ਲੁਧਿਆਣਾ, 19 ਮਾਰਚ, 2017 : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਮਾਤਾ ਜਸਵੰਤ ਕੌਰ ਮੌਲਿਕ ਬਾਲ ਪੁਸਤਕ ਪੁਰਸਕਾਰ ਪੰਜਾਬੀ ਦੇ ਉੱਘੇ ਕਵੀ ਅਤੇ ਬਾਲ ਸਾਹਿਤ ਲੇਖਕ ਸ੍ਰੀ ਸਤਪਾਲ ਭੀਖੀ ਦੀ ਪੁਸਤਕ 'ਸਾਰੇ ਅੱਖਰ ਬੋਲੇ' ਨੂੰ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਭੇਟਾ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿਚ ਪ੍ਰਿੰ. ਸਰਵਣ ਸਿੰਘ, ਡਾ. ਹਰਸ਼ਿੰਦਰ ਕੌਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ, ਜਨਰਲ ਸਕੱਤਰ ਡਾ. ਸੁਰਜੀਤ ਸਿੰਘ, ਡਾ. ਸਰਬਜੀਤ ਸਿੰਘ, ਡਾ.ਗੁਰਪਾਲ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ ਸ਼ਾਮਲ ਸਨ। ਇਸ ਮੌਕੇ ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸਵਾਗਤੀ ਸ਼ਬਦ ਕਹੇ। ਸ੍ਰੀ ਅਨਿਲ ਆਦਿਮ ਨੇ ਸ੍ਰੀ ਸਤਪਾਲ ਭੀਖੀ ਦੀ ਸਾਹਿਤਕ ਘਾਲਣਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸਤਪਾਲ ਭੀਖੀ ਬਾਲਾਂ ਦੀ ਮਾਨਸਿਕਤਾ ਸਮਝ ਕੇ ਆਪਣੀ ਸਾਹਿਤ ਰਚਨਾ ਕਰਦਾ ਹੈ। ਉਹ ਆਪਣੇ ਅਨੁਭਵ ਅਤੇ ਸਮਝ ਨੂੰ ਬੱਚਿਆਂ ਲਈ ਕੁਰਬਾਨ ਕਰ ਦਿੱਤਾ ਹੈ। ਸਤਪਾਲ ਭੀਖੀ ਬਾਰੇ ਸ਼ੋਭਾ ਪੱਤਰ ਸ੍ਰੀ ਸੁਰਿੰਦਰ ਕੈਲੇ ਨੇ ਪੇਸ਼ ਕੀਤਾ। ਸਨਮਾਨ ਵਿਚ ਸਤਪਾਲ ਭੀਖੀ ਨੂੰੂ ਅਕਾਡਮੀ ਵੱਲੋਂ ਪੁਸਤਕਾਂ ਦਾ ਸੈੱਟ, ਸ਼ੋਭਾ ਪੱਤਰ, ਦੋਸ਼ਾਲਾ ਅਤੇ ਦਸ ਹਜ਼ਾਰ ਰੁਪਏ ਦੀ ਰਾਸ਼ੀ ਭੇਟਾ ਕੀਤੀ ਗਈ।
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਸਤਪਾਲ ਭੀਖੀ ਦੀ ਸ਼ਾਇਰੀ ਤੇ ਸਾਹਿਤ ਨਵੀਂ ਪੀੜ੍ਹੀ ਦੀ ਬੁਲੰਦ ਸ਼ਾਇਰੀ ਦੀ ਟੋਹ ਲਾਉਂਦਾ ਹੈ। ਯਾਦ ਰਹੇ ਕਿ ਇਹ ਪੁਰਸਕਾਰ ਪ੍ਰੋ. ਪ੍ਰੀਤਮ ਸਿੰਘ ਹੋਰਾਂ ਨੇ ਆਪਣੀ ਮਾਤਾ ਦੀ ਯਾਦ ਵਿਚ ਸਥਾਪਿਤ ਕੀਤਾ ਸੀ। ਪ੍ਰੋ. ਪ੍ਰੀਤਮ ਸਿੰਘ ਦੀ ਬੇਟੀ ਡਾ. ਹਰਸ਼ਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਡਾ. ਗੁਰਪਾਲ ਸਿੰਘ ਵਿਸ਼ੇਸ਼ ਤੌਰ 'ਤੇ ਸਮਾਗਮ ਵਿਚ ਪਹੁੰਚੇ। ਡਾ. ਹਰਸ਼ਿੰਦਰ ਕੌਰ ਨੇ ਕਿਹਾ ਕਿ ਅੱਜ ਇਸ ਮੌਕੇ ਸਾਡੇ ਫਿਕਰਾਂ ਵਿਚ ਇਹ ਗੱਲਾਂ ਵਿਚ ਸ਼ਾਮਲ ਹੋ ਰਹੀਆਂ ਹਨ ਕਿ ਬੱਚਿਆਂ ਦੀ ਪੰਜਾਬੀ ਮਾਤ ਭਾਸ਼ਾ ਦੀ ਸ਼ਬਦਾਵਲੀ ਦਾ ਘੇਰਾ ਸੁੰਗਘ ਰਿਹਾ ਹੈ ਅਤੇ ਅਸੀਂ ਵਿਕਸਤ ਲੋਕਾਂ ਦੀ ਤਰ੍ਹਾਂ ਬੱਚਿਆਂ ਦੀ ਉਮਰ ਨੂੰ ਧਿਆਨ ਵਿਚ ਰੱਖ ਕੇ ਮਾਤ ਭਾਸ਼ਾ ਨਾਲ ਨਹੀਂ ਜੋੜ ਰਹੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਤ੍ਰੈਲੋਚਨ ਲੋਚੀ, ਡਾ. ਸਰੂਪ ਸਿੰਘ ਅਲੱਗ, ਡਾ. ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਹਰਵਿੰਦਰ ਸਿੰਘ ਸਿਰਸਾ, ਸਿਰੀ ਰਾਮ ਅਰਸ਼, ਗੁਲਜ਼ਾਰ ਸਿੰਘ ਸ਼ੌਂਕੀ, ਜਸਵੰਤ ਸਿੰਘ ਜ਼ਫ਼ਰ, ਜਨਮੇਜਾ ਸਿੰਘ ਜੌਹਲ, ਨਿੰਦਰ ਗਿੱਲ, ਸੁਖਜੀਤ, ਡਾ. ਸੁਸ਼ੀਲ ਦੁਸਾਂਝ, ਜਸਵੀਰ ਝੱਜ, ਅਰਤਿੰਦਰ ਸੰਧੂ, ਇੰਦਰਜੀਤਪਾਲ ਕੌਰ, ਸੁਰਿੰਦਰ ਦੀਪ, ਡਾ. ਹਰਵਿੰਦਰ ਕੌਰ, ਦਲਵੀਰ ਲੁਧਿਆਣਵੀ, ਰਜਿੰਦਰ ਸਿੰਘ, ਡਾ. ਗੁਰਮੀਤ ਸਿੰਘ ਹੁੰਦਲ, ਡਾ. ਫਕੀਰ ਚੰਦ ਸ਼ੁਕਲਾ, ਗੁਰਸ਼ਰਨ ਸਿੰਘ ਨਰੂਲਾ, ਜਸਵੰਤ ਸਿੰਘ ਸੰਧੂ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਕਰਮਜੀਤ ਸਿੰਘ ਔਜਲਾ, ਦੇਵਿੰਦਰ ਦੀਦਾਰ, ਹਰਬੰਸ ਸਿੰਘ ਅਖਾੜਾ, ਮਲਕੀਅਤ ਸਿੰਘ ਔਲਖ, ਦਵਿੰਦਰ ਸਿੰਘ ਸੇਖਾ, ਸੂਬਾ ਸੁਰਿੰਦਰ ਕੌਰ, ਡਾ. ਮਨੂੰ ਸ਼ਰਮਾ, ਭਗਵਾਨ ਢਿੱਲੋਂ, ਕੁਲਵਿੰਦਰ ਸਿੰਘ ਆਹਲੂਵਾਲੀਆ, ਸਤੀਸ਼ ਗੁਲਾਟੀ, ਸਰਦਾਰ ਪੰਛੀ, ਡਾ. ਸਰਜੀਤ ਸਿੰਘ ਗਿੱਲ, ਰਵਿੰਦਰ ਰਵੀ,ਤਰਲੋਚਨ ਝਾਂਡੇ, ਦਲਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਗਰੇਵਾਲ ਸਮੇਤ ਕਾਫ਼ੀ ਗਿਣਤੀ ਵਿਚ ਸਥਾਨਕ ਲੇਖਕ ਹਾਜ਼ਰ ਸਨ।
ਗੁਲਜ਼ਾਰ ਸਿੰਘ ਪੰਧੇਰ (ਡਾ.)
ਪ੍ਰੈੱਸ ਸਕੱਤਰ
94647-62825