ਚੰਡੀਗੜ੍ਹ, 29 ਅਕਤੂਬਰ, 2017 : ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮਾਂ ਬੋਲੀ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ, ਪੰਜਾਬੀ ਨੂੰ ਪੜਾਈ ਦਾ ਮਾਧਿਅਮ ਬਣਾਉਣ, ਭਾਸ਼ਾ ਟਿਰਬਿਊਨਲ ਦਾ ਫੌਰੀ ਗਠਨ, ਹਰ ਸਕੂਲ ਵਿਚ ਪੰਜਾਬੀ ਪੜਾਉਣ ਦੇ ਉਚਿਤ ਉਪਰਾਲੇ, ਭਾਸ਼ਾ ਨੀਤੀ ਬਣਾਏ ਜਾਣ, ਜਰੂਰਤਮੰਦ ਲੇਖਕਾਂ ਦੀ ਮਦਦ ਸਬੰਧੀ ਪੰਜਾਬ ਸਰਕਾਰ ਤੋਂ ਨੀਤੀ ਬਣਵਾਉਣ, ਪੰਜਾਬ ਅਤੇ ਚੰਡੀਗੜ ਵਿਖੇ ਸਾਰੇ ਦਫਤਰਾਂ ਵਿਚ ਪੰਜਾਬੀ ਪੂਰੀ ਤਰਾਂ ਲਾਗੂ ਕਰਨ, ਪ੍ਰਾਇਮਰੀ ਸਕੂਲਾਂ ਦੇ ਬੰਦ ਕਰਨ ਦੇ ਐਲਾਨ ਖਿਲਾਫ, ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ ਮੁਕਾਮ ਦਿਵਾਉਣ ਆਦਿ ਮੰਗਾਂ ਨੂੰ ਲੈ ਕੇ 01 ਨਵੰਬਰ 2017 ਨੂੰ ਚੰਡੀਗੜ ਵਿਖੇ ਬ੍ਰਿਜ ਮਾਰਕੀਟ / ਪੁਲ ਹੇਠ, ਸੈਕਟਰ 17, ਨੇੜੇ ਜੀ ਪੀ ਓ (ਵੱਡਾ ਡਾਕਖਾਨਾ) ਵਿਖੇ ਇਕ ਵਿਸ਼ਾਲ ਧਰਨਾ ਅਤੇ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਪੰਜਾਬੀ ਪਿਆਰਿਆਂ ਦੀਆਂ ਪੰਜਾਬ, ਹਰਿਆਣਾ ਅਤੇ ਚੰਡੀਗੜ ਦੀਆਂ ਸਾਰੀਆਂ ਸਾਹਿਤ ਸਭਾਵਾਂ ਅਤੇ ਸਹਿਯੋਗੀ ਜਥੇਬੰਦੀਆਂ ਇਸ ਧਰਨੇ ਵਿਚ ਜ਼ਰੂਰ ਸ਼ਾਮਲ ਹੋਣ ਜੀ।
ਚੰਡੀਗੜ੍ਹ ਪੰਜਾਬੀ ਮੰਚ, ਪੰਜਾਬੀ ਬਚਾਉ ਮੰਚ, ਪੇਂਡੂ ਸੰਘਰਸ਼ ਕਮੇਟੀ, ਯੁਨਾਇਟਿਡ ਅਕਾਲੀ ਦਲ ਅਤੇ ਸਮੂਹ ਗੁਰਦਵਾਰਾ ਕਮੇਟੀਆਂ ਆਦਿ ਇਸ ਧਰਨੇ ਦੇ ਆਯੋਜਨ ਲਈ ਵਡਮੁਲਾ ਯੋਗਦਾਨ ਪਾ ਰਹੀਆਂ ਹਨ।
ਸਾਰੀਆਂ ਸਭਾਵਾਂ ਦੇ ਅਹੁਦੇਦਾਰ ਸਾਥੀ 01 ਨਵੰਬਰ 2017 ਦੀ ਵਿਹਲ ਰਖੋ ਅਤੇ ਸਭਾਵਾਂ ਦੇ ਹਰ ਇਕ ਸਾਥੀ ਤਕ ਇਹ ਸੂਚਨਾ ਪਹੁੰਚਾਉ ਜੀ।
ਕੇਂਦਰੀ ਸਭਾ ਦੇ ਮੀਤ ਪਰਧਾਨ ਅਤੇ ਸਕੱਤਰ ਪਹਿਲਾਂ ਹੀ ਵੰਡੇ ਗਏ ਆਪਣੇ ਆਪਣੇ ਇਲਾਕੇ ਦੀਆਂ ਸਭਾਵਾਂ ਵਿਚ ਧਰਨੇ ਦੀ ਤਿਆਰੀ ਲਈ ਉਚਿਤ ਇੰਤਜ਼ਾਮ ਕਰਨ ਜੀ।
ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)
ਜਾਰੀ ਕਰਤਾ-
ਕਰਮ ਸਿੰਘ ਵਕੀਲ,
ਸਕੱਤਰ / ਦਫਤਰ ਸਕੱਤਰ
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ)
ਮੋ: 80549-80446
ਤੇ 98143-44446