ਪੰਜਾਬੀ ਮਾਹ-2023 ਦੇ ਸਮਾਗਮਾਂ ਦੀ ਲੜੀ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਰਾਜ ਪੱਧਰੀ ਚਾਰ ਰੋਜ਼ਾ ਪੁਸਤਕ ਮੇਲਾ 20 ਨਵੰਬਰ ਤੋਂ
ਹਰਜਿੰਦਰ ਸਿੰਘ ਭੱਟੀ
- ਉਦਘਾਟਨ ਹਰਜੋਤ ਸਿੰਘ ਬੈਂਸ, ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ ਕਰਨਗੇ
ਐਸ ਏ ਐਸ ਨਗਰ, 18 ਨਵੰਬਰ, 2023: ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਮਾਹ-2023 ਦੇ ਸਮਾਗਮਾਂ ਦੀ ਲੜੀ ਅਧੀਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਫੇਜ਼-6, ਮੋਹਾਲੀ ਵਿਖੇ ਰਾਜ ਪੱਧਰੀ ਚਾਰ ਰੋਜ਼ਾ ਪੁਸਤਕ ਮੇਲਾ 20 ਨਵੰਬਰ ਤੋਂ 23 ਨਵੰਬਰ 2023 ਤੱਕ ਲਾਇਆ ਜਾ ਰਿਹਾ ਹੈ, ਜਿਸ ਦੌਰਾਨ ਰੋਜ਼ਾਨਾ ਹੀ ਸਵੇਰ ਅਤੇ ਸ਼ਾਮ ਦੇ ਸੈਸ਼ਨਾ ’ਚ ਸਾਹਿਤਕ ਸਮਾਗਮ, ਗੋਸ਼ਟੀਆਂ, ਰੂ-ਬ-ਰੂ ਆਦਿ ਇਸ ਪੁਸਤਕ ਪ੍ਰਦਰਸ਼ਨੀ ਦਾ ਹਿੱਸਾ ਬਣਨਗੇ।
ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਸਤਕ ਮੇਲੇ ਦਾ ਉਦਘਾਟਨ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ, ਪੰਜਾਬ, ਹਰਜੋਤ ਸਿੰਘ ਬੈਂਸ ਕਰਨਗੇ।
ਉਨ੍ਹਾਂ ਚਾਰ ਦਿਨਾਂ ਪੁਸਤਕ ਮੇਲੇ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ 20 ਨਵੰਬਰ 2023 (ਸੋਮਵਾਰ) ਨੂੰ ਪੰਜਾਬੀ ਭਾਸ਼ਾ ਅਤੇ ਸਾਹਿਤ : ਵਿਭਿੰਨ ਸਰੋਕਾਰ ਤਹਿਤ ਸਵੇਰ ਦਾ ਸੈਸ਼ਨ (10.00 - 12.30 ਵਜੇ) ਕਾਲਜ ਦੇ ਵਿਦਿਆਰਥੀ ਕੇਂਦਰ ਵਿਖੇ ਹੋਵੇਗਾ, ਜਿਸ ਦਾ ਉਦਘਾਟਨ ਸ. ਹਰਜੋਤ ਸਿੰਘ ਬੈਂਸ (ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ) ਪੰਜਾਬ ਕਰਨਗੇ ਜਦਕਿ ਵਿਸ਼ੇਸ਼ ਮਹਿਮਾਨ, ਸ. ਕੁਲਵੰਤ ਸਿੰਘ (ਐੱਮ.ਐੱਲ.ਏ., ਸਾਹਿਬਜ਼ਾਦਾ ਅਜੀਤ ਸਿੰਘ ਨਗਰ), ਸ. ਕੁਲਜੀਤ ਸਿੰਘ ਰੰਧਾਵਾ (ਐੱਮ.ਐੱਲ.ਏ., ਡੇਰਾਬੱਸੀ) ਅਤੇ ਸ੍ਰੀਮਤੀ ਪ੍ਰਭਜੋਤ ਕੌਰ (ਚੇਅਰਪਰਸਨ, ਜ਼ਿਲ੍ਹਾ ਯੋਜਨਾ ਕਮੇਟੀ, ਐੱਸ.ਏ.ਐੱਸ.ਨਗਰ) ਹੋੋਣਗੇ। ਸੈਸ਼ਨ ਦੇ ਮੁੱਖ ਬੁਲਾਰੇ ਡਾ. ਸੁਰਜੀਤ ਸਿੰਘ ਭੱਟੀ (ਸਾਬਕਾ ਪ੍ਰੋਫ਼ੈਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਹੋਣਗੇ।
ਸ਼ਾਮ ਦੇ ਸੈਸ਼ਨ (1.00 - 03.30 ਵਜੇ) ‘ਪੰਜਾਬੀ ਭਾਸ਼ਾ:ਵਿਭਿੰਨ ਸਰੋਕਾਰ’ ਦੇ ਮੁੱਖ ਮਹਿਮਾਨ ਡਾ. ਸਰਬਜੀਤ ਸਿੰਘ (ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਹੋਣਗੇ ਜਦਕਿ ਪ੍ਰਧਾਨਗੀ, ਡਾ. ਜੋਗਾ ਸਿੰਘ (ਉੱਘੇ ਭਾਸ਼ਾ ਵਿਗਿਆਨੀ) ਅਤੇ ਡਾ. ਭੀਮਇੰਦਰ ਸਿੰਘ (ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਕਰਨਗੇ। ਮੁੱਖ ਬੁਲਾਰੇ, ਪ੍ਰੋ. ਸੀ.ਪੀ.ਕੰਬੋਜ (ਸਹਾਇਕ ਪ੍ਰੋਫ਼ੈਸਰ ਅਤੇ ਕੰਪਿਊਟਰ ਲੇਖਕ, ਪੰਜਾਬੀ ਯੂਨੀਵਰਸਿਟੀ ਪਟਿਆਲਾ-ਵਿਸ਼ਾ: ਭਾਸ਼ਾ ਅਤੇ ਤਕਨਾਲੋਜੀ) ਅਤੇ ਪ੍ਰੋ. ਜਲੌਰ ਸਿੰਘ ਖੀਵਾ (ਸਾਬਕਾ ਪ੍ਰੋਫ਼ੈਸਰ, ਸਰਕਾਰੀ ਬਿ੍ਰਜਿੰਦਰਾ ਕਾਲਜ, ਫਰੀਦਕੋਟ-ਵਿਸ਼ਾ: ਭਾਸ਼ਾ ਦਾ ਸਭਿਆਚਾਰਕ ਸੰਦਰਭ) ਹੋਣਗੇ।
21 ਨਵੰਬਰ 2023 (ਮੰਗਲਵਾਰ) ਨੂੰ ਸਵੇਰ ਦੇ ਸੈਸ਼ਨ (10 ਤੋਂ 12:30 ਵਜੇ) ਦੌਰਾਨ ‘ਬਾਲ ਸਾਹਿਤ: ਵਿਭਿੰਨ ਸਰੋਕਾਰ’ ’ਤੇ ਹੋਣ ਵਾਲੀ ਗੋਸ਼ਟੀ ਵਿੱਚ ਮੁੱਖ ਮਹਿਮਾਨ ਵਜੋਂ ਕਰਨਲ ਜਸਬੀਰ ਭੁੱਲਰ (ਉੱਘੇ ਬਾਲ ਲੇਖਕ ਅਤੇ ਕਹਾਣੀਕਾਰ) ਪੁੱਜਣਗੇ ਜਦਕਿ ਪ੍ਰਧਾਨਗੀ ਡਾ. ਮਨਮੋਹਨ ਸਿੰਘ ਦਾਊਂ (ਉੱਘੇ ਬਾਲ ਲੇਖਕ) ਅਤੇ ਡਾ. ਸ਼ਿੰਦਰਪਾਲ ਸਿੰਘ (ਸਾਬਕਾ ਰਜਿਸਟਰਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ) ਕਰਨਗੇ। ਮੁੱਖ ਬੁਲਾਰੇ ਵਜੋਂ ਡਾ. ਦਰਸ਼ਨ ਸਿੰਘ ਆਸ਼ਟ (ਉੱਘੇ ਬਾਲ ਲੇਖਕ-ਵਿਸ਼ਾ: ਬਾਲ ਸਾਹਿਤ ਦੀਆਂ ਵਰਤਮਾਨ) ਅਤੇ ਡਾ. ਕੁਲਦੀਪ ਸਿੰਘ ਦੀਪ (ਉੱਘੇ ਨਾਟਕਕਾਰ ਅਤੇ ਆਲੋਚਕ-ਵਿਸ਼ਾ: ਬਾਲ ਸਾਹਿਤ ਦੀਆਂ ਚਣੌਤੀਆਂ) ਹੋਣਗੇ। ਉਰਮਨਦੀਪ ਸਿੰਘ, ਦਿਲਪ੍ਰੀਤ ਚਹਿਲ ਪੰਜਾਬੀ ਅੱਖਰਕਾਰੀ ਦੇ ਭਵਿੱਖ ’ਤੇ ਰੌਸ਼ਨੀ ਪਾਉਣਗੇ।
ਸ਼ਾਮ ਦੇ ਸੈਸ਼ਨ (1.00 - 03.30 ਵਜੇ) ਦੌਰਾਨ ‘ਪੰਜਾਬੀ ਗਲਪ: ਵਿਭਿੰਨ ਸਰੋਕਾਰ’ ਦੇ ਮੁੱਖ ਮਹਿਮਾਨ ਬਲਦੇਵ ਸੜਕਨਾਮਾ (ਉੱਘੇ ਨਾਵਲਕਾਰ) ਹੋਣਗੇ ਜਦਕਿ
ਪ੍ਰਧਾਨਗੀ ਡਾ. ਦੀਪਕ ਮਨਮੋਹਨ ਸਿੰਘ (ਸਾਬਕਾ ਡਾਇਰੈਕਟਰ, ਵਰਲਡ ਪੰਜਾਬੀ ਸੈਂਟਰ, ਪੰ.ਯੂ.,ਪਟਿਆਲਾ) ਅਤੇ ਪ੍ਰੋ. ਲਾਭ ਸਿੰਘ ਖੀਵਾ (ਸਾਬਕਾ ਡੀਨ, ਗੁਰੂ ਕਾਂਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ) ਕਰਨਗੇ। ਮੁੱਖ ਬੁਲਾਰੇ ਪ੍ਰੋ. ਜੇ.ਬੀ. ਸੇਖੋਂ (ਉੱਘੇ ਆਲੋਚਕ-ਵਿਸ਼ਾ: ਪੰਜਾਬੀ ਕਹਾਣੀ ਦਾ ਵਰਤਮਾਨ) ਅਤੇ ਡਾ. ਗੁਰਮੇਲ ਸਿੰਘ (ਡੀਨ ਕਾਲਜ, ਪੋਸਟ ਗ੍ਰੈਜੁਏਟ ਸਰਕਾਰੀ ਕਾਲਜ-11, ਚੰਡੀਗੜ੍ਹ-ਵਿਸ਼ਾ: ਪੰਜਾਬੀ ਨਾਵਲ ਦਾ ਵਰਤਮਾਨ) ਹੋਣਗੇ।
22 ਨਵੰਬਰ 2023 (ਬੁੱਧਵਾਰ) ਨੂੰ ‘ਪੰਜਾਬੀ ਕਵਿਤਾ: ਚਿੰਤਨ ਸਰੋਕਾਰ’ ਮੌਕੇ ਸਵੇਰ ਦੇ ਸੈਸ਼ਨ (10.00 - 12.30 ਵਜੇ) ਦੇ ਮੁੱਖ ਮਹਿਮਾਨ ਡਾ. ਮਨਮੋਹਨ (ਸਾਬਕਾ ਆਈ.ਪੀ.ਐੱਸ. ਅਤੇ ਉੱਘੇ ਆਲੋਚਕ) ਹੋਣਗੇ ਜਦਕਿ ਪ੍ਰਧਾਨਗੀ ਡਾ. ਸੁਖਦੇਵ ਸਿੰਘ ਸਿਰਸਾ (ਸਾਬਕਾ ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ), ਡਾ. ਯੋਗ ਰਾਜ (ਚੇਅਰਮੈਨ, ਪੰਜਾਬੀ ਅਧਿਐਨ ਸਕੂਲ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਕਰਨਗੇ। ਮੁੱਖ ਬੁਲਾਰੇ ਡਾ. ਪਰਵੀਨ ਸ਼ੇਰੋਂ (ਪ੍ਰੋਫ਼ੈਸਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ-ਵਿਸ਼ਾ: ਪੰਜਾਬੀ ਕਵਿਤਾ ਅਤੇ ਪਾਠਕੀ ਪ੍ਰਤੀ ਉੱਤਰ) ਅਤੇ ਡਾ. ਅਰਵਿੰਦਰ ਕੌਰ ਕਾਕੜਾ (ਵਿਸ਼ਾ: 21ਵੀਂ ਸਦੀ ਦੀ ਪੰਜਾਬੀ ਕਵਿਤਾ) ਹੋਣਗੇ।
ਸ਼ਾਮ ਦੇ ਸੈਸ਼ਨ (1.00 - 03.30 ਵਜੇ) ‘ਪੰਜਾਬੀ ਨਾਟਕ ਅਤੇ ਰੰਗਮੰਚ: ਵਿਭਿੰਨ ਸਰੋਕਾਰ’ ਦੇ ਮੁੱਖ ਮਹਿਮਾਨ, ਕੇਵਲ ਧਾਲੀਵਾਲ (ਉੱਘੇ ਨਾਟਕਕਾਰ ਅਤੇ ਨਿਰਦੇਸ਼ਕ) ਹੋਣਗੇ ਅਤੇ ਪ੍ਰਧਾਨਗੀ ਡਾ. ਦਵਿੰਦਰ ਦਮਨ (ਉੱਘੇ ਨਾਟਕਕਾਰ ਅਤੇ ਨਿਰਦੇਸ਼ਕ) ਕਰਨਗੇ। ਪ੍ਰਮੁੱਖ ਬੁਲਾਰੇ ਡਾ. ਸਾਹਿਬ ਸਿੰਘ (ਉੱਘੇ ਨਾਟਕਕਾਰ ਅਤੇ ਨਿਰਦੇਸ਼ਕ-ਵਿਸ਼ਾ: ਪੰਜਾਬੀ ਨਾਟਕ ਗਲਬੋਲੀ ਪਾਸਾਰ) ਅਤੇ ਸ਼ਬਦੀਸ਼ (ਉੱਘੇ ਨਾਟਕਕਾਰ ਅਤੇ ਨਿਰਦੇਸ਼ਕ-ਵਿਸ਼ਾ: ਪੰਜਾਬੀ ਰੰਗਮੰਚ- ਚੁਣੌਤੀਆਂ ਅਤੇ ਸੰਭਾਵਨਾਵਾਂ) ਹੋਣਗੇ।
ਆਖਰੀ ਦਿਨ 23 ਨਵੰਬਰ 2023 (ਵੀਰਵਾਰ) ਨੂੰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ ਹੇਠ ਸਾਡੇ ਬਜ਼ੁਰਗ ਸਾਡਾ ਮਾਣ, ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਦੀ ਲੜੀ ਅਧੀਨ ਹੋਣ ਵਾਲੇ ਸੈਸ਼ਨ (10.00 -12.30 ਵਜੇ) ‘ਕਵੀ ਦਰਬਾਰ’ ਦੇ ਮੁੱਖ ਮਹਿਮਾਨ, ਮਨਜੀਤ ਇੰਦਰਾ (ਸ਼੍ਰੋਮਣੀ ਸ਼ਾਇਰਾ) ਹੋਣਗੇ ਜਦਕਿ ਪ੍ਰਧਾਨਗੀ, ਸੁਖਵਿੰਦਰ ਅੰਮਿ੍ਰਤ (ਸ਼੍ਰੋਮਣੀ ਸ਼ਾਇਰਾ), ਸਿਰੀ ਰਾਮ ਅਰਸ਼ (ਉੱਘੇ ਗ਼ਜ਼ਲਗੋ) ਕਰਨਗੇ। ਕਵਿਤਾ ਪਾਠ ਸੁਰਜੀਤ ਬੈਂਸ, ਗੁਰਨਾਮ ਕੰਵਰ, ਬਲਕਾਰ ਸਿੰਘ ਸਿੱਧੂ, ਮਨਜੀਤ ਮੀਤ, ਭੁਪਿੰਦਰ ਮਟੌਰੀਆ, ਪਰਮਜੀਤ ਪਰਮ, ਰਾਜਿੰਦਰ ਕੌਰ, ਦਰਸ਼ਨ ਢਿੱਲੋਂ, ਮਨਜੀਤ ਪਾਲ ਸਿੰਘ, ਗੁਰਚਰਨ ਸਿੰਘ, ਬਾਬੂ ਰਾਮ ਦੀਵਾਨਾ, ਭਗਤ ਰਾਮ ਰੰਗਾੜਾ, ਗੁਰਦਰਸ਼ਨ ਸਿੰਘ ਮਾਵੀ, ਰਾਜਵਿੰਦਰ ਸਿੰਘ ਗੱਡੂ, ਅਵਤਾਰ ਪਤੰਗ, ਪਾਲ ਅਜਨਬੀ, ਪ੍ਰੋ. ਕੇਵਲਜੀਤ ਕੰਵਲ ਕਰਨਗੇ।
‘ਸਮਾਪਤੀ ਸਮਾਗਮ’ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਸਿਖਿਆਰਥਣਾਂ ਵੱਲੋਂ ਸਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਹੋਵੇਗਾ।