ਬੇਸ਼ੱਕ ਹਾਰ ਮੁਕੱਦਰ ਵਿੱਚ, ਤੂੰ ਜਿੱਤਣ ਦੇ ਵਿੱਚ ਅਾਸ ਰੱਖ,
ਸੱਜਣਾਂ ਦੇ, ਯਾਰ ਦੀਦਾਰਾਂ ਦੀ ਤੂੰ ਨੈਣਾਂ ਵਿੱਚ ਪਿਅਾਸ ਰੱਖ,
ਵੰਡ ਖੁਸ਼ੀਅਾਂ ਖੇੜੇ ਚਹੁੰ ਪਾਸੇ, ਸਬਰਾਂ ਨੂੰ ਅਾਪਣੇ ਪਾਸ ਰੱਖ,
ਥਾਂ ਥਾਂ ਨਹੀਂ ਮੱਥੇ ਰਗੜੀਦੇ ਤੂੰ ੲਿੱਕ ਦੇ ਵਿੱਚ ਵਿਸ਼ਵਾਸ ਰੱਖ,
ਲੇਖਾਂ ਦਾ ਲਿਖਿਅਾ ਮਿਲ ਜਾਂਦਾ ਦਿਲ ਨੂੰ ਨਾਂ ਤੂੰ ਨਿਰਾਸ਼ ਰੱਖ,
ਛੱਡ ਝੱਖੜ- ਝੋਲੇ ੲਿੱਕ ਪਾਸੇ, ਮੁੱਠੀ ਦੇ ਵਿੱਚ ਅਾਕਾਸ਼ ਰੱਖ,
ਜੇ ਭੁੱਲ ਅਾਪਣੀ ਅੌਕਾਤ ਗਿਅਾ ਚੇਤੇ ਫਿਰ ਅਾਪਣਾ ਨਾਸ਼ ਰੱਖ.
---ਨਿਸ਼ਾਨ ਲਿਖਾਰੀ
97810.45672