Canada 'ਚ ਹਰਪ੍ਰੀਤ ਸੇਖਾ ਦਾ “ਲੂਣਦਾਨੀ“ ਕਹਾਣੀ ਸੰਗ੍ਰਹਿ ਲੋਕ ਅਰਪਣ
ਟੋਰਾਂਟੋ, 7 ਨਵੰਬਰ 2023: ਕੈਨੇਡਾ ਵਿੱਚ ਪੰਜਾਬੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ, ਉੱਥੇ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵੀ ਵੱਡੀਆਂ ਮੱਲਾਂ ਮਾਰੀਆਂ ਨੇ ।ਨਾਮਵਿਰ ਗਾਇਕ ਕਨੇਡਾ ਤੋ ਸ਼ੁਰੂ ਹੋ ਕੇ ਦੁਨੀਆਂ ਭਰ ਵਿੱਚ ਪੰਜਾਬੀ ਬੋਲੀ ਤੇ ਸਿਰ ਤੇ ਨਾਮਣਾ ਖੱਟ ਰਹੇ ਹਨ। ਸਾਹਿਤ ਵਿਚ ਕਨੇਡਾ ਦੇ ਪੰਜਾਬੀ ਲੇਖਕਾਂ ਨੇ ਚੰਗਾ ਸਾਹਿਤ ਰਚਿਆ ਹੈ ।ਪੰਜਾਬ ਦੇ ਮੋਗੇ ਜਿਲੇ ਦੇ ਪਿੰਡ ਸੇਖਾ ਕਲਾਂ ਦੇ ਜੰਮਪਲ ਸਵ. ਮਾਸਟਰ ਹਰਚੰਦ ਸਿੰਘ ਸਰਾ ਤੇ ਜਗਦੀਸ਼ ਕੌਰ ਬੇਟੇ ਤੇ ਲੰਮੇ ਸਮੇਂ ਤੋਂ ਸਰੀ ਵਸਦੇ ਲੇਖਕ ਹਰਪ੍ਰੀਤ ਸੇਖਾ ਦਾ ਨਾਮ ਨਾਵਲ ਤੇ ਪੰਜਾਬੀ ਕਹਾਣੀ ਦੇ ਖੇਤਰ ਵਿੱਚ ਜਾਣਿਆ ਜਾਂਦਾ ਹੈ। ਬੀਤੇ ਵਿੱਚ ਢਾਹਾਂ ਐਵਾਰਡ ਵੀ ਉਸਦੇ ਹਿੱਸੇ ਆਇਆ। ਹੁਣ ਨਵਯੁਗ ਪ੍ਰਕਾਸ਼ਨ ਨੇ ਕਹਾਣੀਆਂ ਦੀ ਕਿਤਾਬ ਵਿਸਰ ਚੁੱਕੇ ਸ਼ਬਦ “ਲੂਣਦਾਨੀ" ਦੇ ਟਾਈਟਲ ਨਾਲ ਛਾਪੀ ਹੈ। ਇਸ ਸੰਗ੍ਰਹਿ ਵਿਚ ਨੌਂ ਕਹਾਣੀਆਂ ਹਨ, ਜਿਨ੍ਹਾਂ ਵਿਚੋਂ ਕੁਝ ਕਹਾਣੀਆਂ ਹਰ ਸਾਲ ਦੀਆਂ ਬਿਹਤਰਹੀਨ ਪੰਜਾਬੀ ਕਹਾਣੀਆਂ ਵਿਚ ਸ਼ਾਮਲ ਹਨ। ਕਹਾਣੀ ਉਹ ਰਾਤ ਆਨੰਦ ਪੁਰਸਕਾਰ ਲਈ ਪੰਜਾਬੀ ਦੀ ਸਾਲ 2020 ਲਈ ਉਤਮ ਕਹਾਣੀ ਵਜੋਂ ਚੁਣੀ ਗਈ। ਜਿਵੇਂ ਲੂਣਦਾਨੀ ਵਿਚ ਕਈ ਰਖਣੇ ਹੁੰਦੇ ਆ। ਲੂਣ, ਮਿਰਚ, ਮਸਾਲਾ, ਹਲਦੀ, ਕਾਲਾ ਲੂਣ, ਕਾਲੀਆਂ ਮਿਰਚਾਂ ਆਦਿ ਇਸ ਕਿਤਾਬ ਵਿੱਚ ਕਹਾਣੀਆਂ ਦੀਆਂ ਵੱਖ ਵੱਖ ਵੰਨਗੀਆਂ ਪਾਠਕਾਂ ਦੇ ਮਾਨਸਿਕ ਸਵਾਦ ਨੂੰ ਤਰੋ ਤਾਜ਼ਾ ਕਰ ਦੇਣ ਗੀਆਂ। ਪਾਠਕ ਕਨੇਡਾ ਵਿੱਚ ਜਸ਼ਵੀਰ ਬੇਗਮਪੁਰੀ ਦੇ ਇੰਡੀਆ ਬੁੱਕ ਵਰਲਡ (604-593-5967) ਨਾਲ ਸੰਪਰਕ ਕਰ ਸਕਦੇ ਹਨ।