਈ ਇਹ ਪੁਸਤਕ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਇਹ ਮੇਰੇ ਦਾਦਾ ਜੀ ਦੇ ਸਮੇਂ ਤੋਂ ਸ਼ੁਰੂ ਹੁੰਦੀ ਹੈ ਜੋ ਉਨ੍ਹਾਂ ਦੇ ਨਾਨਾ ਜੀ ਸਨ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜੀਵਨ ਮੈਂਬਰ ਹੋਣ ਦੇ ਨਾਲ ਨਾਲ ਉਹ ਪੰਜਾਬ ਯੂਨੀਵਰਸਿਟੀ ਸੈਨੇਟ ਤੇ ਸਿੰਡੀਕੇਟ ਦੇ ਲੰਮਾ ਸਮਾਂ ਮੈਂਬਰ ਰਹੇ ਹਨ।
ਸਿਰਜਕ ਵਜੋਂ ਉਹ ਪਹਿਲਾਂ ਉਹ ਸਿੱਖਿਆ ਸੱਭਿਆਚਾਰ: ਵਿਰਸਾ ਤੇ ਵਰਤਮਾਨ, ਮੇਰੇ ਰਾਹਾਂ ਦੇ ਰੁੱਖ, ਰੰਗ ਕੈਨੇਡਾ ਦੇ, ਹਾਕੀ ਸਿਤਾਰੇ ਸੁਧਾਰ ਦੇ, ਮੇਰੇ ਹਮਸਫ਼ਰ ਤੇ ਕੁਝ ਹੋਰ ਮਹੱਤਵਪੂਰਨ ਪੁਸਤਕਾਂ ਲਿਖ ਚੁਕੇ ਹਨ।
1995 ਚ ਏਥੋਂ ਸੇਵਾਮੁਕਤ ਹੋ ਕੇ ਆਪਣੇ ਪੁੱਤਰਾਂ ਨਾਲ ਹੁਣ ਟੋਰੰਟੋ ਚ ਰਹਿ ਰਹੇ ਹਨ।
ਇਸ ਵਕਤ ਲੁਧਿਆਣਾ ਚ ਆਪਣੇ ਨਿਵਾਸ ਤੇ ਅੱਧ ਅਪ੍ਰੈਲ ਤੀਕ ਰਹਿਣਗੇ।
ਉਨ੍ਹਾਂ ਚੇਤਿਆਂ ਦੀ ਫੁਲਕਾਰੀ ਚ ਬਚਪਨ ਤੋਂ ਵਰਤਮਾਨ ਤੀਕ ਦੇ ਬਾਰੀਕ ਵੇਰਵੇ, ਤਲਖ਼ ਤੁਰਸ਼ ਤੇ ਸ਼ੀਰੀਂ ਯਾਦਾਂ ਪਰੋ ਦਿੱਤੀਆਂ ਹਨ।
ਇਹ ਯਾਦਾਂ ਪਹਿਲਾਂ ਕੈਨੇਡਾ ਤੋਂ ਛਪਦੇ ਸਪਤਾਹਿਕ ਅਖ਼ਬਾਰ ਇੰਡੋ ਕੈਨੇਡੀਅਨ ਟਾਈਮਜ਼ ਵਿੱਚ ਪ੍ਰਕਾਸ਼ਿਤ ਹੋ ਚੁਕੀਆਂ ਹਨ।
ਪੁਸਤਕ ਰੂਪ ਚ ਗੋਰਕੀ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਵਾਲੇ ਮਾਸਟਰ ਹਰੀਸ਼ ਕੁਮਾਰ ਪੱਖੋਵਾਲ ਪ੍ਰਕਾਸ਼ਿਤ ਕਰ ਰਹੇ ਹਨ।
15 ਮਾਰਚ ਤੀਕ ਇਹ ਕਿਤਾਬ ਪ੍ਰਕਾਸ਼ਿਤ ਹੋ ਜਾਵੇਗੀ।
ਪ੍ਰਿੰਸੀਪਲ ਬਲਕਾਰ ਸਿੰਘ ਬਾਜਵਾ ਦਾ ਸੰਪਰਕ ਪਤਾ
ਗੁੰਨਾ ਹਾਊਸ
ਕੋਹਿਨੂਰ ਪਾਰਕ
ਫੀਰੋਜ਼ਪੁਰ ਰੋਡ, ਲੁਧਿਆਣਾ ਹੈ।
ਭਾਰਤੀ ਸੰਪਰਕ ਨੰਬਰ
9530517132
ਹੈ। ਵਟਸਐਪ ਤੇ ਵੀ +1 (647) 402-2170 ਨੰਬਰ ਤੇ ਗੱਲ ਕੀਤੀ ਜਾ ਸਕਦੀ ਹੈ।
ਇਹ ਜਾਣਕਾਰੀ ਦੇਣ ਦਾ ਮਨੋਰਥ ਉਨ੍ਹਾਂ ਦੇ ਪੁਰਾਣੇ ਵਿਦਿਆਰਥੀਆਂ, ਸਹਿਯੋਗੀਆਂ ਤੇ ਪਾਠਕਾਂ ਦੀ ਸਹੂਲਤ ਲਈ ਹੈ।
ਗੁਰਭਜਨ ਗਿੱਲ