ਲੁਧਿਆਣਾ :14 ਨਵੰਬਰ 2018 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ 'ਮੱਲ ਸਿੰਘ ਰਾਮਪੁਰੀ ਪੁਰਸਕਾਰ' ਪੰਜਾਬੀ ਦੇ ਉੱਘੇ ਕਹਾਣੀਕਾਰ ਤੇ ਨਾਵਲਕਾਰ ਸ੍ਰੀ ਮਨਮੋਹਨ ਬਾਵਾ ਨੂੰ 02 ਦਸੰਬਰ, 2018 ਦਿਨ ਐਤਵਾਰ ਨੂੰ ਸਵੇਰੇ 11 ਵਜੇ ਪੰਜਾਬੀ ਭਵਨ, ਲੁਧਿਆਣਾ ਵਿਖੇ ਭੇਟਾ ਕੀਤਾ ਜਾ ਰਿਹਾ ਹੈ। ਅਕਾਡਮੀ ਵਲੋਂ ਦਿੱਤੇ ਜਾ ਰਹੇ ਪਲੇਠੇ ਮੱਲ ਸਿੰਘ ਰਾਮਪੁਰੀ ਪੁਰਸਕਾਰ ਵਿਚ ਸ੍ਰੀ ਮਨਮੋਹਨ ਬਾਵਾ ਜੀ ਨੂੰ 21000/-ਰੁਪਏ ਦੀ ਰਾਸ਼ੀ, ਦੋਸ਼ਾਲਾ ਤੇ
ਸਨਮਾਨ ਚਿੰਨ• ਭੇਟਾ ਕਰਕੇ ਸਨਮਾਨਤ ਕੀਤਾ ਜਾਵੇਗਾ।
ਉਪਰੋਕਤ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਮੱਲ ਸਿੰਘ ਰਾਮਪੁਰੀ ਅਨੁਭਵੀ ਲੇਖਕ, ਇਪਟਾ ਲਹਿਰ ਦੀ ਉਪਜ ਤੇ ਉਪੇਰਿਆ ਦਾ ਸਿਰਜਕ, ਕ੍ਰਾਂਤੀਕਾਰੀ ਕਵੀ ਤੇ ਡੂੰਘੀ ਖੋਜ ਬਿਰਤੀ ਦਾ ਇਤਿਹਾਸਕਾਰ ਹੈ। ਪੰਜਾਬੀ ਸਾਹਿਤ ਸਭਾ ਰਾਮਪੁਰ ਦੇ ਸਿਰਜਣ ਹਾਰਿਆਂ ਵਿਚੋਂ ਮੋਢੀ ਹੈ। ਆਪਣੀ ਸਾਰੀ ਜ਼ਿੰਦਗੀ ਲੋਕ-ਹਿੱਤਾਂ ਲਈ ਜੂਝਦਿਆਂ ਸੰਘਰਸ਼ ਦੇ ਲੇਖੇ ਲਗਾਈ ਹੈ। ਉਨ•ਾਂ ਕਿਹਾ ਸ੍ਰੀ ਮਨਮੋਹਨ ਬਾਵਾ ਜੀ ਨਿਵੇਕਲੇ ਵਿਸ਼ਿਆ ਤੇ ਅਨੂਠੀ ਗਲਪ ਸ਼ੈਲੀ ਦੇ ਸਿਰਜਕ ਹਨ। ਪੰਜਾਬੀ ਯਾਤਰਾ ਸੰਸਮਰਣ ਦੀਆਂ ਉਹਨਾਂ ਦੀਆਂ ਪੁਸਤਕਾਂ ਹਰ ਉਮਰ ਦੇ ਪਾਠਕ ਲਈ ਖਿੱਚ ਦਾ ਕੇਂਦਰ ਹਨ। ਉਨ•ਾਂ ਦਸਿਆ ਕਿ ਸਨਮਾਨ ਸਮਾਗਮ ਦੀ ਪ੍ਰਧਾਨਗੀ ਉੱਘੇ ਨਾਵਲਕਾਰ ਤੇ ਰੰਗਕਰਮੀ ਡਾ. ਆਤਮਜੀਤ ਜੀ ਕਰਨਗੇ ਤੇ ਡਾ. ਕੁਲਦੀਪ ਸਿੰਘ ਦੀਪ ਮੱਲ ਸਿੰਘ ਰਾਮਪੁਰੀ ਦੇ ਜੀਵਨ ਤੇ ਸਾਹਿਤਕ ਦੇਣ ਬਾਰੇ ਚਾਰ ਸਾਂਝੇ ਕਰਨਗੇ। ਡਾ. ਸਤਿੰਦਰ ਸਿੰਘ ਰੈਬੀ ਸ੍ਰੀ ਮਨਮੋਹਨ ਬਾਵਾ ਜੀ ਬਾਰੇ ਆਪਣਾ ਖੋਜ-ਪੱਤਰ ਪੇਸ਼ ਕਰਨਗੇ।