ਫਗਵਾੜਾ, 20 ਫਰਵਰੀ 2021 - ਮੌਜੂਦਾ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ , ਮਾਂ-ਬੋਲੀ ਦਿਵਸ ਦੇ ਮੌਕੇ ਉੱਤੇ ਅੱਜ,ਪੰਜਾਬੀ ਕਲਾ ਅਤੇ ਸਾਹਿੱਤ ਕੇਂਦਰ, ਸੰਗੀਤ ਦਰਪਨ ਅਤੇ ਪੰਜਾਬੀ ਵਿਰਸਾ ਟਰੱਸਟ ਫਗਵਾੜਾ ਵਲੋਂ ਸਕੇਪ ਸਾਹਿੱਤਕ ਸੰਸਥਾ, ਆਜ਼ਾਦ ਰੰਗ ਮੰਚ, ਕਲਾਕਾਰਾਂ, ਲੇਖਕਾਂ, ਬੁੱਧੀਜੀਵੀਆਂ, ਕਾਰੋਬਾਰੀਆਂ ਦੇ ਸਹਿਯੋਗ ਨਾਲ ਫਗਵਾੜਾ ਵਿਖੇ ਇੱਕ ਵਿਸ਼ਾਲ ਮਾਰਚ ਦਾ ਆਯੋਜਿਨ ਕੀਤਾ ਗਿਆ, ਜਿਸਦੀ ਅਗਵਾਈ ਪ੍ਰੋ: ਜਸਵੰਤ ਸਿੰਘ ਗੰਡਮ, ਪੱਤਰਕਾਰ ਤਰਨਜੀਤ ਸਿੰਘ ਕਿੰਨੜਾ, ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ, ਹਰੀਪਾਲ ਸਿੰਘ, ਡਾ: ਸੰਤੋਖ ਲਾਲ ਵਿਰਦੀ ਨੇ ਕੀਤੀ। ਇਸ ਮਾਰਚ ਦੇ ਆਰੰਭ ਵੇਲੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਵਿਸ਼ਾਲ ਮਾਂ-ਬੋਲੀ ਮਾਰਚ ਦਾ ਆਰੰਭ ਬਲੱਡ ਬੈਂਕ, ਗੁਰੂ ਹਰਿਗੋਬਿੰਦ ਨਗਰ ਦੇ ਸਾਹਮਣਿਉਂ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਝੰਡੀ ਦੇ ਕੇ ਕੀਤਾ। ਇਸ ਮਾਰਚ 'ਚ ਵੱਡੀ ਗਿਣਤੀ 'ਚ ਸ਼ਹਿਰੀ, ਸਕੂਲੀ ਬੱਚੇ ਹੱਥ ਵਿੱਚ ਬੈਨਰ-ਤਖ਼ਤੀਆਂ, ਝੰਡੀਆਂ ਫੜਕੇ, ਬੈਂਡ ਵਾਜੇ ਸਮੇਤ ਹਾਜ਼ਰ ਸਨ। ਇਹਨਾ ਤਖ਼ਤੀਆਂ ਉਤੇ "ਸਾਰੇ ਫੁੱਲ ਸੋਹਣੇ ਨੇ ਗੁਲਾਬ ਦਾ ਨਸ਼ਈ ਆਂ ਆਸ਼ਕ ਪੰਜਾਬੀ ਦਾ, ਪੰਜਾਬ ਦਾ ਨਸ਼ਈ ਆ", "ਮਾਂ-ਬੋਲੀ ਨੂੰ ਜੇ ਭੁੱਲ ਜਾਉਗੇ, ਕੱਖਾਂ ਵਾਂਗਰ ਰੁਲ ਜਾਉਗੇ", "ਪੰਜਾਬੀ ਪੜੋ, ਪੰਜਾਬੀ ਲਿਖੋ, ਪੰਜਾਬੀ ਬੋਲੋ", "ਦੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ", "ਘਰ-ਘਰ ਵੱਜਦਾ ਲੋਕ ਸੁਨਣਗੇ, ਇੱਕ ਦਿਨ ਢੋਲ ਪੰਜਾਬੀ ਦਾ", "ਮਾਂ-ਬੋਲੀ ਪੰਜਾਬੀ ਸਾਡੀ ਕਿਧਰੇ ਇਸਨੂੰ ਨਾ ਅਸੀਂ ਭੁਲਾ ਜਾਈਏ, ਭਾਸ਼ਾਵਾਂ ਹੋਰ ਵੀ ਸਿੱਖੀਏ, ਪਰ ਪਹਿਲਾਂ ਪੂਰੇ ਪੰਜਾਬੀ ਤਾਂ ਅਸੀਂ ਬਣ ਜਾਈਏ", "ਸਾਡੀ ਆਪਸੀ ਸਾਂਝ ਦਾ ਪ੍ਰਤੀਕ -ਸਾਡੀ ਮਾਂ-ਬੋਲੀ ਪੰਜਾਬੀ", ਪੰਜਾਬ, ਪੰਜਾਬੀ ਅਤੇ ਪੰਜਾਬੀਆਂ ਦਾ, ਪ੍ਰਤੀਕ ਸਾਡੀ ਮਾਂ-ਬੋਲੀ ਪੰਜਾਬੀ", "ਬੋਲੀ ਜਿਊਂਦੀ ਰਹੀ ਤਾਂ ਪੰਜਾਬੀ ਜਿਊਂਦੇ ਰਹਿਣਗੇ", "ਅੰਗਰੇਜ਼ੀ, ਹਿੰਦੀ ਭਾਵੇਂ ਬੋਲੋ, ਮਾਂ-ਬੋਲੀ ਨੂੰ ਭੁਲਾਉਣਾ-ਮਾੜੀ ਗੱਲ ਆ" ਆਦਿ ਨਾਹਰੇ ਲਿਖੇ ਹੋਏ ਸਨ। ਮਾਰਚ ਵਿੱਚ ਸ਼ਾਮਲ ਲੋਕਾਂ ਨੇ ਕਿਸਾਨੀ ਸੰਘਰਸ਼ ਦੇ ਹੱਕ 'ਚ ਤਖ਼ਤੀਆਂ ਵੀ ਫੜੀਆਂ ਹੋਈਆਂ ਸਨ। ਇਹ ਮਾਂ-ਬੋਲੀ ਮਾਰਚ ਬਲੱਡ ਬੈਂਕ ਗੁਰੂ ਹਰਿਗੋਬਿੰਦ ਨਗਰ ਤੋਂ ਹੋਕੇ ਸੈਂਟਰਲ ਟਾਊਨ, ਗੁੜ ਮੰਡੀ, ਗਾਂਧੀ ਚੌਕ, ਝਟਕਈ ਚੌਕ, ਗਊਸ਼ਾਲਾ ਰੋਡ ਤੋਂ ਹੁੰਦਾ ਹੋਇਆ ਸਰਕਾਰੀ ਹਾਈ ਸਕੂਲ(ਲੜਕੇ) ਦੇ ਅੱਗੋਂ ਲੰਘਦਿਆਂ, ਗੁਰੂ ਹਰਿਗੋਬਿੰਦ ਨਗਰ ਦੇ ਪਾਰਕ ਵਿੱਚ ਸਮਾਪਤ ਹੋਇਆ, ਜਿਥੇ ਪ੍ਰੋ: ਜਸਵੰਤ ਸਿੰਘ ਗੰਡਮ, ਗੁਰਮੀਤ ਸਿੰਘ ਪਲਾਹੀ, ਸੰਤੋਖ ਲਾਲ ਵਿਰਦੀ, ਰਣਜੀਤ ਸਿੰਘ ਖੁਰਾਨਾ, ਤਰਨਜੀਤ ਸਿੰਘ ਅਤੇ ਹੋਰਨਾਂ ਨੇ ਸੰਬੋਧਨ ਕੀਤਾ।
ਇਸ ਮਾਰਚ ਵਿੱਚ ਆਜ਼ਾਦ ਰੰਗ ਮੰਚ ਵਲੋਂ ਸ਼ਹੀਦ ਭਗਤ ਸਿੰਘ ਸਬੰਧੀ ਕਾਵਿ ਗੀਤ ਬੀਬਾ ਕੁਲਵੰਤ ਦੀ ਅਗਵਾਈ ਵਿੱਚ ਖੇਡਿਆ ਗਿਆ। ਗਾਂਧੀ ਚੌਕ ਕੱਪੜਾ ਐਸੋਸੀਏਸ਼ਨ ਗਾਊਸ਼ਾਲਾ ਕੱਪੜਾ ਐਸੋਸੀਏਸ਼ਨ ਅਤੇ ਕੁਲਥਮ ਕਲਾਥ ਹਾਊਸ, ਸਤਨਾਮ ਕੱਟ ਪੀਸ, ਬੇਦੀ ਕਲਾਂਥ ਹਾਊਸ ਅਤੇ ਹੋਰ ਦੁਕਾਨਦਾਰਾਂ ਵਲੋਂ ਮਾਂ-ਬੋਲੀ ਮਾਰਚ ਵਿੱਚ ਸ਼ਾਮਲ ਬੱਚਿਆਂ ਉਤੇ ਫੁੱਲਾਂ ਦੀ ਵਰਖਾ ਕੀਤੀ ਗਈ। ਸ੍ਰੀ ਨਾਥ ਪੈਲੇਸ ਮਾਲਕਾਂ ਵਲੋਂ ਮਾਰਚ ਵਿੱਚ ਸ਼ਾਮਲ ਸਭਨਾਂ ਲਈ ਪਾਣੀ ਦਾ ਪ੍ਰਬੰਧ ਕੀਤਾ ਗਿਆ। ਇਸ ਮਾਰਚ ਵਿੱਚ ਆਦਰਸ਼ ਬਾਲ ਵਿੱਦਿਆਲਾ, ਐਸ.ਡੀ.ਮਾਡਲ ਸਕੂਲ, ਐਸ.ਡੀ. ਕੰਨਿਆ ਮਹਾਂਵਿਦਿਆਲਾ ਅਤੇ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਦਿਆਰਥੀਆਂ ਨੇ ਹਿੱਸਾ ਲਿਆ।
ਇਸ ਮਾਰਚ ਵਿੱਚ ਹੋਰਨਾਂ ਤੋਂ ਬਿਨਾਂ ਮਲਕੀਅਤ ਸਿੰਘ ਰਗਬੋਤਰਾ, ਡਾ: ਜਗੀਰ ਸਿੰਘ, ਪਰਵਿੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਸੀਤਲ ਰਾਮ ਬੰਗਾ, ਰਵਿੰਦਰ ਚੋਟ, ਬੀਬਾ ਕੁਲਵੰਤ ਕੌਰ, ਕਰਮਜੀਤ ਸਿੰਘ, ਸਤਪ੍ਰਕਾਸ਼, ਮਨਮੋਹਨ ਸਿੰਗ ਮੋਰਨੀ, ਸਰਬਜੀਤ ਸਿੰਘ, ਪਿੰਕੂ ਬਾਂਗਾ, ਪਰਮਜੀਤ ਗੁਲਾਟੀ, ਬਲਦੇਵ ਰਾਜ ਕੋਮਲ, ਭਜਨ ਵਿਰਕ, ਮਾਸਟਰ ਸੁਖਦੇਵ ਸਿੰਘ, ਅਮਨਦੀਪ ਸਿੰਘ, ਲਸ਼ਕਰ ਸਿੰਘ ਗੰਮਰੂ ਬਾਂਸਲ, ਡਾ: ਗੁਲਜ਼ਾਰ ਸਿੰਘ, ਠੇਕੇਦਾਰ ਬਲਵਿੰਦਰ ਸਿੰਘ, ਰਣਜੀਤ ਸਿੰਘ ਖੁਰਾਨਾ, ਅਵਤਾਰ ਸਿੰਘ ਭੂੰਗਰਨੀ, ਸੁਖਵਿੰਦਰ ਸਿੰਘ ਪਲਾਹੀ, ਮੈਡਮ ਬੰਸੋ ਦੇਵੀ, ਰਘਬੀਰ ਸਿੰਘ ਮਾਨਾਂਵਾਲੀ, ਪ੍ਰਿੰਸੀਪਲ ਲੁੱਗਾ, ਸੁਖਦੇਵ ਸਿੰਘ ਗੰਡਮ, ਦਵਿੰਦਰ ਕੁਮਾਰ ਕੁਲਥਮ, ਅਸ਼ੋਕ ਕੁਮਾਰ ਕੁਲਥਮ, ਅਮਿਤ ਸ਼ੁਕਲਾ, ਰਜੇਸ਼ ਪਲਟਾ, ਗੁਰਦੀਪ ਸੈਣੀ, ਇੰਦਰ ਮੋਹਨ ਸਿੰਘ, ਠਾਕੁਰ ਦਾਸ ਚਾਵਲਾ, ਐਡਵੋਕੇਟ ਕਰਨਜੋਤ ਸਿੰਘ ਝਿੱਕਾ, ਹਰਦੇਵ ਸਿੰਘ ਨਾਮਧਾਰੀ, ਪ੍ਰਿਤਪਾਲ ਸਿੰਘ ਮੰਗਾ, ਸਤਨਾਮ ਸਿੰਘ ਪੰਛੀ, ਭਾਈ ਜੈਵੀਰ ਸਿੰਘ, ਤਜਿੰਦਰ ਬਾਵਾ, ਆਸ਼ੂ ਸ਼ਰਮਾ, ਵਿੱਕੀ ਰਾਣੀਪੁਰ, ਰਘੁਬੀਰ ਸਿੰਘ ਮਾਨ, ਭਾਈ ਮਨਜੀਤ ਸਿੰਘ, ਭਾਈ ਤਜਿੰਦਰ ਸਿੰਘ ਖ਼ਾਲਸਾ, ਸੋਨਾ ਬੇਦੀ, ਰਜੇਸ਼ ਬਾਂਗਾ, ਮਨੂ ਅਰੋੜਾ, ਹਰਮਿੰਦਰ ਸਿੰਘ ਬਸਰਾ, ਵਿਨੋਦ ਵਰਮਾਨੀ, ਗਗਨ ਨੱਯੀਅਰ, ਹਰਦੀਪ ਸਿੰਘ ਤੱਗੜ ਆਦਿ ਹਾਜ਼ਰ ਸਨ। ਸਥਾਨਕ ਪੁਲਿਸ ਪ੍ਰਸਾਸ਼ਨ ਵਲੋਂ ਐਸ.ਐਚ.ਓ. ਨਵਦੀਪ ਸਿੰਘ ਅਤੇ ਟਰੈਫਿਕ ਇੰਚਾਰਜ ਅਮਨ ਕੁਮਾਰ ਵਲੋਂ ਪੂਰੇ ਮਾਰਚ ਦੌਰਾਨ ਪ੍ਰਬੰਧ ਕੀਤੇ ਗਏ ਸਨ।