ਡੈਲਟਾ, 19 ਦਸੰਬਰ - ਜਾਰਜ ਮੈਕੀ ਲਾਇਬ੍ਰੇਰੀ ਡੈਲਟਾ, ਬੀ.ਸੀ. ਵਲੋਂ ਹਰ ਮਹੀਨੇ ਦੇ ਤੀਸਰੇ ਮੰਗਲਵਾਰ ਦੀ ਸ਼ਾਮ, ਪੰਜਾਬੀ ਬੋਲੀ, ਪੰਜਾਬੀ ਸਾਹਿਤ ਤੇ ਸਭਿਆਚਾਰ ਨੂੰ ਸਮਰਪਤ ਕੀਤੀ ਹੋਈ ਹੈ। ਇਸ ਸ਼ਾਮ ਦੇ ਪ੍ਰੋਗਰਾਮ ਵਿਚ ਦੋ ਸwਹਿਤਕ ਸ਼ਖਸੀਅਤਾਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਹੈ ਪਰੰਤੂ ਦਸੰਬਰ ਮਹੀਨੇ ਦੇ ਤੀਜੇ ਐਤਵਾਰ ਕਵੀ-ਦਰਬਾਰ ਕਰਵਾਇਆ ਜਾਂਦਾ ਹੈ। ਇਸ ਸwਲ ਦਾ ਕਵੀ-ਦਰਬਾਰ 15 ਦਸਬਰ 2018 ਨੂੰ ਕਰਵਾਇਆ ਗਿਆ। ਇਹ ਕਵੀ-ਦਰਬਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਸਾਕਿਆਂ ਅਤy ਵਿਸ਼ਵ ਪੱਧਰ ‘ਤੇ ਮਨਾਏ ਜਾਣ ਵਾਲੇ ਤਿਉਹਾਰ ਕ੍ਰਿਸਮs ਨੂੰ ਸਮਰਪਤ ਕIਤਾ ਗਿਆ। ਕਵੀ-ਦਰਬਾਰ ਦੇ ਅਰੰਭ ਵਿਚ ਜਰਨੈਲ ਸਿੰਘ ਸੇਖਾ ਨੇ ਆਏ ਸਰੋਤਿਆਂ ਦਾ ਸੁਆਗਤ ਕੀਤਾ, ਅੱਜ ਦੇ ਸਮਾਗਮ ਦੀ ਰੂਪ-ਰੇਖਾ ਅਤੇ ਇਸ ਕਵੀ-ਦਰਬਾਰ ਦੀ ਮਹੱਤਤਾ ਬਾਰੇ ਚਾਨਣਾ ਪਾਉਣ ਉਪਰੰਤ ਮੋਹਨ ਗਿੱਲ ਨੂੰ ਕਵੀ-ਦਰਬਾਰ ਦੀ ਕਾਰਵਾਈ ਸ਼ੁਰੂ ਕਰਨ ਲਈ ਸੱਦਾ ਦਿੱਤਾ।
ਮੋਹਨ ਗਿੱਲ ਨੇ ਸਭ ਤੋਂ ਪਹਿਲਾਂ ਬਲਦੇਵ ਬਾਠ ਜੀ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਸਮਾਗਮ ਲਈ ਚਾਹ, ਪਾਣੀ ਤੇ ਪਕੌੜੇ ਸਮੋਸਿਆਂ ਦਾ ਪ੍ਰਬੰਧ ਕੀਤਾ ਸੀ। ਫਿਰ ਉਹਨਾਂ ਪਰਮਿੰਦਰ ਕੌਰ ਬਾਗੜੀ ਦੇ ਲੰਮੀ ਹੇਕ ਵਾਲੇ ਲੋਕ ਗੀਤ ਨਾਲ ਕਵੀ-ਦਰਬਾਰ ਦਾ ਆਰੰਭ ਕਰਵਾਇਆ। ਉਸ ਤੋਂ ਮਗਰੋਂ ਹਰਚੰਦ ਬਾਗੜੀ ਨੇ ਨਸ਼ਿਆਂ ਉਪਰ ਕਵਿ-ਕਹਾਣੀ ਸੁਣਾਈ। ਬਲਦੇਵ ਸਿੰਘ ਬਾਠ ਜਿੱਥੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਡਾ ਯੋਗਦਾਨ ਪਾਉਂਦੇ ਹਨ, ਉਥੇ ਪੰਜਾਬੀ ਸਾਹਿਤ ਦੀ ਪ੍ਰਫੁਲਤਾ ਲਈ ਵੀ ਸਦਾ ਯਤਨਸ਼ੀਲ ਰਹਿੰਦੇ ਹਨ। ਉਹ ਇਕ ਚੰਗੇ ਕਵੀ ਵੀ ਹਨ। ਉਹਨਾਂ ਦੀ ਜ਼ੁਬਾਨੀ ਇਹ ਪਤਾ ਲੱਗਾ ਕਿ ਉਹਨਾਂ ਦਾ ਲਿiਖਆ ਹੋਇਆ ਇਕ ਗੀਤ ਸੁਰਿੰਦਰ ਸ਼ਿੰਦਾ ਨੇ ਗਾਇਆ ਹੈ। ਉਹਨਾਂ ਆਪਣੀ ਕਵਿਤਾ ‘ਚਲੋ, ਅੱਜ ਕੁਝ ਚੰਗਾ ਕਰੀਏ’ ਸਰੋਤਿਆਂ ਨਾਲ ਸਾਂਝੀ ਕੀਤੀ।
ਜੀਵਨ ਰਾਮਪੁਰੀ ਨੇ ਆਪਣੀ ਕਵਿਤਾ ‘ਮੇਰਾ ਗੁੰਮ ਗਿਆ ਸਿਰਨਾਵਾਂ’ ਵਿਆਖਿਆ ਸਹਿਤ ਸੁਣਾਈ। ਮੀਨੂੰ ਬਾਵਾ ਨੇ ਰਾਜਵੰਤ ਰਾਜ ਦੀ ਗ਼ਜ਼ਲ ਸੁਣਾ ਕੇ ਰਾਜਵੰਤ ਦੀ ਵੀ ਹਾਜ਼ਰੀ ਲੁਆ ਦਿੱਤੀ। ਗੁਰਮੀਤ ਸਿੰਘ ਸਿੱਧੂ ਨੇ ਦੋ ਦੋਹੇ ਤੇ ਇਕ ਗ਼ਜ਼ਲ ਸੁਣਾਈ।
ਗ਼ਜ਼ਲ ਦੇ ਦੋ ਇਕ ਸ਼ਿਅਰ;
ਸੁਹਜ, ਸਿਆਣਪ, ਸੇਵਾ ਖਾਤਰ ਇਕ ਸ਼ਬਦ ਹੈ ਕੀ।
ਦੁਨੀਆ ਪੜਦੀ ਰਹੀ ਕਿਤਾਬਾਂ, ਮੈਂ ਲਿਖ ਦਿੱਤਾ kI।
ਮੈਨੂੰ ਮੇਰੇ ਆਪੇ ਨਾਲੋਂ ਜਿਸ ਨੇ ਵੱਖਰਾ ਕੀਤਾ,
ਗ਼ੈਰ ਨਹੀਂ ਕੋਈ, ਉਹ ਤਾਂ ਮੇਰੀ ਆਪਣੀ ਮੈਂ ਹੀ ਸੀ।
ਇੰਦਰਜੀਤ ਕੌਰ ਸਿੱਧੂ ਨੇ ਔਰਤ ਦੀ ਨਾਬਰੀ ਨੂੰ ਪ੍ਰਗਟਾਉਂਦੀ ਕਵਿਤਾ ‘ਪ੍ਰੀਭਾਸ਼ਾ’ ਸੁਣਾਈ। ਨਦੀਮ ਪਰਮਾਰ ਨੇ ਇਕ kਤਾਅ ਤੇ ਇਕ ਉਰਦੂ ਗ਼ਜ਼ਲ,
ਸੁਬੁਹ ਕਾ ਇੰਤਜ਼ਾਰ ਕਰਤੇ ਰਹੇ, ਰਾਤ ਚਾਂਦਨੀ ਸੇ ਲੜਤੇ ਰਹੇ।
ਦਿਲ ਮੇਂ ਜੀਨੇ ਕੀ ਆਰਜ਼ੂ ਲੇ ਕਰ, ਉਮਰ ਭਰ ਝਗੜਤੇ ਰਹੇ।
ਗੁਰਦਰਸ਼ਨ ਬਾਦਲ ਨੇ ਕਰਤਾਰਪੁਰ ਦੇ ਲਾਂਘੇ ਦੀ ਮਹੱਤਤਾ ਨੂੰ ਬਿਆਨ ਕਰਦੀ ਗ਼ਜ਼ਲ ਰੂਪੀ ਕਵਿਤਾ ਸੁਣਾਈ, ਜਿਸ ਵਿਚ ਇਮਰਾਨ ਖਾਨ ਤੇ ਨਵਜੋਤ ਸਿੱਧੂ ਨੂੰ ਸ਼ਾਬਾਸ਼ ਦਿੱਤੀ ਗਈ ਸੀ। ਕ੍ਰਿਸ਼ਨ ਭਨੋਟ ਵਲੋਂ ਸੁਣਾਈ ਗਈ ਨਵੇਂ ਰੰਗ ਦੀ ਗ਼ਜ਼ਲ ਦੇ ਦੋ ਸ਼ਿਅਰ;
ਮੈਂ ਅੰਬਰ ਵੀ ਨਾ ਛੋਹ ਸਕਿਆ, ਤੇ ਨਾ ਧਰਤੀ ‘ਤੇ ਖੜੋ ਸਕਿਆ।
ਨਾ ਰਹਿ ਸਕਿਆ isਧਾਰਥ ਮੈਂ, ਤੇ ਨਾ ਮੈਂ ਬੁੱਧ ਹੋ ਸਕਿਆ।
ਮuਸੀਬਤ ਦੇ ਸਮੇਂ ਦਿੱਤਾ ਨਾ ਸਹਾਰਾ ਤੁਸੀਂ ਮੈਨੂੰ,
ਤੁਹਾਡਾ ਸ਼ੁਕਰੀਅ! ਤਾਂ ਹੀ ਤਾਂ ਮੈਂ ਪੈਰੀਂ ਖੜੋ ਸਕਿਆ।
ਦਵਿੰਦਰ ਕੌਰ ਜੌਹਲ ਨੇ ਆਪਣੀ ਕਵਿਤਾ ਰਾਹੀਂ ਸੰਨ 2018 ਨੂੰ ਅਲਵਿਦਾ ਕਿਹਾ। ਇੰਦਰਜੀਤ ਸਿੰਘ ਧਾਮੀ ਨੇ ਆਪਣੀ ਕਵਿਤਾ ਵਿਚ ਮੈਟਰੋ ਵੈਨਕੂਰ ਦੇ ਸ਼ਹਿਰ ‘ਸਰੀ’ ਦੀ ਪ੍ਰਕਿਰਤਕ ਸੁੰਦਰਤਾ ਅਤੇ ਇਸ ਸ਼ਹਿਰ ਦੀ ਵਿਲੱਖਣ ਸ਼ਖਸੀਅਤ ਨੂੰ ਬੜੇ ਸੁਹਣੇ ਕਾਵਿਕ ਢੰਗ ਨਾਲ ਪੇਸ਼ ਕੀਤਾ। ਜਰਨੈਲ ਸਿੰਘ ਸੇਖਾ ਨੇ ਆਪਣੀ ਕਵਿਤਾ ‘ਜ਼ਿੰਦਗੀ’ ਵਿਚ ਜ਼ਿੰਦਗੀ ਜਿਉਣ ਦੇ ਢੰਗ ਦੀ ਪ੍ਰਤੀਕਾਤਮਿਕ ਢੰਗ ਨਾਲ ਤਸਵੀਰਕਸ਼ੀ ਕੀqIਤ। ਸਟੇਜ ਸੰਚਾਲਕ ਮੋਹਨ ਗਿੱਲ ਨੇ ਭਾਵੇਂ ਆਪਣੀ ਕਵਿਤਾ, ਸਮਾਂ ਮਿਲਣ ‘ਤੇ ਸੁਣਾਉਣ ਦਾ ਵਾਅਦਾ ਕੀਤਾ ਪਰ ਸੰਨ 18 ਦੇ ਮਰਨ ਦਾ ਸੋਗ ਅਤੇ ਸੰਨ 19 ਦੇ ਆਗਮਨ ਦੀ ਖੁਸ਼ੀ ਨੂੰ ਪ੍ਰਗਟਾਉਂਦੀ ਨਿੱਕੀ ਕਵਿਤਾ ਸੁਣਾ ਕੇ ਆਪਣੀ ਕਾਵਿਕ ਹਾਜ਼ਰੀ ਲੁਆ ਦਿੱਤੀ। ਹਰਪ੍ਰੀਤ ਸਿੰਘ ਨੇ ਆਪਣੀ ਕਵਿਤਾ ਵਿਚ ਪਿਉ ਦੀ ਪੁੱਤ ਲਈ ਕੀਤੀ ਜਦੋ-ਜਹਿਦ ਤy ਜਦੋਂ ਪੁੱਤ ਪਿਉ ਬਣ ਜਾਂਦਾ ਹੈ ਤਾਂ ਉਸ ਦੇ ਪਿਉ ਹੋਣ ਦੇ ਅਹਿਸਾਸ ਨੂੰ ਪ੍ਰਗਟਾਇਆ ਸੀ। ਹਰਦੇਵ ਸੋਢੀ ‘ਅਸ਼ਕ’ ਨੇ ਆਪਣੀ ਗ਼ਜ਼ਲ ਵਿਚ ਸੰਸਾਰ ਦੀ ਨਵੀਂ ਨੁਹਾਰ ਦੀ ਝਲਕ ਵਿਖਾਈ। ਬਿੰਦੂ ਮਠਾੜੂ ਨੇ ਨਸੀਅਤਾਤਮਿਕ ਗ਼ਜ਼ਲ ਸੁਣਾਈ। ਇਕ ਸ਼ਿਅਰ ਸੀ;
‘ਕਦਮ ਚੁੱਕੋ ਤਾਂ ਸੋਚ ਕੇ ਚੁੱਕੋ, ਇਸ਼ਕ ਤਾਂ ਬਸ ਮਨ ਦੀ ਅੜੀ ਹੁੰਦੀ’
ਹਰਦਮ ਸਿMਘ ਮਾਨ ਨੇ ਗ਼ਜ਼ਲ-ਨੁਮਾ ਕਵਿਤਾ ‘ਗੁਰੂ ਨਾਨਕ ਤੇ ਅਸੀਂ’ ਸੁਣਾਈ ਜਿਸ ਵਿਚ ਬਿਆਨ ਕੀਤਾ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਜਿਹੜੀ ਸਿiਖਆ ਦਿੱਤੀ ਸੀ, ਅਜੋਕਾ ਸਿੱਖ ਉਸ ਉਪਰ ਅਮਲ ਕਰਨ ਦੀ ਥਾਂ ਉਸ ਨੂੰ ਆਪਣੇ ਮੁਫਾਦ ਲਈ ਵਰਤ ਰਿਹਾ ਹੈ। ਪਰਮਜੀਤ ਸਿੰਘ ਸੇਖੋਂ ਵਲੋਂ ਸਰੋਤਿਆਂ ਨਾਲ ਸਾਂਝੀ ਕੀਤੀ ਗਈ ਗ਼ਜ਼ਲ ਦਾ ਇਕ ਸ਼ਿਅਰ;
‘ਡੁਬਦੀ ਹੈ ਬੇੜੀ ਤਾਂ ਡੁੱਬ ਜਾਏ, ਬੇਗੈਰਤਾਂ ਦਾ ਸਹਾਰਾ ਨਹੀਂ ਚਾਹੀਦਾ’
ਹਰਸਰਨ ਕੌਰ ਨੇ ਇਕ ਵੱਖਰੇ ਰੰਗ ਦੀ ਕਵਿਤਾ ‘ਕਵਿਤਾ ਕੀ ਹੁੰਦੀ ਹੈ’ ਸੁਣਾਈ। ਕ੍ਰਿਸ਼ਨ ਕੁਮਾਰ ਬੈਕਟਰ ਨੇ ਉਰਦੂ ਦੀ ਇਕ ਰੁਬਾਈ ਤੇ ਇਕ ਗ਼ਜ਼ਲ ਸਰੋਤਿਆਂ ਨਾਲ ਸਾਂਝੀ ਕੀਤੀ। ਨਰਿੰਦਰ ਬਾਈਆ ਨੇ ਆਪਣੀ ਲੰਮੀ ਗ਼ਜ਼ਲ ਵਿਚ ਦੱਸਿਆ ਕਿ ਨਦੀਉਂ ਪਾਰ ਕਿਸ਼ਤੀ ਲੈ ਜਾਣ ਵਾਲਿਆਂ ਦੀ ਹੀ ਬੱਲੇ ਬੱਲੇ ਹੁੰਦੀ ਹੈ। ਕੁਲਦੀਪ ਸਿੰਘ ਬਾਸੀ ਨੇ ਆਪਣੀ ਕਵਿਤਾ ‘ਨਾਨਕ’ ਵਿਚ ਕੌੜਾ ਸੱਚ ਬਿਆਨ ਕੀਤਾ ਸੀ ਕਿ ਨਾਨਕ ਦਾ ਨਾਮ ਤਾਂ ਹਰ ਕੋਈ ਜਪਦੈ ਪਰ ਉਸ ਦੇ ਪਾਏ ਪੂਰਨਿਆਂ ‘ਤੇ ਚਲਦਾ ਕੋਈ ਨਹੀਂ। ਹਰੀ ਸਿੰਘ ਤਾਤਲਾ ਨੇ ਇਕ ਗ਼ਜ਼ਲ ਦੇ ਕੁਝ ਸ਼ਿਅਰ ਕਹਿ ਕੇ ਆਪਣੀ ਹਾਜ਼ਰੀ ਲੁਆਈ। ਮਨਜੀਤ ਸਿੰਘ ਮੱਲ੍ਹਾ ਨੇ ਡਾ. ਜਗਤਾਰ ਦੀ ਗ਼ਜ਼ਲ ‘ਹਰ ਪੈਰ ‘ਤੇ ਸਲੀਬਾਂ ਹਰ ਮੋੜ ‘ਤੇ ਹਨੇ੍ਹਰਾ, ਫਿਰ ਵੀ ਅਸੀਂ ਰੁਕੇ ਨਾ ਸਾਡਾ ਵੀ ਵੇਖ ਜੇਰਾ’ ਤਰਨਮ ਵਿਚ ਸੁਣਾਈ। ਪਰਮਿੰਦਰ ਸਵੈਚ ਦੀ ਕਵਿਤਾ ‘ਸਵੈ ਦੀ ਸ਼ਨਾਖਤ’ ਦਾ ਸਾਰਅੰਸ਼ ਸੀ ਕਿ ਅਸੀਂ ਆਪਣੇ ਆਪ ਨੂੰ ਪਰੰਪਰਾ ਤੋਂ ਉਪਰ ਉਠ ਕੇ ਅਮਲ ਕਰਨ ਦੀਆਂ ਸ਼ੇਖੀਆਂ ਤਾਂ ਮਾਰਦੇ ਹਾਂ ਪਰ ਜਦੋਂ ਸਾਡੇ ਬੱਚੇ ਪਰੰਪਰਾਵਾਂ ਨੂੰ ਤੋੜਦੇ ਹਨ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਗੁਰਦੀਪ ਭੁੱਲਰ ਨੇ ਇਕ ਗੀਤ ਦੇ ਚੰਦ ਮਿਸਰੇ ਗਾ ਕੇ ਰੰਗ ਬੰਨ੍ਹ ਦਿਤਾ। ਡਾ. ਪਰਮvIਰ ਸਿੰਘ ਨੇ ਆਪਣੀ ਭਾਵਪੂਰਤ ਕਵਿਤਾ ‘ਫਰੇਜ਼ਰ ਤੋਂ ਲੰਘਦਿਆਂ’ ਵਿਚ ਦਰਸਾਇਆ ਸੀ ਕਿ ਸਰਮਾਏਦਾਰੀ ਨਜ਼ਾਮ ਵਲੋਂ ਫਰੇਜ਼ਰ ਦਰਿਆ ਦੀ ਪ੍ਰਕਿਰਤਕ ਸੁੰਦਰਤਾ ਨੂੰ ਕਿਵੇਂ ਪਲੀਤ ਕੀਤਾ ਜਾ ਰਿਹਾ ਹੈ। ਖੁਸ਼ਹਾਲ ਗਲ੍ਹੋਟੀ ਨੇ ਇਕ ਗੀਤ ‘ਆਇਆ ਏ ਤਾਂ ਜਾਣਾ ਏ, ਏਨੀ ਤੇਰੀ ਕਹਾਣੀ’ ਗਾ ਕੇ ਸੁਣਾਇਆ। ਦਵਿੰਦਰ ਗੌਤਮ ਦੀ ਭਾਵਪੂਰਤ ਗ਼ਜ਼ਲ ਦਾ ਇਕ ਸ਼ਿਅਰ;
‘ਨਜ਼ਰ ਤੋਂ ਵੀ ਮਾੜਾ ਨਜ਼ਰੀਆ ਲੋਕ ਰਖਦੇ ਨੇ, ਨਹੀਂ ਤਾਂ ਮਾਪਿਆਂ ਹੱਥੋਂ ਕਦੇ ਨਾ ਧੀ ਮਰੇ ਕੋਈ’
ਹਰਦਵੇ ਗਰੇਵਾਲ ਨੇ ਵੀ ਗ਼ਜ਼ਲ ਦੇ ਕੁਝ ਸ਼ਿਅਰ ਤਰੰਨਮ ਵਿਚ ਸੁਣਾਏ। ਮੁਸ਼ਾਇਰੇ ਦੇ ਅਖੀਰਲੇ ਸ਼ਾਇਰ ਸਨ ਅੰਗ੍ਰੇਜ਼ ਬਰਾੜ। ਉਹਨਾਂ ਨੇ ਇਕ ਕਵਿਤਾ ‘ਸ਼ਬਦਾਂ ਦਾ ਚਮਤਕਾਰ’ ਤੇ ਤਿੰਨ ਬੋਲੀਆਂ ਸੁਣਾ ਕੇ ਮਹਿਫਲ ਵਿਚ ਰੰਗ ਭਰ ਦਿੱਤਾ। ਅਖਬਾਰ ‘ਦੇਸ ਪਰਦੇਸ’ ਤੇ ਮੈਗਜ਼ੀਨ ‘ਐਨ.ਆਰ. ਆਈ. ਸਰੋਕਾਰ’ ਦੇ ਸੰਪਾਦਕ ਸੁਖਵਿੰਦਰ ਸਿੰਘ ਚੋਹਲਾ ਨੂੰ, ਜੋ ਸਾਰੇ ਪ੍ਰੋਗਰਾਮ ਦੀ ਫੋਟੋਗਰਾਫੀ ਕਰ ਰਹੇ ਸਨ, ਕਿਸੇ ਜ਼ਰੂਰੀ ਕੰਮ ਕਾਰਨ ਉਥੋਂ ਜਾਣਾ ਪਿਆ ਤੇ ਸਰੋਤੇ ਉਹਨਾਂ ਦੀ ਕਵਿਤਾ ਸੁਣਨ ਤੋਂ ਵਾਂਝੇ ਰਹਿ ਗਏ। ਅੱਜ ਦੇ ਸਮਾਗਮ ਦੀ ਸਫਲਤਾ ਇਸ ਗੱਲੋਂ ਵੀ ਮਹੱਤਪੂਰਨ ਸੀ ਕਿ ਹਾਲ ਦੀਆਂ ਸਾਰੀਆਂ ਕੁਰਸੀਆਂ ਭਰ ਜਾਣ ਕਾਰਨ ਕਈ ਸਰੋਤੇ ਖੜ੍ਹੇ ਰਹਿ ਕੇ ਵੀ ਅੰਤ ਤਕ ਕਵੀ-ਦਰਬਾਰ ਦਾ ਅਨੰਦ ਮਾਣਦੇ ਰਹੇ।
ਅੰਤ ਵਿਚ ਜਰਨੈਲ ਸਿੰਘ ਆਰਟਿਸਟ ਨੇ ਦਸੰਬਰ ਮਹੀਨੇ ਦੀ ਮਹੱਤਤਾ ਨੂੰ ਬਿਆਨ ਕਰਨ ਉਪਰੰਤ ਜਾਰਜ ਮੈਕੀ ਲਾਇਬ੍ਰੇਰੀ ਦੇ ਪ੍ਰਬੰਧਕਾਂ, ਅੱਜ ਦੇ ਕਵੀ-ਦਰਬਾਰ ਵਿਚ ਆਏ ਸਰੋਤਿਆਂ ਤੇ ਕਵੀ-ਦਰਬਾਰ ਵਿਚ ਭਾਗ ਲੈਣ ਵਾਲੇ ਕਵੀਆਂ ਦਾ ਧੰਨਵਾਦ ਕੀਤਾ। ਜਾ ਰਹੇ ਸਾਲ ਨੂੰ ਅਲਵਿਦਾ ਕਹਿੰਦਿਆਂ, ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਤੇ ਨਵੇਂ ਸਾਲ ਵਿਚ ਮੁੜ ਮਿਲ ਬੈਠਣ ਦੇ ਵਾਅਦੇ ਨਾਲ ਅੱਜ ਦੀ ਮਹਿਫਲ ਦੀ ਸਮਾਪਤੀ ਦਾ ਐਲਾਨ ਕਰ ਦਿੱਤਾ ਗਿਆ।