ਚੰਦਰ ਕਾਂਤਾ ਰਾੲੇ ਦੀ ਕਲਮ ਤੋਂ
ਮੁਹੱਬਤ ਸੁੱਚੀ ਵਿਚ
ਹਾਰ ਜਿੱਤ ਨਹੀ ਹੁੰਦੀ
ਨਾ ਹੀ ਹੁੰਦਾ ਏ
ਕੋਈ ਕੋਨਾ
ਬਹਿਸ ਲਈ
ਇਹ ਤਾਂ ਕਾਇਨਾਤ ਦੀ
ਉਹ ਸ਼ੈਅ ਹੈ
ਜਿਸਦਾ ਕੁਲ ਰੂਪ ਹੀ
ਸਮਰਪਣ ਏ
ਇਹ ਮਹਿਬੂਬ ਨੂੰ
ਬਖ਼ਸ਼ਦੀ ਏ
ਰੂਪ ਲੱਜਪਾਲ ਦਾ
"ਮੈਂ ਸਹੀ ਤੇ ਤੂੰ ਗਲਤ"
ਇਸ ਭਾਵ ਲਈ
ਮੁਹੱਬਤ ਅੰਦਰ
ਰੱਤੀ ਭਰ ਵੀ ਜਗ੍ਹਾ ਨਹੀਂ
ਪਰ ਹਾਂ...ਪੂਰੀ ਦੀ ਪੂਰੀ
ਸਮਰਪਿਤ ਏ ਇੱਕੋ ਭਾਵ ਨੂੰ
"ਤੂੰ ਸਹੀ ਤੇ ਬਸ ਤੂੰ ਹੀ ਸਹੀ"
ਸਾਹਿਬ !
ਸਮਝ ਗਿਐ ਹੁਣ
ਤੂੰ ਉਦਾਸੀ ਕਿਓਂ ਹੰਢਾ ਰਿਹੈ?
ਔਰ ਮੈਂ
ਜਸ਼ਨ ਕਾਹਤੋਂ ਮਨਾ ਰਹੀ?
ਤੇਰੀ ਉਦਾਸੀ
ਮੇਰੀ ਹਾਰ ਕਾਰਣ
ਮੇਰੀ ਖ਼ੁਸ਼ੀ
ਤੇਰੀ ਜਿੱਤ ਕਾਰਣ
ਮੁਬਾਰਕ ਦੋਹਾਂ ਨੂੰ
ਲੱਜਪਾਲ ਹੋ ਜਾਣਾ ।।
.....ਚੰਦਰ ਕਾਂਤਾ ਰਾੲੇ
........7009448261