ਭਾਸ਼ਾ ਵਿਭਾਗ ਦੇ ਸ਼ਾਨਦਾਰ ਸਮਾਗਮ ਚ ਜਸਵਿੰਦਰ ਸੰਧੂ ਦੀ ਪਲੇਠੀ ਪੁਸਤਕ ਧਰਤੀ ਹੋਰੁ ਪਰੈ ਹੋਰੁ ਹੋਰੁ ਰਿਲੀਜ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 9 ਜੁਲਾਈ 2022 - ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਸ਼੍ਰੀ ਮਨਜੀਤ ਪੁਰੀ ਦੀ ਅਗਵਾਈ ਹੇਠ ਆਜ਼ਾਦੀ ਦਾ ਅਮਿ੍ੰਤ ਮਹਾਂਉਤਸਵ ਦੌਰਾਨ ਅੱਜ ਅਫ਼ਸਰ ਕਲੱਬ ਫ਼ਰੀਦਕੋਟ ਵਿਖੇ ਅਰਥ ਭਰਪੂਰ ਗੀਤਾਂ ਦੇ ਗੀਤਕਾਰ ਜਸਵਿੰਦਰ ਸੰਧੂ ਦੀ ਪਲੇਠੀ ਪੁਸਤਕ ਧਰਤੀ ਹੋਰੁ ਪਰੈ ਹੋਰੁ ਹੋਰੁ ਨੂੰ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਰਿਲੀਜ਼ ਕੀਤਾ ਗਿਆ | ਇਸ ਮੌਕੇ ਕੀਤੇ ਗਏ ਸਮਾਗਮ ਦੀ ਪ੍ਰਧਾਨਗੀ ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਹਲਕਾ ਫ਼ਰੀਦਕੋਟ, ਸ਼੍ਰੀ ਸ਼ਿਵਰਾਜ ਕਪੂਰ ਜ਼ਿਲਾ ਸਿੱਖਿਆ ਅਫ਼ਸਰ ਐਲੀਮੈਂਟਰੀ/ਸੈਕੰਡਰੀ ਫ਼ਰੀਦਕੋਟ, ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ, ਪਿ੍ੰਸੀਪਲ ਡਾ.ਪਰਮਿੰਦਰ ਸਿੰਘ ਸਰਕਾਰੀ ਬ੍ਰਜਿੰਦਰਾ ਕਾਲਜ ਫ਼ਰੀਦਕੋਟ, ਜ਼ਿਲਾ ਭਾਸ਼ਾ ਅਫ਼ਸਰ ਫ਼ਰੀਦਕੋਟ ਮਨਜੀਤ ਸਿੰਘ ਪੁਰੀ ਨੇ ਕੀਤੀ |
ਪ੍ਰੋਗਰਾਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਧੁਨੀ ਨਾਲ ਕੀਤੀ ਗਈ | ਫ਼ਿਰ ਭਾਸ਼ਾ ਵਿਭਾਗ ਦੇ ਜ਼ਿਲਾ ਖੋਜ ਅਫ਼ਸਰ ਕੰਵਰਦੀਪ ਸਿੰਘ ਸਿੱਧੂ ਨੇ ਸਭ ਨੂੰ ਜੀ ਆਇਆਂ ਨੂੰ ਆਖਿਆ | ਇਸ ਮੌਕੇ ਪ੍ਰਧਾਨਗੀ ਮੰਡਲ ਚ ਹਾਜ਼ਰ ਮਹਿਮਾਨਾਂ, ਬੁਲਾਰਿਆਂ ਨੇ ਰਲ ਕੇ ਪੁਸਤਕ ਧਰਤੀ ਹੋਰੁ ਪਰੈ ਹੋਰੁ ਹੋਰੁ ਨੂੰ ਰਿਲੀਜ਼ ਕੀਤਾ | ਪੁਸਤਕ ਨਾਲ ਜਾਣ-ਪਹਿਚਾਣ ਡਾ.ਜਗਦੀਪ ਸੰਧੂ ਜ਼ਿਲਾ ਭਾਸ਼ਾ ਅਫ਼ਸਰ ਫ਼ਿਰੋਜ਼ਪੁਰ ਨੇ ਕਰਵਾਈ |
ਉਨ੍ਹਾਂ ਜਸਵਿੰਦਰ ਸੰਧੂ ਅਤੇ ਕਿਤਾਬ ਸਬੰਧੀ ਆਪਣੇ ਵਿਸਥਾਰ ਨਾਲ ਵਿਚਾਰ ਪੇਸ਼ ਕੀਤੇ | ਇਸ ਮੌਕੇ ਪੁਸਤਕ ਧਰਤੀ ਹੋਰੁ ਪਰੈ ਹੋਰੁ ਹੋਰੁ ਤੇ ਵਿਚਾਰ ਚਰਚਾ ਕਰਦਿਆਂ ਹਰਿੰਦਰ ਸੰਧੂ ਲੋਕ ਗਾਇਕ, ਪਿ੍ੰਸੀਪਲ ਕੁਮਾਰ ਜਗਦੇਵ ਬਰਾੜ ਸ਼ਾਇਰ, ਜ਼ਿਲਾ ਭਾਸ਼ਾ ਅਫ਼ਸਰ ਸ਼੍ਰੀ ਮਨਜੀਤ ਪੁਰੀ, ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਰਾਜ ਕਪੂਰ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ ਨੇ ਜਸਵਿੰਦਰ ਸੰਧੂ ਨੂੰ ਵਧਾਈ ਦਿੱਤੀ ਕਿ ਉਨ੍ਹਾਂ ਸਰਲ, ਸਾਦੇ ਸ਼ਬਦਾਂ ਚ ਕੀਤੇ ਵੱਖ-ਵੱਖ ਸਥਾਨਾਂ ਦੀ ਖੂਬਸੂਰਤੀ ਦਾ ਚਿਤਰਨ ਸਫ਼ਲਤਾ ਨਾਲ ਕੀਤਾ ਹੈ |
ਸਭ ਨੇ ਜਸਵਿੰਦਰ ਸੰਧੂ ਦੇ ਇਸ ਪਲੇਠੇ ਯਤਨ ਦੀ ਵਧਾਈ ਦਿੰਦਿਆਂ, ਲਿਖਣ ਦਾ ਸਫ਼ਰ ਰੱਖਣ ਵਾਸਤੇ ਉਦਹਾਰਣਾਂ ਦੇ ਕੇ ਉਤਸ਼ਾਹਿਤ ਕੀਤਾ | ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ ਜਸਵਿੰਦਰ ਸੰਧੂ ਦੇ ਮਿਆਰੀ ਗੀਤ ਉਨ੍ਹਾਂ ਰਿਕਾਰਡ ਕਰਵਾਏ ਹਨ, ਜਿਨ੍ਹਾਂ ਨੂੰ ਸੰਗੀਤ ਪ੍ਰੇਮੀ ਅਥਾਹ ਮੁਹੱਬਤ ਦਿੰਦੇ ਹਨ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਉਂਦਿਆਂ ਜਸਬੀਰ ਸਿੰਘ ਜੱਸੀ ਨੇ ਜਸਵਿੰਦਰ ਸੰਧੂ ਦੇ ਅਧਿਆਪਕ ਖੇਤਰ ਅਤੇ ਬਤੌਰ ਕਲਮਕਾਰ ਕੀਤੇ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ |
ਇਸ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪ੍ਰੋ.ਸਾਧੂ ਸਿੰਘ ਸਾਬਕਾ ਮੈਂਬਰ ਪਾਰਲੀਮੈਂਟ ਨੇ ਕਿਹਾ ਕੋਈ ਵੀ ਕਲਾਕਾਰ, ਕਲਮਕਾਰ, ਅਦਾਕਾਰ ਆਪਣੇ ਅਨਭਵ ਨੂੰ ਆਪਣੀ ਕਲਾ ਰਾਹੀਂ ਸਮਾਜ ਅੱਗੇ ਪੇਸ਼ ਕਰਦਾ ਹੈ | ਉਨ੍ਹਾਂ ਕਿਹਾ ਜਸਵਿੰਦਰ ਸੰਧੂ ਨੇ ਬੜੇ ਸੋਹਣੇ ਢੰਗ ਨਾਲ ਵੱਖ-ਵੱਖ ਸਥਾਨਾਂ ਦੀ ਖਾਸੀਅਤ, ਪਿਛੋਕੜ, ਇਤਿਹਾਸਿਕ ਪੱਖਾਂ ਨੂੰ ਪੇਸ਼ ਕੀਤਾ ਹੈ | ਉਨ੍ਹਾਂ ਕਿਹਾ ਜਸਵਿੰਦਰ ਸੰਧੂ ਦੀ ਲਿਖਤਾਂ ਵਿਚਲੀ ਮੌਲਕਿਤਾ ਪਾਠਕਾਂ ਨੂੰ ਸਬੰਧਿਤ ਵਿਸ਼ੇ ਨਾਲ ਇੱਕਮਿਕ ਕਰਦੀ ਹੈ | ਉਨ੍ਹਾਂ ਕਿਹਾ ਜਸਵਿੰਦਰ ਸੰਧੂ ਦਾ ਘਟਨਾਵਾਂ ਨੂੰ ਬਿਆਨ ਕਰਨ ਦਾ ਢੰਗ ਵੀ ਪ੍ਰੰਸ਼ਸ਼ਾਯੋਗ ਹੈ |
ਸਮਾਗਮ ਦੇ ਅੰਤ ਚ ਜਸਵਿੰਦਰ ਸੰਧੂ ਨੇ ਦੱਸਿਆ ਕਿ ਉਸ ਦੇ ਲਿਖੇ ਗੀਤ, ਆਰਟੀਕਲਜ਼, ਕਵਿਤਾ ਨੂੰ ਸਰੋਤਿਆਂ ਵੱਲੋਂ ਦਿੱਤੇ ਪਿਆਰ ਸਦਕਾ, ਉਹ ਲਿਖਣ ਵਾਸਤੇ ਪ੍ਰੇਰਿਤ ਹੋਇਆ | ਜ਼ਿੰਦਗੀ ਚ ਘੁੰਮਣ-ਫ਼ਿਰਨ ਦਾ ਸ਼ੌਕ ਹੋਣ ਕਾਰਨ ਉਸ ਨੇ ਆਪਣੀਆਂ ਦੇਸ਼-ਵਿਦੇਸ਼ ਦੀਆਂ ਯਤਾਰਾਵਾਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕਰਨ ਵਾਸਤੇ ਇਸ ਪਲੇਠਾ ਯਤਨ ਕੀਤਾ ਹੈ | ਇਸ ਸਾਹਿਤਕ ਸਮਾਗਮ ਨੂੰ ਸਫ਼ਲ ਬਣਾਉਣ ਲਈ ਸੀਨੀਅਰ ਸਹਾਇਕ ਰਣਜੀਤ ਸਿੰਘ, ਕਲਰਕ ਰਾਹੁਲ, ਸਖਦੀਪ ਸਿੰਘ ਨੇ ਅਹਿਮ ਯੋਗਦਾਨ ਪਾਇਆ |
ਇਸ ਮੌਕੇ ਗੁਰਮੇਲ ਕੌਰ, ਨਵਦੀਪ ਕੌਰ, ਹਰਪ੍ਰੀਤ ਕੌਰ, ਤੇਜਿੰਦਰ ਕੌਰ ਨੀਟੂ, ਲੈਕਚਰਾਰ ਸੁਖਦੀਪ ਕੌਰ, ਅਧਿਆਪਕ ਚਰਨਜੀਤ ਸਿੰਘ, ਖੁਸ਼ਵਿੰਦਰ ਬਰਗਾੜੀ, ਡਾ.ਸ਼ਵਿੰਦਰ ਨਵੀਂ ਦਿੱਲੀ, ਗੁਰਪ੍ਰੀਤ ਸਿੰਘ ਰੂਪਰਾ, ਰਾਜਪਾਲ ਸਿੰਘ ਹਰਦਿਆਲੇਆਣਾ, ਲਵਜੀਤ ਬਰਾੜ, ਅਮਨਦੀਪ ਕੌਰ ਖੀਵਾ, ਈਸ਼ਵਰ ਸ਼ਰਮਾ, ਰਵੀ ਇੰਦਰ ਸਿੰਘ, ਜਤਿੰਦਰ ਔਲਖ, ਜਸਜੀਤ ਸਿੰਘ, ਹਰਜਿੰਦਰ ਸਿੰਘ, ਮੁੱਖ ਅਧਿਆਪਕ ਵਿਕਾਸਪਾਲ, ਮੁੱਖ ਅਧਿਆਪਕ ਜਗਮੋਹਣ ਸਿੰਘ, ਜਗਤਾਰ ਸਿੰਘ ਸੋਖੀ, ਪ੍ਰੀਤ ਜੱਗੀ, ਲਾਲ ਸਿੰਘ ਕਲਸੀ, ਜਸਵਿੰਦਰਪਾਲ ਸਿੰਘ ਮਿੰਟੂ, ਨਵਜੀਤ ਸਿੰਘ ਬਰਾੜ, ਅਮਲੋਕ ਸਿੱਧੂ, ਅਮਰਿੰਦਰ ਸਿੰਘ ਬੰਟੀ, ਕੁਲਦੀਪ ਸਿੰਘ, ਹਰਮਨਜੀਤ, ਤੇਜਸਵਦੀਪ ਸਿੰਘ ਸੰਧੂ, ਸੁਖਮਨ ਬਰਾੜ, ਹਰਬੰਸ ਸਿੰਘ ਅੰਤਰ ਰਾਸ਼ਟਰੀ ਹਾਕੀ ਅੰਪਾਇਰ, ਕਰਨਲ ਬਲਬੀਰ ਸਿੰਘ, ਸਦੇਸ਼ ਭੂੰਦੜ, ਦਿਲਬਾਗ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਟਹਿਣਾ, ਗੁਰਵਿੰਦਰ ਸਿੰਘ ਧੀਗੜਾ,ਵਤਨਵੀਰ ਜ਼ਖ਼ਮੀ, ਹਰਮਿੰਦਰ ਸਿੰਘ ਮਿੰਦਾ,ਧਰਮ ਪ੍ਰਵਾਨਾ, ਬਲਜਿੰਦਰ ਸੰਧੂ ਸੰਗਤਪੁਰਾ, ਸੱਚਦੇਵ ਗਿੱਲ, ਅਧਿਆਪਕ ਜੰਗ ਬਹਾਦਰ ਸਿੰਘ, ਗੁਰਿੰਦਰ ਸਿੰਘ ਮਨੀ, ਅਮਲੋਕ ਸਿੱਧੂ ਸਮੇਤ ਵੱਡੀ ਗਿਣਤੀ ਚ ਕਲਾ ਪ੍ਰੇਮੀ ਹਾਜ਼ਰ ਸਨ |