ਲੁਧਿਆਣਾ, 30 ਦਸੰਬਰ, 2016 : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਸੇਵਾਵਾਂ ਨਿਭਾ ਰਹੇ ਵਿਗਿਆਨੀ ਡਾ. ਜਗਤਾਰ ਸਿੰਘ ਧੀਮਾਨ ਦੀ ਕਿਤਾਬ 'ਸਮੁੰਦਰ ਕੰਢੇ ਸਿੱਪੀਆਂ' ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਖੇ ਜਾਰੀ ਕੀਤੀ ਗਈ । ਇਸ ਸਮਾਗਮ ਵਿੱਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਜਦਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਐਸ ਪੀ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ । ਇਸ ਮੌਕੇ ਗੁਰੂ ਕਾਸ਼ੀ ਯੂਨਵਿਰਸਿਟੀ ਦੇ ਵਾਈਸ ਚਾਂਸਲਰ ਡਾ. ਨਛੱਤਰ ਸਿੰਘ ਮੱਲੀ, ਪੰਜਾਬੀ ਸਾਹਿਤ ਅਕੈਡਮੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਗੁਰਭਜਨ ਗਿੱਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਇਹ ਸਮਾਗਮ ਯੂਨੀਵਰਸਿਟੀ ਦੀ ਯੰਗ ਰਾਇਟਰਜ਼ ਜਥੇਬੰਦੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਵਿਗਿਆਨੀ ਅਤੇ ਬੁੱਧੀਜੀਵੀ ਸ਼ਾਮਲ ਹੋਏ । ਸਮਾਗਮ ਦੌਰਾਨ ਪ੍ਰਧਾਨਗੀ ਮੰਡਲ ਵੱਲੋਂ ਡਾ. ਧੀਮਾਨ ਦੀ ਲਿਖੀ ਕਿਤਾਬ 'ਸਮੁੰਦਰ ਕੰਢੇ ਸਿੱਪੀਆਂ' ਵੀ ਲੋਕ-ਅਰਪਣ ਕੀਤੀ ਗਈ ।
ਕਿਤਾਬ ਬਾਰੇ ਜ਼ਿਕਰ ਕਰਦਿਆਂ ਡਾ. ਢਿੱਲੋਂ ਨੇ ਕਿਹਾ ਕਿ ਪੁਸਤਕ ਵਿੱਚ ਸ਼ਾਮਲ ਕੀਤੇ ਵਿਸ਼ੇ ਭਾਵੇਂ ਆਮ ਹਨ ਪਰ ਡਾ. ਧੀਮਾਨ ਨੇ ਇਨ•ਾਂ ਦੀ ਗੰਭੀਰਤਾ ਨੂੰ ਮੁੜ ਪਾਠਕ ਨਾਲ ਸਾਂਝਾ ਕੀਤਾ ਹੈ ਅਤੇ ਉਹਨਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਜਿਵੇਂ ਸਮੇਂ ਦੀ ਕਦਰ, ਮਿਹਨਤ ਹੀ ਸਫ਼ਲਤਾ ਦੀ ਕੁੰਜੀ ਹੈ, ਵਕਤ ਦੀ ਮਹੱਤਤਾ, ਮਨੁੱਖੀ ਜੀਵਨ ਵਿੱਚ ਪਰ-ਉਪਕਾਰ, ਆਧੁਨਿਕ ਸਮੇਂ ਵਿੱਚ ਸ਼ੋਰ ਬਣਦਾ ਜਾ ਰਿਹਾ ਸੰਗੀਤ, ਰਿਸ਼ਤਿਆਂ ਦੀ ਕਦਰ ਅਤੇ ਜੀਵਨ-ਜਾਂਚ ਆਦਿ ਮਨੁੱਖੀ ਸੁਭਾਅ ਨਾਲ ਜੁੜੇ ਗੁਣ ਅਤੇ ਕਦਰਾਂ-ਕੀਮਤਾਂ ਹਨ ਜਿਨ•ਾਂ ਦੀ ਚਰਚਾ ਇਸ ਕਿਤਾਬ ਵਿੱਚ ਕੀਤੀ ਗਈ ਹੈ। ਇਹ ਕਿਤਾਬ ਸਮਾਜ, ਖਾਸਕਰ ਨਵੀਂ ਪੀੜੀ, ਨੂੰ ਜੀਵਨ-ਜਾਂਚ ਵੱਲ ਝਾਤ ਪੁਆਉਂਦੀ ਹੈ । ਨਿਸ਼ਚੇ ਹੀ ਇਹ ਪੁਸਤਕ 'ਸਮੁੰਦਰ ਕੰਢੇ ਸਿੱਪੀਆਂ' ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸੋਹਣੇ ਜੀਵਨ ਦੀ ਜਾਚ ਸਿਖਾਉਣ ਦੀ ਪਰੰਪਰਾ ਨੂੰ ਅੱਗੇ ਤੋਰਦੀ ਹੈ ।
ਡਾ. ਐਸ ਪੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਯੂਨੀਵਰਸਿਟੀ ਦਾ ਜਿੱਥੇ ਚੰਗੇ ਵਿਗਿਆਨੀਆਂ ਲਈ ਨਾਂ ਲਿਆ ਜਾਂਦਾ ਹੈ ਉਥੇ ਇਸ ਯੂਨੀਵਰਸਿਟੀ ਨੇ ਕਲਾ ਅਤੇ ਸਾਹਿਤ ਨੂੰ ਵੀ ਅਨਮੋਲ ਹੀਰੇ ਦਿੱਤੇ ਹਨ । ਉਹਨਾਂ ਕਿਹਾ ਕਿ ਗਿਆਨ ਅਤੇ ਵਿਗਿਆਨ ਦੇ ਵਿੱਚ ਡਾ. ਧੀਮਾਨ ਇਕ ਨਵੇਕਲੀ ਪਛਾਣ ਰੱਖਦੇ ਹਨ ।
ਇਸ ਮੌਕੇ ਡਾ. ਮੱਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ•ਾਂ ਨੇ ਯੂਨੀਵਰਸਿਟੀ ਵਿੱਚ ਆਪਣੇ ਸੇਵਾਕਾਲ ਦੌਰਾਨ ਵੱਖ-ਵੱਖ ਅਹੁਦਿਆਂ ਤੇ ਰਹਿ ਕੇ ਜਿੱਥੇ ਕਿਰਸਾਨੀ ਦੀ ਬੇਹਤਰੀ ਵਾਸਤੇ ਯੋਗਦਾਨ ਪਾਇਆ ਉਥੇ ਸਮਾਜਿਕ ਕਦਰਾਂ-ਕੀਮਤਾਂ ਨੂੰ ਬਣਾਈ ਰੱਖਣ ਲਈ ਵੀ ਉਹਨਾਂ ਦੀ ਭੂਮਿਕਾ ਸ਼ਲਾਘਾਯੋਗ ਰਹੀ । ਉਹ ਇੱਕ ਪੌਦਾ ਰੋਗ ਵਿਗਿਆਨੀ ਵਜੋਂ ਜਿਥੇ ਬਨਸਪਤੀ ਦੀ ਸਿਹਤ ਨਾਲ ਜੁੜੇ ਰਹੇ ਉਥੇ ਲੇਖਕ ਵਜੋਂ ਸਮਾਜ ਦੀ ਸਿਹਤ ਵੱਲ ਵੀ ਉਹਨਾਂ ਆਪਣਾ ਬਣਦਾ ਫਰਜ਼ ਨਿਭਾਇਆ ਹੈ । ਪੁਸਤਕ ਜਾਰੀ ਕਰਨ ਉਪਰੰਤ ਨਾਮੀ ਸ਼ਇਰਾਂ ਤਰਲੋਚਨ ਲੋਚੀ, ਪ੍ਰੋਫੈਸਰ ਰਵਿੰਦਰ ਭੱਠਲ, ਸ. ਅਮਰਜੀਤ ਸ਼ੇਖਪੁਰੀ, ਕੁਮਾਰੀ ਫਲਕ, ਦਵਿੰਦਰ ਦਿਲਰੂਪ ਆਦਿ ਵੱਲੋਂ ਆਪਣੇ ਕਲਾਮ ਵੀ ਪੜ•ੇ ਗਏ । ਇਸ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਪੀ ਕੇ ਖੰਨਾ, ਪ੍ਰੋਫੈਸਰ ਮੋਹਨ ਸਿੰਘ ਫਾਊਡੇਂਸ਼ਨ ਦੇ ਸ. ਪ੍ਰਗਟ ਸਿੰਘ, ਸਾਬਕਾ ਨਿਰਦੇਸ਼ਕ ਭਲਾਈ ਡਾ. ਰਮੇਸ਼ ਕੁਮਾਰ, ਅਪਰ ਨਿਰਦੇਸ਼ਕ ਖੋਜ ਡਾ. ਅਸ਼ੋਕ ਕੁਮਾਰ, ਸਾਬਕਾ ਸੰਯੁਕਤ ਨਿਰਦੇਸ਼ਕ ਖੋਜ ਡਾ. ਪਿਆਰਾ ਸਿੰਘ ਚਹਿਲ, ਇੰਜ. ਕੰਵਲਜੀਤ ਸਿੰਘ ਸ਼ੰਕਰ, ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਆਦਿ ਹਾਜ਼ਰ ਸਨ।