ਚਕਰ ਪਿੰਡ ’ਚ ਨੌਜਵਾਨਾਂ ਨੇ ਖੋਲ੍ਹੀ ਲਾਇਬ੍ਰੇਰੀ, ਪੁਸਤਕਾਂ ਲਈ ਕੀਤੀ ਇਹ ਅਪੀਲ
ਲੁਧਿਆਣਾ, 18 ਨਵੰਬਰ, 2020 : ਪੰਜਾਬੀ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਤੇ ਨਾਵਲਕਾਰ ਮਹਿੰਦਰ ਸਿੰਘ ਚਕਰ
ਦੇ ਜੱਦੀ ਪਿੰਡ ਚਕਰ (ਲੁਧਿਆਣਾ) ਦੇ ਉਤਸ਼ਾਹੀ ਨੌਜਵਾਨਾਂ ਵੱਲੋਂ
ਪਿੰਡ ਵਿਕਾਸ ਤੇ ਖੇਡਾਂ ਦੇ ਖੇਤਰ ਚ ਕੌਮਾਂਤਰੀ ਪਛਾਣ ਬਣਾਉਣ ਮਗਰੋਂ
ਪਿੰਡ ਵਿੱਚ ਪ੍ਰਸਿੱਧ ਵਿਗਿਆਨੀ ਤੇ ਭਾਰਤ ਦੇ ਰਾਸ਼ਟਰਪਤੀ ਡਾ: ਏ ਪੀ ਜੇ ਅਬਦੁਲ ਕਲਾਮ ਜੀ ਦੀ ਯਾਦ ਨੂੰ ਸੰਭਾਲਣ ਹਿਤ ਲਾਇਬਰੇਰੀ ਖੋਲ੍ਹ ਕੇ ਇਲਾਕੇ ਦੇ ਲੋਕਾਂ ਦੀ ਸ਼ਬਦਾਂ ਨਾਲ ਸਾਂਝ ਪਵਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਡਾ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਜੇਕਰ ਕਿਸੇ ਪੁਸਤਕ ਸਭਿਆਚਾਰ ਅਭਿਲਾਖੀ ਵੀਰ ਭੈਣ ਕੋਲ ਇਸ ਲਾਇਬਰੇਰੀ ਨੂੰ ਭੇਂਟ ਕਰਨ ਲਈ ਕਿਤਾਬਾਂ ਹੋਣ ਅਤੇ ਇਥੇ ਦੇਣਾ ਚਾਹੁੰਦੇ ਹੋਣ ਤਾਂ ਕਿਰਪਾ ਕਰਕੇ ਸਾਨੂੰ ਜ਼ਰੂਰ ਸੂਚਿਤ ਕਰੋ। ਉਹਨਾਂ ਕਿਹਾ ਕਿ ਅਜੇ ਸਾਨੂੰ ਸਿਰਫ਼ ਸਿਰਜਣਾਤਮਕ ਸਾਹਿਤਕ ਪੁਸਤਕਾਂ ਤੇ ਗਿਆਨ ਸਾਹਿੱਤ ਦੀ ਹੀ ਲੋੜ ਹੈ। ਉਹਨਾਂ ਅਪੀਲ ਕੀਤੀ ਕਿ ਪੁਸਤਕਾਂ ਨਾਲ ਸਾਡੀ ਮਦਦ ਕਰਨ ਦੇ ਇੱਛਾਵਾਨ ਸੰਪਰਕ ਕਰਕੇ ਸਾਨੂੰ ਜ਼ਰੂਰ ਦੱਸਣ, ਪੁਸਤਕਾਂ ਲੈ ਕੇ ਜਾਣ ਦਾ ਪ੍ਰਬੰਧ ਅਸੀਂ ਆਪੇ ਕਰ ਲਵਾਂਗੇ।
ਡਾ. ਬਲਵੰਤ ਸਿੰਘ ਸੰਧੂ ਦਾ ਸੰਪਰਕ ਨੰਬਰ: 98886 58185