ਸ੍ਰੀ ਅਨੰਦਪੁਰ ਸਾਹਿਬ, 20 ਅਪ੍ਰੈਲ 2021-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਰਤਸਰ ਦੇ ਪ੍ਰਬੰਧ ਅਧੀਨ ਚੱਲ ਰਹੇਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ (ਆਟੋਨੌਮਸਕਾਲਜ ) ਵਿਖੇ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਕਵਿਸੇਸ਼ਸਮਾਗਮ ਸਮੇਂ ਅੰਤਰਰਾਸਟਰੀ ਸਿੱਖ ਸਫ਼ਾਂ ਦੇ ਨਾਮਵਰ ਵਿਦਵਾਨ ,ਦਾਨਿਸ਼ਵਰਤੇ ਸੂਝਵਾਨ ਸਿੱਖ ਚਿੰਤਕ ਜੈਤੇਗ ਸਿੰਘ ਅਨੰਤ ਦੁਆਰਾ ਲਿਖੀ ਸੁਚਿੱਤਰ, ਬਹੁਰੰਗੀ ਪਹਿਲੀ ਪੁਸਤਕ ‘ਰਾਮਗੜ੍ਹੀਆ ਵਿਰਾਸਤ ਕੌਫੀ ਟੇਬਲ’ ਰਿਲੀਜ਼ ਕੀਤੀ ਗਈ।
ਇਹ ਪੁਸਤਕ ਪੰਜਾਬੀ ਸਾਹਿਤ ਦੇ ਆਲਮੀ ਜਗਤ ਵਿਚਲੀਆਂ ਕੌਫੀ ਟੇਬਲ ਪੁਸਤਕਾਂ ਦੀ ਸ਼ੁਮਾਰ ਵਿਚ ਵੱਡੀ ਪਹਿਲਕਦਮੀ ਹੈ। ਇਸ ਪੁਸਤਕ ਦੀ ਸਿਰਜਣਾ ਪਿੱਛੇ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਅਤੇ ਇਸ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਆਦਿ ਦੇ ਯੋਗਦਾਨ ਨੇ ਸੋਨੇ ’ਤੇ ਸੁਹਾਗੇ ਦਾ ਕੰਮ ਕੀਤਾ ਹੈ । ਇਸ ਉਚੇਰੀ ਕੌਫੀ ਟੇਬਲ ਪੁਸਤਕ ਨੂੰਰਿਲੀਜ਼ਕਰਨ ਉਪਰੰਤ ਬੀਬੀ ਜਗੀਰ ਕੌਰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਮਵਰ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੁਆਰਾ ਕੀਤਾ ਗਿਆ ਸ਼ਲਾਘਾਯੋਗ ਕਾਰਜ ਰਾਮਗੜ੍ਹੀਆ ਵਿਰਸੇ ਤੇ ਵਿਰਾਸਤ ਦੀ ਅਮੀਰੀ ਨੂੰ ਸਾਂਭਣ ਦਾ ਵੱਡਾ ਖ਼ਜ਼ਾਨਾ ਹੋਵੇਗਾ । ਇਸ ਮੌਕੇ ਕਾਲਜ ਪਿ੍ਰੰਸੀਪਲ ਡਾ. ਜਸਵੀਰ ਸਿੰਘ ਨੇ ਵਧਾਈ ਦਿੰਦਿਆਂ ਕਿਹਾ ਕਿ ਇਸ ਦੀਪ੍ਰਕਾਸ਼ਨਾਸਮਾਜ ਤੇ ਧਰਮ ਦੇ ਖੇਤਰ ਦੇ ਵਿਕਾਸ ਵਿਚ ਲਾਹੇਵੰਦ ਸਿੱਧ ਹੋਵੇਗੀ। ਇਸ ਪੁਸਤਕ ਸਬੰਧੀ ਕਾਲਜ ਦੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਜੀਤ ਕੌਰ ਵੱਲੋਂ ਪੁਸਤਕ ਦੇ ਮੁਹਾਂਦਰੇ , ਬਣਤਰ ਅਤੇ ਸਮੁੱਚੀ ਸਿਰਜਣਾ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੁਖਮਿੰਦਰਸਿੰਘ, ਸਕੱਤਰ ,ਸਿੱਖਿਆ ਸੁਖਬੀਰ ਸਿੰਘ , ਨਿੱਜੀ ਸਹਾਇਕ ਸ੍ਰੀ ਅੰਮਿ੍ਰਤਸਰ ਅਤੇ ਇਲਾਕੇ ਦੀਆਂ ਨਾਮਵਰ ਸ਼ਖਸੀਅਤਾਂ ਪਤਵੰਤੇ ਸੱਜਣ ਵੀ ਹਾਜ਼ਰ ਸਨ।