ਚੰਡੀਗੜ੍ਹ, 9 ਸਤੰਬਰ 2018: ਮਰਹੂਮ ਕਵੀ ਗਿਆਨੀ ਈਸ਼ਰ ਸਿੰਘ ਦਰਦ ਵਲੋਂ ਦੇਸ਼ ਦੀ ਵੰਡ ਤੋਂ ਪਹਿਲੋਂ ਅਤੇ ਮਗਰੋਂ ਲਗਭਗ ਪੰਜ ਦਹਾਕਿਆਂ ਦੌਰਾਨ ਰਚੀਆਂ ਰਾਜਸੀ, ਧਾਰਮਿਕ, ਸਮਾਜਿਕ ਅਤੇ ਪ੍ਰਗਤੀਵਾਦੀ ਕਵਿਤਾਵਾਂ ਦਾਉਹਨਾਂ ਦੇ ਪੁੱਤਰ ਰਿਪੁਦਮਨ ਸਿੰਘ ਰੂਪ ਵਲੋਂ ਸੰਪਾਦਿਤ ਕਾਵਿ ਸੰਗ੍ਰਿਹ ‘ਧੂੜ ਹੇਠਲੀ ਕਵਿਤਾ’ ਦਾ ਐਤਵਾਰ 9 ਸਤੰਬਰ ਨੂੰ ਪੰਜਾਬ ਕਲਾ ਭਵਨ ਦੇ ਵਿਹੜੇ ਵਿਖੇ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਇਕ ਭਰਵੀਂ ਇਕੱਤਰਤਾ ਵਿਚ ਲੋਕ ਅਰਪਣ ਕੀਤਾ ਗਿਆ।
ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਆਖਿਆ ਕਿ ਗਿਆਨੀ ਈਸ਼ਰ ਸਿੰਘ ਦਰਦ ਦੀ ਕਵਿਤਾ ਧੂੜ ਹੇਠਲੀ ਕਵਿਤਾ ਨਹੀਂ ਬਲਕਿ ਧੂੜ ਹੇਠਲੇ ਲੋਕਾਂ ਦੀ ਕਵਿਤਾ ਹੈ। ਡਾ. ਸਿਰਸਾ ਨੇਕਿਹਾ ਕਿ ਭਾਵੇਂ ਸ੍ਰੀ ਦਰਦ ਦੀਆਂ ਕਵਿਤਾਵਾਂ ਦਾ ਸੰਗ੍ਰਿਹ ਉਹਨਾਂ ਦੇ 1983 ਵਿਚ ਤੁਰ ਜਾਣ ਦੇ 35 ਸਾਲ ਮਗਰੋਂ ਪੁਸਤਕ ਦੇ ਰੂਪ ਵਿਚ ਆਇਆ ਪਰ ਇਹ ਕਵਿਤਾਵਾਂ ਅੱਜ ਵੀ ਪ੍ਰਸੰਗਕ ਹਨ ਅਤੇ ਇਹਨਾਂਵਿਚ ਸਾਡੇ ਸਮਾਜਿਕ ਅਤੇ ਰਾਜਸੀ ਜੀਵਨ ਵਿਚ ਜਮੀ ਧੂੜ ਨੂੰ ਸਾਫ਼ ਕਰਨ ਦੀ ਸਮਰੱਥਾ ਹੈ। ਉਹਨਾਂ ਕਿਹਾ ਕਿ ਦਰਦ ਦੀ ਕਵਿਤਾ ਧਰਮ ਨਿਰਪੱਖਤਾ ਅਤੇ ਲੋਕਾਈ ਦੀ ਕਵਿਤਾ ਹੈ।
ਡਾ. ਸਰਬਜੀਤ ਕੌਰ ਸੋਹਲ, ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ, ਜੋ ਸਮਾਗਮ ਦੇ ਮੁੱਖ ਮਹਿਮਾਨ ਸਨ, ਨੇ ਕਿਹਾ ਕਿ ਜੇ ਅੱਜ ਦਰਦ ਸਾਹਿਬ ਦੀਆਂ ਅਣਛਪੀਆਂ ਕਵਿਤਾਵਾਂ ਦਾ ਕਿਤਾਬੀ ਰੂਪ ਸਾਹਮਣੇ ਨਾਆਉਂਦਾ ਤਾਂ ਇਹ ਗੱਲ ਪੰਜਾਬੀ ਸਾਹਿਤ ਸੰਸਾਰ ਵਿਚ ਪਤਾ ਹੀ ਨਾ ਲਗਦੀ ਕਿ ਪ੍ਰਤੀਬੱਧ ਸ਼੍ਰੋਮਣੀ ਸਾਹਿਤਕਾਰ ਸੰਤੋਖ ਸਿੰਘ ਧੀਰ ਦੇ ਪਿਤਾ ਸ੍ਰੀ ਦਰਦ ਦੁਰਦਰਸ਼ੀ, ਪ੍ਰਤੀਬੱਧ ਅਤੇ ਸੰਵੇਦਨਸ਼ੀਲ ਕਵੀ ਸਨ। ਉਨ੍ਹਾਂਕਿਹਾ ਕਿ ਸ੍ਰੀ ਦਰਦ ਦੀਆਂ ਕਵਿਤਾਵਾਂ ਪੜਦਿਆਂ ਪੁਰਾਤਨ ਸ਼ਬਦਾਵਲੀ ਦੇ ਦਰਸ਼ਨ ਹੁੰਦੇ ਹਨ ਅਤੇ ਕਵਿਤਾਵਾਂ ਦੇ ਸੁਨੇਹੇ ਅੱਜ ਵੀ ਸਾਰਥਿਕ ਹਨ। ਪ੍ਰੋ. ਬਲਵਿੰਦਰ ਚਾਹਲ ਨੇ ਕਿਤਾਬ 'ਤੇ ਵਿਸਥਾਰਤ ਪਰਚਾਪੜ੍ਹਦਿਆਂ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਭਾਵੇਂ ਸ੍ਰੀ ਦਰਦ ਦਾ ਪ੍ਰੇਰਣਾ ਸਰੋਤ ਸਿੱਖ ਵਿਰਸਾ ਰਿਹਾ ਪਰ ਉਨ੍ਹਾਂ ਧਾਰਮਿਕ ਕੱਟੜਤਾ ਅਤੇ ਪਾਖੰਡ ਦਾ ਆਪਣੀ ਵਿਅੰਗਮਈ ਕਾਵਿਕ ਜੁਗਤਾਂ ਰਾਹੀਂ ਪਰਦਾਫਾਸ਼ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਦਰਦ ਦਾ ਜੀਵਨ ਕਾਲ ਸੰਨ 1900 ਤੋਂ 1983 ਹੈ ਜਿਸ ਦੋਰਾਨ ਅਨੇਕਾਂ ਹੀ ਲੋਕ ਲਹਿਰਾਂ ਨੇ ਜਨਮ ਲਿਆ ਅਤੇ ਉਸ ਦੀ ਕਵਿਤਾ ਇਹਨਾਂ ਲੋਕ ਲਹਿਰਾਂ ਦੇ ਉਤਰਾਵਾਂਚੜਾਵਾਂ ਦੀ ਹਾਣੀ ਰਹੀ।
ਉੱਘੀ ਸ਼ਾਇਰਾ ਮਨਜੀਤ ਇੰਦਰਾ ਨੇ ਸ੍ਰੀ ਦਰਦ ਦੀ ਸਾਹਿਤਕ ਸਮਰਥਤਾ ਅਤੇ ਕੱਦ ਬੁੱਤ ਨੂੰ ਉਹਨਾਂ ਦੇ ਸਮਕਾਲੀਆਂ ਪ੍ਰੋ. ਮੋਹਨ ਸਿੰਘ, ਹੀਰਾ ਸਿੰਘ ਦਰਦ, ਧਨੀ ਰਾਮ ਚਾਤ੍ਰਿਕ, ਗੁਰਮੁਖ ਸਿੰਘ ਮੁਸਾਫਿਰ ਨਾਲਮੇਚਦਿਆਂ ਕਿਹਾ ਕਿ ਦਰਦ ਦੀ ਕਵਿਤਾ ਨਿਮਾਣਿਆਂ-ਨਿਤਾਣਿਆਂ ਅਤੇ ਦੱਬਿਆਂ-ਕੁਚਲਿਆਂ ਦੀ ਕਵਿਤਾ ਹੈ। ਡਾ. ਸੁਰਿੰਦਰ ਗਿੱਲ ਨੇ ਇਸ ਮੌਕੇ ਕਿਹਾ ਕਿ ਦਰਦ ਦੀਆਂ ਕਵਿਤਾਵਾਂ ਪੜ੍ਹਦਿਆਂ ਇਉਂ ਮਹਿਸੁਸ ਹੁੰਦਾਹੈ ਕਿ ਜਿਵੇਂ ਕੋਈ ਹੰਢਿਆ ਵਰਤਿਆਂ ਪੇਂਡੂ ਬਜ਼ੁਰਗ ਥੋੜ੍ਹੇ ਜਿਹੇ ਨਸ਼ੇ ਦੀ ਖ਼ੁਮਾਰੀ ਵਿਚ ਮਸਤ ਬੈਠਾ, ਆਪਣੀ ਹੀ ਧੁਨ ਵਿਚ ਕੁਝ ਕਹਿ ਰਿਹਾ ਹੈ। ਥੋੜੇ ਧਿਆਨ ਨਾਲ ਸੁਣਿਆ ਜਾਵੇ ਤਾਂ ਅਨੁਭਵ ਹੁੰਦਾ ਹੈ ਕਿਬੜੀਆਂ ਪਤੇ ਦੀਆਂ ਗੱਲਾਂ ਕਰ ਰਿਹਾ ਹੈ। ਜੀਵਨ ਘੋਲ ਵਿਚੋਂ ਪ੍ਰਾਪਤ ਤੱਤ ਸਾਰ ਦਾ ਪ੍ਰਗਟਾਵਾ ਕਰ ਰਿਹਾ ਹੈ। ਗੁਰਨਾਮ ਕੰਵਰ ਨੇ ਇਸ ਮੌਕੇ ਕਿਹਾ ਕਿ ਸ੍ਰੀ ਦਰਦ ਆਪਣੇ ਸਮਿਆਂ ਦੇ ਪ੍ਰਗਤੀਵਾਦੀ ਕਵੀ ਸਨ ਜਿਹਨਾਂ ਦੀ ਕਲਮ ਕਿਰਤੀਆਂ ਦੀ ਲੁੱਟ ਦੇ ਖਿਲਾਫ ਅਵਾਜ਼ ਬੁਲੰਦ ਕਰਦੀ ਹੈ। ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਸ੍ਰੀ ਦਰਦ ਦੀ ਕਵਿਤਾ ਇਤਿਹਾਸਕ ਪਰੀਪੇਖ ਵਿਚੋਂ ਵੇਖਣੀ ਪਵੇਗੀ। ਸ੍ਰੀ ਨਿੰਦਰ ਘੁਗਿਆਣਵੀ ਨੇਇਸ ਮੌਕੇ ਰੂਪ ਪ੍ਰੀਵਾਰ ਵਲੋਂ ਆਪਣੇ ਵਡੇਰਿਆਂ ਦੇ ਸਾਹਿਤਕ ਵਿਰਸੇ ਨੂੰ ਸੰਭਾਲਣ ਉਪਰ ਤਸੱਲੀ ਪ੍ਰਗਟਾਈ। ਇਸ ਮੌਕੇ ਸ੍ਰੀ ਰਿਪੁਦਮਨ ਸਿੰਘ ਰੂਪ ਨੇ ਕਾਵਿ ਸੰਗ੍ਰਹਿ ਦੀ ਛਪਾਈ ਦੇ ਸਫ਼ਰ ਬਾਰੇ ਸਾਂਝਾ ਪਾਈਆਂਅਤੇ ਆਪਣੀਆਂ ਦੋ ਸੱਜਰੀਆਂ ਕਵਿਤਾਵਾਂ ‘ਵਾਹਗੇ ਦੇ ਐਧਰ ਵਾਹਗੇ ਦੇ ਓਧਰ’ ਅਤੇ ‘ਗਊ ਮਾਤਾ ਮੁਆਫ਼ ਕਰੀਂ’ ਸਾਂਝੀਆਂ ਕੀਤੀਆਂ।
ਸ੍ਰੀ ਸੰਜੀਵਨ ਸਿੰਘ ਨੇ ਕਿਹਾ ਕਿ ਪਹਿਲਾਂ ਮੈਨੂੰ ਰਿਪੁਦਮਨ ਸਿੰਘ ਰੂਪ ਦਾ ਪੁੱਤਰ ਹੋਣ ਦਾ ਮਾਣ, ਸ੍ਰੀ ਸੰਤੋਖ ਸਿੰਧ ਧੀਰ ਦਾ ਭਤੀਜਾ ਹੋਣ ਦਾ ਅਭੀਮਾਨ ਸੀ ਪਰ ਬਾਪੂ ਜੀ ਦੇ ਆਪਣੇ ਸਮੇਂ ਦੀਆਂ ਬੇਬਾਕ ਅਤੇਜ਼ੁਅਰਤ ਭਰੀਆਂ ਕਵਿਤਾਵਾਂ ਪੜ੍ਹ ਕੇ ਗਿਆਨੀ ਈਸ਼ਰ ਸਿੰਘ ਦਰਦ ਦਾ ਪੋਤਾ ਹੋਣ ਦਾ ਹੰਕਾਰ ਹੈ। ਇਸ ਮੌਕੇ ਐਡਵੋਕਟ ਜੋਗਿੰਦਰ ਸਿੰਘ ਤੁਰ ਅਤੇ ਸੰਜੀਵਨ ਸਿੰਘ ਨੇ ਸ੍ਰੀ ਦਰਦ ਅਤੇ ਸ੍ਰੀ ਧੀਰ ਨਾਲ ਬਿਤਾਏਨਿੱਜੀ ਪੱਲਾਂ ਨੂੰ ਸਾਂਝਾ ਕੀਤਾ। ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਪ੍ਰਧਾਨ ਸ੍ਰੀ ਬਲਕਾਰ ਸਿੱਧੂ ਨੇ ਹਾਜ਼ਰੀਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਪੰਜਾਬੀ ਲੇਖਕ ਸਭਾ ਨੂੰ ਗਿਆਨੀ ਈਸ਼ਰ ਸਿੰਘ ਦਰਦ ਦਾ ਕਾਵਿਸੰਗ੍ਰਿਹ ‘ਧੂੜ ਹੇਠਲੀ ਕਵਿਤਾ’ ਦਾ ਲੋਕ ਅਰਪਣ ਕਰਦਿਆ ਮਾਣ ਮਹਿਸੂਸ ਹੋ ਰਿਹਾ ਹੈ। ਜਨਰਲ ਸਕੱਤਰ ਸ੍ਰੀ ਦੀਪਕ ਚਨਾਰਥਲ ਨੇ ਸਮਾਗਮ ਦਾ ਮੰਚ ਸੰਚਾਲਨ ਬਹੁਤ ਹੀ ਭਾਵ ਪੂਰਵ ਤਰੀਕੇ ਨਾਲ ਕੀਤਾ। ਸਮਾਗਮ ਦੌਰਾਨ ਗਿਆਨੀ ਈਸ਼ਰ ਸਿੰਘ ਦਰਦ ਦੇ ਪੁੱਤਰ ਸ੍ਰੀ ਕਸ਼ਮੀਰਾ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਮੀਤ, ਪਾਲ ਅਜਨਬੀ, ਤੇਜਾ ਸਿੰਘ ਥੂਹਾ, ਜਗਦੀਪ ਨੂਰਾਨੀ, ਭਗਤ ਰਾਮ ਰੰਘਾੜਾ, ਬਾਬੂ ਰਾਮ ਦੀਵਾਨਾ, ਹਰਮਿੰਦਰ ਕਾਲੜਾ, ਊਸ਼ਾ ਕੰਵਰ, ਮਲਕੀਤ ਬਸਰਾ,ਸਰਦਾਰਾ ਸਿੰਘ ਚੀਮਾ, ਡਾ. ਲਾਭ ਸਿੰਘ ਖੀਵਾ, ਗੁਰਦਰਸ਼ਨ ਸਿੰਘ ਮਾਵੀ, ਕਸ਼ਮੀਰ ਕੌਰ ਸੰਧੂ, ਐਡਵੋਕੇਟ ਸਪਨ ਧੀਰ, ਐਡਵੋਕੇਟ ਐਚ.ਪੀ.ਐਸ. ਰਾਹੀ, ਐਡਵੋਕੇਟ ਬਿਨਤ ਸ਼ਰਮਾ, ਐਡਵੋਕੇਟ ਦੀਪਕਾ,ਸੰਜੀਵ ਦੀਵਾਨ, ਰੰਜੀਵਨ ਸਿੰਘ ਐਡਵੋਕੇਟ, ਗੁਰਸੇਵ ਸਿੰਘ ਆਦਿ ਹਾਜਰ ਸਨ।