ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਬਲਦੇ ਦਰਿਆ ਉੱਪਰ ਕਰਵਾਈ ਗੋਸ਼ਟੀ
- ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆ ਦਾ ਬੇਬੇ ਬਿਮਲਾ ਦੇਵੀ ਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਯਾਦਗਾਰੀ ਪੁਰਸਕਾਰ ਨਾਲ ਸਨਮਾਨ
ਬਰਨਾਲਾ, 13 ਮਾਰਚ 2022: ਮਾਲਵਾ ਸਾਹਿਤ ਸਭਾ ਵੱਲੋਂ ਸਥਾਨਕ ਪੰਜਾਬ ਆਈਟੀਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ ਇਸ ਸਮਾਗਮ ਵਿੱਚ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੇ ਨਾਵਲ ਬਲਦੇ ਦਰਿਆ ਉਪਰ ਗੋਸ਼ਟੀ ਕਰਵਾਈ ਗਈ । ਨਾਵਲ ਉੱਪਰ ਪਰਚਾ ਪਡ਼੍ਹਦਿਆਂ ਡਾ ਭੁਪਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਸ ਨਾਵਲ ਵਿਚ ਪੰਜਾਬ ਵਿਚੋਂ ਬਰੇਨ ਡਰੇਨ ਇਕਨੋਮੀ ਡਰੇਨ ਦੀ ਮੂਲ ਸਮੱਸਿਆ ਅਤੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਸੇਕ ਅਤੇ ਕਿਸਾਨੀ ਸੰਘਰਸ਼ ਦੇ ਵਿਭਿੰਨ ਪਹਿਲੂਆਂ ਉਪਰ ਰੌਸ਼ਨੀ ਪਾਈ ਗਈ ਹੈ। ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਇਸ ਨਾਵਲ ਵਿੱਚ ਕਈ ਪ੍ਰਸ਼ਨ ਹਨ ਕਈ ਸੰਕੇਤ ਹਨ ਬਲਦੇਵ ਸਿੰਘ ਦਾ ਨਾਵਲ ਆਪਣੇ ਸੁਨੇਹੇ ਨੂੰ ਪ੍ਰਸਾਰਤ ਕਰਨ ਚ ਸਫ਼ਲ ਰਿਹਾ ਹੈ ।
ਪ੍ਰਸਿੱਧ ਆਲੋਚਕ ਡਾ ਸੁਰਜੀਤ ਬਰਾੜ ਨੇ ਕਿਹਾ ਕਿ ਇਹ ਨਾਵਲ ਪੰਜਾਬ ਦੇ ਵਿਰਾਟ ਮਸਲਿਆਂ ਅਤੇ ਸੰਕਟਾਂ ਨੂੰ ਸੰਬੋਧਿਤ ਹੈ ਕਿਸਾਨੀ ਸੰਕਟ ,ਨਸ਼ੇ ਅਤੇ ਪਰਵਾਸ ਦੇ ਮੁੱਦਿਆਂ ਨੂੰ ਨਾਵਲ ਚ ਉਭਾਰਿਆ ਗਿਆ ਹੈ । ਇਨ੍ਹਾਂ ਤੋਂ ਇਲਾਵਾ ਜੁਗਰਾਜ ਧੌਲਾ ਤੇਜਾ ਸਿੰਘ ਤਿਲਕ ਕਹਾਣੀਕਾਰ ਪਰਮਜੀਤ ਮਾਨ ਭੋਲਾ ਸਿੰਘ ਸੰਘੇੜਾ ਕੇਂਦਰੀ ਲੇਖਕ ਸਭਾ ਸੇਖੋਂ ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਸਾਗਰ ਸਿੰਘ ਸਾਗਰ ਕੰਵਰਜੀਤ ਭੱਠਲ ਦਰਸ਼ਨ ਸਿੰਘ ਗੁਰੂ ਅਤੇ ਡਾ ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਸੰਬੋਧਨ ਕੀਤਾ ।ਇਸ ਮੌਕੇ ਪੰਜਾਬੀ ਕਵੀ ਸਿੰਦਰ ਧੌਲਾ ਅਤੇ ਪਰਿਵਾਰ ਵੱਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਧੌਲਾ ਦੀ ਯਾਦ ਨੂੰ ਸਮਰਪਿਤ ਪਹਿਲਾ ਪੁਰਸਕਾਰ ਲੋਕ ਪੱਖੀ ਗਾਇਕ ਅਜਮੇਰ ਸਿੰਘ ਅਕਲੀਆ ਨੂੰ ਦਿੱਤਾ ਗਿਆ ।
ਅਜਮੇਰ ਸਿੰਘ ਅਕਲੀਆ ਬਾਰੇ ਬੋਲਦਿਆਂ ਹਾਕਮ ਸਿੰਘ ਰੂੜੇਕੇ ਨੇ ਕਿਹਾ ਕਿ ਅਜਮੇਰ ਨੇ ਕਮਰਸ਼ੀਅਲ ਗਾਇਕੀ ਨੂੰ ਤਿਆਗ ਕੇ ਲੋਕ ਪੱਖੀ ਰਚਨਾਵਾਂ ਨੂੰ ਆਪਣੀ ਗਾਇਕੀ ਦਾ ਹਿੱਸਾ ਬਣਾਇਆ ਤੇ ਉਹ ਕਿਸਾਨੀ ਧਰਨਿਆਂ ਅਤੇ ਸਾਹਿਤਕ ਸਮਾਗਮਾਂ ਵਿੱਚ ਆਪਣੀ ਲੋਕ ਪੱਖੀ ਗਾਇਕੀ ਦਾ ਰੰਗ ਬਿਖੇਰ ਰਿਹਾ ਹੈ ।
ਇਸ ਮੌਕੇ ਸੁਖਵਿੰਦਰ ਸਿੰਘ ਸਨੇਹ ਦੇ ਲਿਖੇ ਅਤੇ ਗਾਏ ਗੀਤ ਬਾਜ਼ਾਂ ਵਾਲੇ ਪਾਤਸ਼ਾਹ ਦਾ ਪੋਸਟਰ ਵੀ ਲੋਕ ਅਰਪਣ ਕੀਤਾ ਗਿਆ ।ਉਪਰੰਤ ਹੋਏ ਕਵੀ ਦਰਬਾਰ ਵਿੱਚ ਰਘਵੀਰ ਸਿੰਘ ਗਿੱਲ ਕੱਟੂ ਤੇਜਿੰਦਰ ਚੰਡਿਹੋਕ ਅਮਰਜੀਤ ਸਿੰਘ ਅਮਨ ਅਰੁਣ ਸ਼ਰਮਾ ਮੋਗਾ ਅਸ਼ੋਕ ਚੁਟਾਨੀ ਮੇਜਰ ਸਿੰਘ ਰਾਜਗਡ਼੍ਹ ਸਾਗਰ ਸਿੰਘ ਸਾਗਰ ਚਮਕੌਰ ਸਿੰਘ ਸੇਖੋਂ ਭੋਤਨਾ ਅੰਜਨਾ ਮੈਨਨ ਜਸਵੰਤ ਗੋਗਾ ਗੁਰਮੀਤ ਸਿੰਘ ਰਾਮਪੁਰੀ ਬੂਟਾ ਖਾਨ ਸੁੱਖੀ ਰਾਜਿੰਦਰ ਸ਼ੌਂਕੀ ਗੁਰਮੇਲ ਸਿੰਘ ਰੂਡ਼ੇਕੇ ਰਾਮ ਸਿੰਘ ਬੀਹਲਾ ਜੁਗਰਾਜ ਚੰਦ ਰਾਏਸਰ ਮੇਜਰ ਸਿੰਘ ਗਿੱਲ ਸਹੌਰ ਸੁਖਵਿੰਦਰ ਸਿੰਘ ਸਨੇਹ ਸੁਖਵਿੰਦਰ ਸਿੰਘ ਗੁਰਮ ਸੁਰਜੀਤ ਸਿੰਘ ਦਿਹੜ ਨਿਰਮਲ ਸਿੰਘ ਕਾਹਲੋਂ ਡਾ ਸੁਰਿੰਦਰ ਭੱਠਲ ਜਗਜੀਤ ਕੌਰ ਢਿੱਲਵਾਂ ਸੁਖਵਿੰਦਰ ਸਿੰਘ ਆਜ਼ਾਦ ਢਿੱਲਵਾਂ ਹਰਦੀਪ ਬਾਵਾ ਰਜਨੀਸ਼ ਕੌਰ ਬਬਲੀ ਸਰੂਪ ਚੰਦ ਹਰੀਗੜ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ ।
ਸਭਾ ਦੀ ਰਵਾਇਤ ਮੁਤਾਬਕ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਅਤੇ ਭਾਸ਼ਾ ਅਫ਼ਸਰ ਬਰਨਾਲਾ ਸੁਖਵਿੰਦਰ ਸਿੰਘ ਗੁਰਮ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ । ਇਸ ਸਮਾਗਮ ਵਿਚ ਨਾਟਕਕਾਰ ਹਰਵਿੰਦਰ ਦਿਵਾਨਾ ਮਹਿੰਦਰ ਸਿੰਘ ਰਾਹੀ ਮੇਜਰ ਸਿੰਘ ਸਹੌਰ ਗੁਰਜਿੰਦਰ ਸਿੰਘ ਰਸੀਆ ਅਸ਼ੋਕ ਭਾਰਤੀ ਅਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ ।