ਅਵਤਾਰ ਸਿੰਘ ਤੂਫ਼ਾਨ ਰਚਿਤ "ਸਿੱਖੀ ਦੀ ਮਹਿਕ" ਪੁਸਤਕ ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਰਿਹਾ
ਲੁਧਿਆਣਾਃ 25 ਅਗਸਤ 2024 - ਬਹੁਪੱਖੀ ਸਾਹਿਤਕਾਰ, ਪੱਤਰਕਾਰ, ਪੰਜਾਬੀ ਭਾਸ਼ਾ ਦੇ ਪਹਿਲੇ ਜਸੂਸੀ ਨਾਵਲਕਾਰ, ਪੰਜਾਬ ਰਾਜ ਬਿਜਲੀ ਬੋਰਡ ਦੇ ਮੁੱਖ ਸੂਚਨਾ ਅਫ਼ਸਰ ਅਤੇ ਪੰਥਕ ਕਵੀ ਸ੍ਵਰਗੀ ਸ੍ਰ. ਅਵਤਾਰ ਸਿੰਘ ਤੂਫਾਨ ਦੀ 27ਵੀਂ ਬਰਸੀ ਮੌਕੇ ਉਨ੍ਹਾਂ ਦੀ ਕਾਵਿ ਪੁਸਤਕ "ਸਿੱਖੀ ਦੀ ਮਹਿਕ" ਦਾ ਲੋਕ ਅਰਪਣ ਸਮਾਰੋਹ ਯਾਦਗਾਰੀ ਹੋ ਨਿਬੜਿਆ ।
ਪੰਜਾਬੀ ਭਵਨ ਲੁਧਿਆਣਾ ਦੇ ਰਾਣਾ ਦਲਜੀਤ ਸਿੰਘ ਸੈਮੀਨਾਰ ਹਾਲ ਵਿਖੇ ਸ਼੍ਰੋਮਣੀ ਲਿਖਾਰੀ ਬੋਰਡ (ਰਜਿ.) ਵਲੋਂ ਕਰਵਾਏ ਸਮਾਗਮ ਵਿੱਚ ਸੈਂਕੜਿਆਂ ਦੀ ਗਿਣਤੀ ਵਿਚ ਪੁੱਜੇ ਲੇਖਕਾਂ, ਕਲਾਕਾਰਾਂ, ਸਾਹਿਤਕਾਰਾਂ, ਗੀਤਕਾਰਾਂ, ਕਵੀਆਂ/ਕਵਿਤਰੀਆਂ ਅਤੇ ਵਿਦਿਅਕ ਮਾਹਰਾਂ ਦੀ ਹਾਜ਼ਰੀ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਤੇ ਜ. ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਉਪ ਪ੍ਰਧਾਨ ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ,ਨੈਸ਼ਨਲ ਤੇ ਸਟੇਟ ਐਵਾਰਡੀ ਅਧਿਆਪਕਾ, ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ, ਸਾਬਕਾ ਪ੍ਰਧਾਨ ਪੰਜਾਬੀ ਸਾਰਿੱਤ ਅਕਾਡਮੀ ,ਸਮਾਰੋਹ ਦੀ ਪ੍ਰਬੰਧਕ ਸੰਸਥਾ ਦੇ ਪ੍ਰਧਾਨ ਪ੍ਰਭਕਿਰਨ ਸਿੰਘ ਤੇ ਜ. ਸਕੱਤਰ ਪਵਨਪ੍ਰੀਤ ਸਿੰਘ ਤੂਫਾਨ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਝ,ਸ਼੍ਰੋਮਣੀ ਸਾਹਿਤਕਾਰ ਡਾ. ਫਕੀਰ ਚੰਦ ਸ਼ੁਕਲਾ ਅਤੇ ਪ੍ਰੀਤ ਸਾਹਿਤ ਸਦਨ ਦੇ ਪ੍ਰਧਾਨ ਡਾ. ਮਨੋਜ ਪ੍ਰੀਤ ਵਲੋਂ ਸਾਂਝੇ ਤੌਰ ਤੇ ਲੋਕ ਅਰਪਣ ਦੀ ਰਸਮ ਅਦਾ ਕੀਤੀ ਗਈ ਜਦਕਿ ਵਿਸ਼ਵ ਪੰਜਾਬੀ ਕਵੀ ਸਭਾ ਦੇ ਪ੍ਰਧਾਨ ਜੁਗਿੰਦਰ ਸਿੰਘ ਕੰਗ ਵਲੋਂ ਪੁਸਤਕ ਸਬੰਧੀ ਜਾਣਕਾਰੀ ਭਰਪੂਰ ਪੇਪਰ ਪੜ੍ਹਿਆ ਗਿਆ ।
ਅਵਤਾਰ ਸਿੰਘ ਤੂਫ਼ਾਨ ਜੀ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁੱਖ ਸੂਚਨਾ ਅਫ਼ਸਰ ਵਜੋਂ ਅਗਾਊਂ ਸੇਵਾ ਮੁਕਤੀ ਲੈ ਕੇ ਰੋਜ਼ਾਨਾ ਪੰਜਾਬੀ ਅਖ਼ਬਾਰ “ਸ਼੍ਰੋਮਣੀ ਪੰਜਾਬ” ਲੁਧਿਆਣਾ ਤੋਂ ਸ਼ੁਰੂ ਕੀਤਾ।
ਇਸ ਤੋਂ ਪਹਿਲਾਂ ਸ਼੍ਰੀਮਤੀ ਨਿਰਅੰਜਨ ਅਵਤਾਰ ਮਾਸਿਕ ਪੱਤਰ “ ਤ੍ਰਿੰਞਣ” ਲੰਮਾ ਸਮਾਂ ਪ੍ਰਕਾਸ਼ਿਤ ਕਰਦੇ ਰਹੇ। ਮੈਨੂੰ ਮਾਣ ਹੈ ਕਿ ਇਸ ਰਸਾਲੇ ਵਿੱਚ ਮੈ ਮੁਢਲੇ ਦੌਰ ਵਿੱਚ ਛਪਦਾ ਰਿਹਾ ਹਾਂ। ਪੰਜਾਬੀ ਸਾਹਿੱਤ ਸਭਾ ਲੁਧਿਆਣਾ ਦੀਆਂ 1971-72 ਵੇਲੇ ਮਾਸਿਕ ਇਕੱਤਰਤਾ ਵੀ ਇਨ੍ਹਾਂ ਦੇ ਮੋਚਪੁਰਾ ਬਾਜ਼ਾਰ ਸਥਿਤ ਘਰ ਵਿੱਚ ਵੀ ਹੁੰਦੀ ਸੀ ਜਿੱਥੇ ਅਸੀਂ ਸਿਖਾਂਦਰੂ ਲੋਕ ਸ਼ਾਮਿਲ ਹੋਣ ਤੇ ਕੁਝ ਨਾ ਕੁਝ ਨਵਾਂ ਸਿੱਖਣ ਜਾਂਦੇ ਸਾਂ। ਸ. ਜਗਦੇਵ ਸਿੰਘ ਜੱਸੋਵਾਲ ਉਨ੍ਹਾਂ ਦੇ ਆਰੀਆ ਕਾਲਿਜ ਵਿੱਚ ਸਹਿਪਾਠੀ ਸਨ।
ਸ. ਅਵਤਾਰ ਸਿੰਘ ਤੂਫ਼ਾਨ ਨੇ 1973 ਵਿੱਚ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਾਲੇ ਸਥਾਨ ਤੇ ਖੁੱਲ੍ਹੀ ਗਰਾਉਂਡ ਵਿੱਚ ਵੱਡਾ ਸਭਿਆਚਾਰਕ ਮੇਲਾ ਕਰਵਾਇਆ ਜਿਸ ਵਿੱਚ ਪੰਜਾਬ ਰਾਜ ਬਿਜਲੀ ਬੋਰਡ ਦੇ ਨਵੇਂ ਬਣੇ ਚੇਅਰਮੈਨ ਸ. ਜ਼ੋਰਾ ਸਿੰਘ ਬਰਾੜ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਜੀ ਨੇ ਕੀਤੀ। ਇਸ ਸਮਾਗਮ ਦੀ ਯਾਦਗਾਰੀ ਗੱਲ ਇਹ ਸੀ ਕਿ ਸਮਾਗਮ ਵਿੱਚ ਪੰਜਾਬ ਦੇ ਸਭ ਸਿਰਕੱਢ ਗਾਇਕਾਂ ਨੇ ਗਾਇਆ। ਬਾਦ ਵਿੱਚ ਪੰਜਾਬ ਦੇ ਸ਼੍ਰੋਮਣੀ ਗਾਇਕ ਬਣੇ ਉਸਤਾਦ ਸੁਰਿੰਦਰ ਸ਼ਿੰਦਾ ਨੇ ਪਹਿਲੀ ਵਾਰ ਇਸੇ ਸਟੇਜ ਤੇ ਉਸਤਾਦ ਜਸਵੰਤ ਭੰਵਰਾ ਜੀ ਦੇ ਸੰਗੀਤ ਵਿੱਚ ਗਾਇਆ। ਮੈਂ ਤੇ ਸ਼ਮਸ਼ੇਰ ਸਿੰਘ ਸੰਧੂ ਇਸ ਸਮਾਗਮ ਵਿੱਚ ਸਰੋਤਿਆਂ ਵਜੋਂ ਹਾਜ਼ਰ ਸਾਂ। 23 ਅਗਸਤ 1997 ਨੂੰ ਤੂਫ਼ਾਨ ਜੀ ਅਚਨਚੇਤ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਸਪੁੱਤਰ ਪ੍ਰਭ ਕਿਰਨ ਸਿੰਘ ਦੀ ਅਗਵਾਈ ਵਿੱਚ ਸਮੁੱਚੇ ਪਰਿਵਾਰ ਨੇ ਉਨ੍ਹਾਂ ਦੀਆਂ ਸਿੱਖ ਧਰਮ ਨਾਲ ਸਬੰਧਤ ਕਵਿਤਾਵਾਂ ਦਾ ਸੰਗ੍ਰਹਿ “ਸਿੱਖੀ ਦੀ ਮਹਿਕ” ਪ੍ਰਕਾਸ਼ਿਤ ਕਰਵਾਈ ਹੈ ਇਹ ਸ਼ੁਭ ਕਾਰਜ ਹੈ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਸ੍ਰ. ਅਵਤਾਰ ਸਿੰਘ ਤੂਫਾਨ ਸਟੇਜ ਦੇ ਨਾਲ ਨਾਲ ਕਲਮ ਦੇ ਵੀ ਅਜਿਹੇ ਧਨੀ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਹਰ ਖੇਤਰ ਵਿਚ ਸਫਲਤਾ ਪੂਰਵਕ ਹੱਥ ਅਜ਼ਮਾਇਆ ਅਤੇ ਮਾਂ ਬੋਲੀ ਪੰਜਾਬੀ ਨੂੰ ਹੋਰ ਪ੍ਰਫੁੱਲਤ ਕਰਨ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ। ਛੰਦਾਬੰਦੀ ਵਿਚ ਲਿਖੀਆਂ ਉਨ੍ਹਾਂ ਦੀਆਂ ਕਵਿਤਾਵਾਂ ਪੜ੍ਹ ਕੇ ਪਤਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਿੰਗਲ ਅਤੇ ਅਰੂਜ਼ ਦਾ ਗੂੜ੍ਹਾ ਗਿਆਨ ਸੀ । "ਸਿੱਖੀ ਦੀ ਮਹਿਕ" ਉਨ੍ਹਾਂ ਦੀਆਂ ਲਿਖੀਆਂ ਨਿਰੋਲ ਧਾਰਮਿਕ ਕਵਿਤਾਵਾਂ ਦੀ ਪੁਸਤਕ ਹੈ ਜਦਕਿ ਤੂਫ਼ਾਨ ਜੀ ਦੀਆਂ ਪੰਥਕ ਸ਼ਾਨਾਂ, ਜਾਗੋ ਤੇ ਜਗਾਓ, ਬਾਬਾ ਲੰਗੋਟੀ ਵਾਲਾ (ਬਾਲ ਸਾਹਿਤ) , ਚਾਰ ਸਾਥੀ (ਬਾਲ ਸਾਹਿਤ), ਸਾਡਾ ਥਾਈ ਸਫ਼ਰਨਾਮਾ, ਜਦੋਂ ਅਸੀਂ ਟੀ ਵੀ ਬਣੇ (ਹਾਸ ਵਿਅੰਗ), ਖ਼ੂਨੀ ਕਵੀ (ਜਾਸੂਸੀ ਨਾਵਲ) ਦੀਆਂ ਪੁਸਤਕਾਂ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀਆਂ ਹਨ । ਲੇਖਕ ਦੇ ਸਾਹਿਤਕ ਸਫਰ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਕਿਹਾ ਕਿ ਤੂਫਾਨ ਸਾਹਿਬ ਨੂੰ ਕਵਿਤਾ ਲਿਖਣ ਅਤੇ ਬੋਲਣ ਦੀ ਗੁੜ੍ਹਤੀ ਵਿਰਸੇ ਵਿਚ ਹੀ ਮਿਲ ਗਈ ਸੀ ਕਿਉਂਕਿ ਇਨ੍ਹਾਂ ਦੇ ਪਿਤਾ ਸੰਤੋਖ ਸਿੰਘ ਕਾਮਿਲ ਉਰਦੂ ਦੇ ਨਾਮਵਰ ਸ਼ਾਇਰ ਸਨ ਤੇ ਇਨ੍ਹਾਂ ਦੀ ਧਰਮਪਤਨੀ ਸ੍ਵ. ਸ਼੍ਰੀਮਤੀ ਨਿਰਅੰਜਨ ਅਵਤਾਰ ਕੌਰ ਵੀ ਕਵਿੱਤਰੀ ਹੋਣ ਦੇ ਨਾਲ ਨਾਲ ਬਹੁਪੱਖੀ ਲੇਖਕ ਸੀ । ਤੂਫ਼ਾਨ ਸਾਹਿਬ ਆਪਣੇ ਵਿਦਿਆਰਥੀ ਜੀਵਨ ਦੌਰਾਨ ਕਾਲਜ ਮੈਗਜ਼ੀਨ ਦੇ ਸੰਪਾਦਕ ਰਹੇ, ਸਰਕਾਰੀ ਸੇਵਾ ਦੌਰਾਨ ਮੁਲਜ਼ਮਾਂ ਦੀ ਜੱਥੇਬੰਦੀ ਵਲੋਂ ਅੰਦੋਲਨ ਨਾਂ ਦਾ ਪੰਦਰਵਾੜਾ ਅਖਬਾਰ ਪ੍ਰਕਾਸ਼ਿਤ ਕਰਦੇ ਰਹੇ ।
ਪੰਥਕ ਕਵੀ ਅਤੇ ਸ਼੍ਰੋਮਣੀ ਲਿਖਾਰੀ ਬੋਰਡ ਰਜਿ ਦੇ ਸਰਪ੍ਰਸਤ ਹਰਦੇਵ ਸਿੰਘ ਕਲਸੀ, ਚਰਨਜੀਤ ਸਿੰਘ ਚੰਨ, ਭੁਪਿੰਦਰ ਸਿੰਘ ਸੈਣੀ ਅਤੇ ਦਲਬੀਰ ਸਿੰਘ ਕਲੇਰ ਨੇ ਤੂਫ਼ਾਨ ਸਾਹਿਬ ਨੂੰ ਸਮਰਪਿਤ ਕਵਿਤਾਵਾਂ ਪੜ੍ਹੀਆਂ ਜਦਕਿ ਸੰਗੀਤ ਨਿਰਦੇਸ਼ਕ ਅਤੇ ਗਾਇਕ ਭਗਵੰਤ ਸਿੰਘ ਅਹੂਜਾ, ਪ੍ਰਮਿੰਦਰ ਸਿੰਘ ਅਲਬੇਲਾ, ਸਪੈਸ਼ਲ ਚਾਇਲੰਡ ਸ਼ਰੂਤੀ, ਸ੍ਰੀਮਤੀ ਕੰਵਲ ਵਾਲੀਆ, ਸੁਨਿਧੀ ਸ਼ਰਮਾ, ਕਮਲਪ੍ਰੀਤ ਕੌਰ ਅਤੇ ਇੰਦਰਜੀਤ ਕੌਰ ਲੋਟੇ ਆਦਿ ਗਾਇਕ, ਗਾਇਕਾਵਾਂ ਅਤੇ ਕਲਾਕਾਰਾਂ ਵਲੋਂ ਤੂਫਾਨ ਸਾਹਿਬ ਅਤੇ ਬੀਬੀ ਨਿਰਅੰਜਨ ਅਵਤਾਰ ਕੌਰ ਦੇ ਲਿਖੇ ਗੀਤਾਂ ਨੂੰ ਆਪਣੇ ਸੁਰਾਂ ਨਾਲ ਸਜਾ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਇਸ ਮੌਕੇ ਕੇ. ਸਾਧੂ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਲੈਕਚਰਾਰ ਗੁਰਪ੍ਰੀਤ ਕੌਰ, ਐਡਵੋਕੇਟ ਪਰਮਜੀਤ ਕਪੂਰ, ਹਰਮੀਤ ਕੌਰ ਸੂਦ, ਮਨਿੰਦਰ ਸਿੰਘ ਸੂਦ, ਜਗਜੀਤ ਸਿੰਘ ਚੋਪੜਾ, ਭਵਜੋਤ ਕੌਰ, ਗੀਤਕਾਰ ਸੁਖਬੀਰ ਸੰਧੇ, ਸਾਹਿਕਾਰਾ ਗੁਰਜਿੰਦਰ ਕੌਰ ਰਿਤੂ, ਪ੍ਰੀਤ ਸਾਹਿਤ ਸਦਨ ਤੋਂ ਰੀਮਾ ਸ਼ਰਮਾ, ਜਸਬੀਰ ਸਿੰਘ ਛਤਵਾਲ, ਸਕੂਲ ਆਫ ਐਮੀਨੈਨੰਸ ਦੇ ਕੈਂਪਸ ਮਨੇਜਰ ਜਸਮੇਲ ਸਿੰਘ ਰੰਧਾਵਾ, ਡਾ. ਸ਼ਮਸ਼ੇਰ ਸਿੰਘ ਸੰਧੂ, ਸੁਰਿੰਦਰ ਸਿੰਘ ਕਾਲੜਾ, ਹਰਜੀਤ ਸਿੰਘ, ਵਿਜੇ ਕੁਮਾਰ, ਆਲ ਇੰਡੀਆ ਰਾਮਗੜ੍ਹੀਆ ਬੋਰਡ ਤੋਂ ਦਵਿੰਦਰ ਸਿੰਘ ਪਨੇਸਰ, ਬੀਬੀ ਰਾਜਵਿੰਦਰ ਕੌਰ, ਸੁਸ਼ੀਲ ਕੁਮਾਰ, ਪੂਨਮ, ਨੀਲਮ, ਸੀਮਾ, ਰਿੰਕੀ, ਕਿਰਨਜੋਤ ਕੌਰ, ਮਲਕੀਤ ਸਿੰਘ ਮਾਲਹੜਾ, ਦੀਪ ਇੰਦਰ ਸਰ, ਗੀਤਾਂਜਲੀ ਮੈਡਮ, ਇਲਮਾ ਫਾਰਮੇਸੀ ਦੇ ਮਾਲਕ ਰਵੀ ਰੂਪ ਸਿੰਘ, ਨਿਊ ਇਰਾ ਪਬਲਿਕ ਸਕੂਲ ਦੀ ਪ੍ਰਿੰਸੀਪਲ ਦਿਸ਼ਾ ਬਾਗਰਾ, ਕੋਆਰਡੀਨੇਟਰ ਨੇਹਾ ਬੇਦੀ, ਪੂਜਾ ਦੇਵੀ, ਜੋਤੀ ਸ਼ਰਮਾ, ਸਰਿਤਾ ਵਰਮਾ, ਜੋਤੀ ਮਹਿਰਾ, ਨੇਸ਼ਨਜ਼ ਪ੍ਰਾਈਡ ਜੂਨੀਅਰ ਸਕੂਲ ਦੇ ਪ੍ਰਿੰਸੀਪਲ ਅਰੁਨ ਗੋਸਵਾਮੀ, ਮਮਤਾ ਗੋਸਵਾਮੀ, ਕੈਰੀਅਰ ਕਾਲਜ ਆਈ ਟੀ ਸੀ ਦੀ ਇੰਸਟ੍ਰਕਟਰ ਅਮਰਪ੍ਰੀਤ ਕੌਰ, ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਯੂਨੀਅਨ ਦੇ ਪ੍ਰਧਾਨ ਅਰਮਾਨ ਬਿਰਲਾ, ਵਿਜੇ ਕਲਿਆਣ, ਧਾਰਮਿਕ ਏਕਤਾ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਅਜੈ ਸਿੱਧੂ, ਸਰਬਜੀਤ ਕੌਰ, ਸੁਖਵਿੰਦਰ ਕੌਰ, ਜਸਮੀਤ ਕੌਰ, ਏਕਮਜੋਤ ਕੌਰ, ਸਿਮਰਨਜੀਤ ਕੌਰ, ਗੁਰਦੇਵ ਸਿੰਘ, ਗੁਰਵਿੰਦਰ ਸਿੰਘ ਚਾਹਲ, ਸੰਪੂਰਨ ਸਿੰਘ, ਰਾਕੇਸ਼ ਸ਼ਰਮਾ, ਰਵਿੰਦਰ ਕੁਮਾਰ, ਮਨਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀ, ਮੁਲਾਜ਼ਮ ਜਥੇਬੰਦੀਆਂ ਦੇ ਕਈ ਮੈਂਬਰ, ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ ਜਦਕਿ ਆਏ ਵਿਸ਼ੇਸ਼ ਮਹਿਮਾਨਾਂ ਨੂੰ ਤੂਫਾਨ ਸਾਹਿਬ ਮੈਮੋਰੀਅਲ ਐਜੂਕੇਸ਼ਨਲ ਸੁਸਾਇਟੀ ਰਜਿ. ਵਲੋਂ ਯਾਦਕਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ।