ਸ਼ਹੀਦਾਂ- ਏ ਵਫ਼ਾ -ਅਤੇ ਗੰਜਿ ਸ਼ਹੀਦਾਂ ਦਾ ਪੰਜਾਬੀ ਅਨੁਵਾਦ ਪੁਸਤਕਾਂ ਲੋਕ ਅਰਪਣ
ਜਰਨੈਲ ਸਿੰਘ ਅੱਚਰਵਾਲ ਦੀ ਪੁਸਤਕ ਮਹਾਨ ਦੇਸ਼ ਭਗਤਾਂ ਦੇ ਪਿੰਡ 'ਤੇ ਕਰਵਾਈ ਗੋਸ਼ਟੀ
ਬਰਨਾਲਾ , 10 ਮਾਰਚ 2024 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਸਥਾਨਕ ਪੰਜਾਬ ਆਈਟੀਆਈ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸਭਾ ਦੇ ਸਰਪ੍ਰਸਤ ਜਰਨੈਲ ਸਿੰਘ ਅੱਚਰਵਾਲ ਦੀ ਪੁਸਤਕ 'ਮਹਾਨ ਦੇਸ਼ ਭਗਤਾਂ ਦੇ ਪਿੰਡ 'ਅਤੇ ਮਲਕੀਤ ਸਿੰਘ ਸੰਧੂ ਅਲਕੜਾ ਵੱਲੋਂ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਦੀਆਂ ਸਾਕਾ ਸਰਹੰਦ ਅਤੇ ਸਾਕਾ ਚਮਕੌਰ ਸਾਹਿਬ ਬਾਰੇ ਲਿਖੀਆਂ ਪੁਸਤਕਾਂ ਸ਼ਹੀਦਾਂ -ਏ -ਵਫ਼ਾ ਅਤੇ ਗੰਜਿ ਸ਼ਹੀਦਾਂ ਦਾ ਪੰਜਾਬੀ ਵਿੱਚ ਅਨੁਵਾਦ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ । ਮਹਾਨ ਦੇਸ਼ ਭਗਤਾਂ ਦੇ ਪਿੰਡ ਪੁਸਤਕ ਬਾਰੇ ਬੋਲਦਿਆਂ ਜੁਗਰਾਜ ਧੌਲਾ ਨੇ ਕਿਹਾ ਇਹ ਪੁਸਤਕ ਨਿਰੋਲ ਇਤਿਹਾਸ ਹੈ ਜਿਸ ਨੂੰ ਮਿਥਿਹਾਸ ਦੀ ਕੋਈ ਵੀ ਚੱਸ ਨਹੀਂ ਜਿੱਥੇ ਇਹ ਪੁਸਤਕ ਦੇਸ਼ ਭਗਤਾਂ ਬਾਰੇ ਜਾਣਕਾਰੀ ਦਿੰਦੀ ਹੈ ਉੱਥੇ ਇਸ ਅੰਦਰ ਉਹਨਾਂ ਦੇ ਪਿੰਡਾਂ ਬਾਰੇ ਵੀ ਪੂਰੀ ਇਤਿਹਾਸਿਕ ਜਾਣਕਾਰੀ ਮਿਲਦੀ ਹੈ। ਸਭਾ ਦੇ ਪ੍ਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਹ ਪੁਸਤਕ ਖੋਜ ਦੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਨਵੀਆਂ ਅਤੇ ਨਿਵੇਕਲੀਆਂ ਜਾਣਕਾਰੀਆਂ ਮਿਲਦੀਆਂ ਹਨ। ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਦੀਆਂ ਦੋ ਪੁਸਤਕਾਂ ਸ਼ਹੀਦਾਂ ਏ ਵਫ਼ਾ ਅਤੇ ਗੰਜਿ ਸ਼ਹੀਦਾਂ ਦੇ ਲੋਕ ਅਰਪਣ ਮੌਕੇ ਬੋਲਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਮਲਕੀਤ ਸਿੰਘ ਸੰਧੂ ਨੇ ਇਹਨਾਂ ਰਚਨਾਵਾਂ ਨੂੰ ਉਰਦੂ ਤੋਂ ਪੰਜਾਬੀ ਵਿੱਚ ਅਨੁਵਾਦ ਕਰਕੇ ਆਮ ਪਾਠਕਾਂ ਦੇ ਪੜ੍ਹਨ ਯੋਗ ਬਣਾਇਆ ਹੈ। ਇਹਨਾਂ ਤੋਂ ਇਲਾਵਾ ਪ੍ਰਿੰ ਕਰਮ ਸਿੰਘ ਭੰਡਾਰੀ ਦਰਸ਼ਨ ਸਿੰਘ ਗੁਰੂ ਸਾਗਰ ਸਿੰਘ ਸਾਗਰ ਭੋਲਾ ਸਿੰਘ ਸੰਘੇੜਾ ਡਾ ਅਮਨਦੀਪ ਸਿੰਘ ਟੱਲੇਵਾਲੀਆ ਡਾ ਰਾਮਪਾਲ ਸਿੰਘ ਸ਼ਾਹਪੁਰੀ ਡਾ ਗਗਨਦੀਪ ਸਿੰਘ ਸੰਧੂ ਸੁਖਦੇਵ ਸਿੰਘ ਔਲਖ ਹਾਕਮ ਸਿੰਘ ਰੂੜੇਕੇ ਅਤੇ ਸ਼ਿੰਗਾਰਾ ਸਿੰਘ ਸਮਰਾ ਨੇ ਇਹਨਾਂ ਪੁਸਤਕਾਂ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਉਪਰੰਤ ਹੋਏ ਕਵੀ ਦਰਬਾਰ ਵਿੱਚ ਵਿੱਚ ਪਾਲ ਸਿੰਘ ਲਹਿਰੀ ਬੂਟਾ ਖਾਨ ਸੁਖੀ ਡਾ ਉਜਾਗਰ ਸਿੰਘ ਮਾਨ ਰਾਮ ਸਰੂਪ ਸ਼ਰਮਾ ਜੁਗਰਾਜ ਚੰਦ ਰਾਏਸਰ ਰਘਵੀਰ ਸਿੰਘ ਗਿੱਲ ਕੱਟੂ ਸੁਖਵੰਤ ਸਿੰਘ ਰਾਜਗੜ੍ਹ ਅਜਾਇਬ ਸਿੰਘ ਬਿੱਟੂ ਡਾ ਗੁਰਤੇਜ ਸਿੰਘ ਮੱਖਣ ਰਜਿੰਦਰ ਸ਼ੌਂਕੀ ਮਨਜੀਤ ਸਿੰਘ ਸਾਗਰ ਗੁਰਮੇਲ ਸਿੰਘ ਰੂੜੇਕੇ ਜਸਪਾਲ ਕੌਰ ਜਸ ਲਖਬੀਰ ਸਿੰਘ ਦੇਹੜ ਅਤੇ ਹੈਡ ਮਾਸਟਰ ਰਣਜੀਤ ਸਿੰਘ ਟੱਲੇਵਾਲ ਨੇ ਆਪੋ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।