← ਪਿਛੇ ਪਰਤੋ
ਪ੍ਰੋ. ਕੁਲਵਿੰਦਰ ਸਿੰਘ ਬੱਬੂ ਦੀ ਪੁਸਤਕ ' ਕੁਦਰਤ ਦੇ ਚਾਨਣ' (ਕਾਵਿ ਸੰਗ੍ਰਹਿ) ਦੀ ਘੁੰਡ ਚੁਕਾਈ 7 ਅਪ੍ਰੈਲ ਨੂੰ
ਦਰਸ਼ਨ ਸਿੰਘ ਗਰੇਵਾਲ
ਰੂਪਨਗਰ 5 ਅਪ੍ਰੈਲ 2024: ਜ਼ਿਲ੍ਹਾ ਲਿਖਾਰੀ ਸਭਾ ਰਜਿ. ਰੂਪਨਗਰ ਵੱਲੋਂ ਮਿਤੀ 7 ਅਪ੍ਰੈਲ ਨੂੰ ਸਵੇਰੇ 10 ਵਜੇ ਗਾਂਧੀ ਸਕੂਲ ਰੂਪਨਗਰ ਵਿਖੇ ਪ੍ਰੋਫੈਸਰ ਕੁਲਵਿੰਦਰ ਸਿੰਘ ਬੱਬੂ ਦੀ ਪੁਸਤਕ ਕੁਦਰਤ ਦੇ ਚਾਨਣ (ਕਾਵਿ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਜਾਵੇਗਾ। ਇਸ ਸਹਿਤਕ ਇਕੱਤਰਤਾ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਲਿਖਾਰੀ ਸਭਾ ਰੂਪਨਗਰ ਦੇ ਪ੍ਰਧਾਨ ਐਡਵੋਕੇਟ ਸੁਰੇਸ਼ ਕੁਮਾਰ ਭਿਉਰਾ ਨੇ ਦੱਸਿਆ ਕਿ ਇਸ ਮੌਕੇ ਡਾ ਦੇਵਿੰਦਰ ਸੈਫ਼ੀ ਸਹਿਤਕਾਰ, ਆਲੋਚਕ ਤੇ ਚਿੰਤਕ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਇਸ ਪੁਸਤਕ ਤੇ ਪਰਚਾ ਡਾ ਰਾਜਿੰਦਰ ਸਿੰਘ ਕੁਰਾਲੀ ਵਲੋਂ ਪੜਿ੍ਆ ਜਾਵੇਗਾ । ਇਹ ਮੌਕੇ ਵੱਖ ਵੱਖ ਸਾਹਿਤਕਾਰਾਂ ਵੱਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਸਮਾਗਮ ਦੌਰਾਨ ਬੀਬੀ ਅਮਰਜੀਤ ਕੌਰ ਮੋਰਿੰਡਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ।
Total Responses : 267