ਸਰੀ, 9 ਸਤੰਬਰ, 2016 (ਕਵਿੰਦਰ ਚਾਂਦ) : ਪੰਜਾਬ ਵੱਸਦੀ ਸ਼ਾੲਿਰਾ ਰਾਜਵਿੰਦਰ ਕੌਰ ਜਟਾਣਾ ਦੀ ਕਾਵਿ ਪੁਸਤਕ " ਅਾਹਟ " ਦਾ ਰਿਲੀਜ਼ ਸਮਾਰੋਹ ਚਾਰ ਸਤੰਬਰ ਦਿਨ ਅੈਤਵਾਰ ਨੂੰ ਸਾਹਿਤ ਸਭਾ ਸਰੀ ਵੱਲੋ' ੲਿੱਕ ਪ੍ਭਾਵਸ਼ਾਲੀ ਪੋ੍ਗਰਾਮ ਵਿੱਚ ਸੁੱਖੀ ਬਾਠ ਮੋਟਰਜ਼ ਦੇ ਪੰਜਾਬ ਭਵਨ( ਸਟੂਡਿੳੁ ਸੈਵਨ) ਸਰੀ, ਕਨੇਡਾ ਵਿੱਚ ਅਾਯੋਜਿਤ ਕੀਤਾ ਗਿਅਾ । ੲਿਸ ਸਮਾਗਮ ਦੇ ਪ੍ਧਾਨਗੀ ਮੰਡਲ ਵਿੱਚ ਸਭਾ ਦੇ ਪ੍ਧਾਨ ਸੀ੍ ਕਿ੍ਸ਼ਨ ਭਨੋਟ, ਸਭਾ ਦੇ ਸਕੱਤਰ ਸੀ੍.ੲਿੰਦਰਜੀਤ ਧਾਮੀ ਅਤੇ ਕਵੀ ਖੁਸ਼ਹਾਲ ਗਲੋਟੀ ਹੁਰਾਂ ਕੀਤੀ। ਸ਼ਾੲਿਰ ਰਾਜਵੰਤ ਰਾਜ ਨੇ ਕਾਵਿ ਪੁਸਤਕ ਅਾਹਟ ੳੁੱਪਰ ਪਰਚਾ ਪੜਦਿਅਾਂ ਰਾਜਵਿੰਦਰ ਜਟਾਣਾ ਦੀ ਕਾਵਿ ੳੁਡਾਰੀ, ਸ਼ਬਦ ਚੋਣ ਅਤੇ ਪੱਕੇ ਪੈਰੀ' ਹੋੲੀ ਅਾਮਦ ਦੀ ਸਰਾਹਣਾਂ ਕਰਦਿਅਾਂ ਪੁਸਤਕ ਵਿੱਚੋ' ਕੁਝ ਰਚਨਾਵਾਂ ਦਾ ਪਾਠ ਕੀਤਾ।
ੳੁਸਤਾਦ ਕਿ੍ਸ਼ਨ ਭਨੋਟ ਅਤੇ ਸ: ੲਿੰਦਰਜੀਤ ਧਾਮੀ ਨੇ ਕਿਤਾਬ ਬਾਰੇ ਵਿਸਥਾਰ ਨਾਲ ਚਰਚਾ ਛੇੜੀ। ਕਿਤਾਬ ਦੇ ਲੋਕ ਅਰਪਣ ਸਮੇ' ਲੇਖਿਕਾ ਅਾਪਣੀ ਗੈਰਹਾਜ਼ਰੀ ਵਿੱਚ ਵੀ ਹਾਜ਼ਰ ਪਰਤੀਤ ਹੋ ਰਹੀ ਸੀ। ੲਿਸ ੳੁਪਰੰਤ ਸੱਜੇ ਕਵੀ ਦਰਬਾਰ ਵਿੱਚ ਸਰਵ ਸੀ੍ ਕਿ੍ਸ਼ਨ ਭਨੋਟ, ੲਿੰਦਰਜੀਤ ਧਾਮੀ, ਖੁਸ਼ਹਾਲ ਗਲੋਟੀ, ਜੀਵਨ ਰਾਮਪੁਰੀ, ਗਿੱਲ ਮਨਸੂਰ, ਡਾ: ਗੁਰਮਿੰਦਰ ਸਿੱਧੂ, ਰਾਜਵੰਤ ਬਾਗੜੀ, ਮੋਹਨ ਗਿੱਲ, ਦਵਿੰਦਰ ਗੌਤਮ, ਹਰਦਮ ਮਾਨ, ਗੁਰਦਰਸ਼ਨ ਬਾਦਲ,ਰੁਪਿੰਦਰ ਰੂਪੀ, ਦਵਿੰਦਰ ਜੌਹਲ,ਡਾ: ਖਹਿਰਾ( ਮਿੰਨੀ ਕਹਾਣੀ), ਹਰਦੇਵ ਅਰਸ਼ੀ, ਸ਼ਿੰਗਾਰਾ ਸਿੰਘ ਸੰਘੇੜਾ, ਅਮਰੀਕ ਸਿੰਘ ਲੇਹਲ, ਹਰਚੰਦ ਗਿੱਲ, ਹਰਚਰਨ ਸਿੰਘ ਸੰਧੂ, ਅਰਸ਼ਦੀਪ ਸੰਧੂ, ਪਿ੍ਤਪਾਲ ਸੰਧੂ, ਹਰਜਿੰਦਰ ਚੀਮਾ, ਰੇਸ਼ਮ ਸਿੰਘ ਰਸੀਲਾ ਅਾਦਿ ਨੇ ਭਾਗ ਲਿਅਾ। ਸਟੁਡਿੳੁ ਸੈਵਨ ਵੱਲੋ' ਕਵਿੰਦਰ ਚਾਂਦ ਨੇ ਅਾਪਣੀ ਹਾਜ਼ਰੀ ਲਵਾੲੀ ਅਤੇ ਲੇਖਿਕਾ ਨੂੰ ਮੁਬਾਰਕਬਾਦ ਦਿੱਤੀ ।
ਸਾਹਿਤ ਸਭਾ ਸਰੀ ਦੇ ਸਕੱਤਰ ੲਿੰਦਰਜੀਤ ਸਿੰਘ ਧਾਮੀ ਨੇ ਅਾਪਣੇ ਅੰਦਾਜ਼ ਵਿੱਚ ਸਟੇਜ ਸੰਚਾਲਨ ਬਖੂਬੀ ਨਿਭਾੲਿਅਾ ਅਤੇ ਨਵੇ' ਲੇਖਕਾਂ ਦੀਅਾਂ ਕਿਤਾਬਾਂ ਰਿਲੀਜ਼ ਕਰਦੇ ਰਹਿਣ ਦੀ.ਅਾਪਣੀ ਵਚਨਬੱਧਤਾ ਦੁਹਰਾੲੀ ।