ਮਾਲਵਾ ਸਾਹਿਤ ਸਭਾ ਵੱਲੋਂ ਸਾਹਿਤਕ ਸਮਾਗਮ ਦੌਰਾਨ ਪੁਸਤਕਾਂ ਲੋਕ ਅਰਪਣ
ਬਰਨਾਲਾ, 13 ਫਰਵਰੀ 2022 - ਮਾਲਵਾ ਸਾਹਿਤ ਸਭਾ ਬਰਨਾਲਾ ਵੱਲੋਂ ਸਥਾਨਕ ਪੰਜਾਬ ਆਈ ਟੀ ਆਈ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬੀ ਕਵੀ ਗੁਰਮੇਲ ਸਿੰਘ ਰੂੜੇਕੇ ਦੇ ਕਾਵਿ ਸੰਗ੍ਰਹਿ 'ਅਣਖ਼ਾਂ ਵਾਲ਼ਿਓ ਅਤੇ ਨਿਰਮਲ ਕੌਰ ਕੋਟਲਾ ਦੁਆਰਾ ਸੰਪਾਦਿਤ ਪੁਸਤਕਾਂ ਸੋ ਕਿਉ ਮੰਦਾ ਆਖੀਐ ,ਮਿੱਟੀ ਦੇ ਬੋਲ ਅਤੇ ਤਸਵੀਰ- ਤਵਾਰੀਖ਼ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ।ਪੁਸਤਕ ਅਣਖਾਂ ਵਾਲ਼ਿਓ ਬਾਰੇ ਵਿਚਾਰ ਪੇਸ਼ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਗੁਰਮੇਲ ਸਿੰਘ ਰੂੜੇਕੇ ਦੇ ਕਾਵਿ ਵਿੱਚੋਂ ਜ਼ਿੰਦਗੀ ਦੀਆਂ ਮਹੱਤਵਪੂਰਨ ਅਟੱਲ ਸਚਾਈਆਂ ਦੇ ਦੀਦਾਰੇ ਹੁੰਦੇ ਹਨ ਤੇ ਉਸ ਦੀ ਕਵਿਤਾ ਲੋਕ ਤੱਥਾਂ ਨਾਲ ਭਰਪੂਰ ਹੈ।
ਸਭਾ ਦੇ ਪ੍ਰਧਾਨ ਡਾ ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਗੁਰਮੇਲ ਸਿੰਘ ਦੀਆਂ ਲਿਖਤਾਂ ਯਥਾਰਥਵਾਦ ਦੇ ਨੇੜੇ ਹੋਣ ਕਰਕੇ ਪੰਜਾਬੀ ਸਮਾਜ ਸੱਭਿਆਚਾਰ ਅਤੇ ਧਾਰਮਿਕ ਵਿਰਸੇ ਦੀ ਬਾਤ ਪਾਉਂਦੀਆਂ ਹਨ ।ਸੋ ਕਿਉ ਮੰਦਾ ਆਖੀਐ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਨਿਰਮਲ ਕੌਰ ਕੋਟਲਾ ਨੇ ਕਿਹਾ ਕਿ ਇਸ ਪੁਸਤਕ ਵਿਚ ਬਾਬੇ ਨਾਨਕ ਦੀ ਸੋਚ ਨੂੰ ਸਮਰਪਿਤ ਕਵਿੱਤਰੀਆਂ ਦੁਆਰਾ ਲਿਖੀਆਂ ਕਵਿਤਾਵਾਂ ਅਤੇ ਗੀਤ ਸ਼ਾਮਲ ਕੀਤੇ ਗਏ ਹਨ ।ਪੁਸਤਕ ਮਿੱਟੀ ਦੇ ਬੋਲ ਬਾਰੇ ਵਿਚਾਰ ਪੇਸ਼ ਕਰਦਿਆਂ ਸ੍ਰੀਮਤੀ ਅੰਜਨਾ ਮੈਨਨ ਨੇ ਕਿਹਾ ਕਿ ਇਹ ਪੁਸਤਕ ਨਾਰੀ ਕਾਵਿ ਸਾਹਿਤ ਦਾ ਵਿਲੱਖਣ ਅਤੇ ਸ਼ਾਨਦਾਰ ਪ੍ਰਦਰਸ਼ਨ ਹੈ ਇਹ ਆਪਣੇ ਸਮਕਾਲ ਦਾ ਚਿੰਤਨ ਹੈ ਜੋ ਭੂਤਕਾਲ ਤੋਂ ਸਿੱਖ ਕੇ ਵਰਤਮਾਨ ਚ ਸਿਰਜਣਾ ਕਰਦਾ ਹੈ ਅਤੇ ਭਵਿੱਖ ਲਈ ਇਤਿਹਾਸ ਬਣਦਾ ਹੈ ।
ਤਸਵੀਰ ਤਵਾਰੀਖ਼ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਮਨਦੀਪ ਕੌਰ ਭਦੌੜ ਨੇ ਕਿਹਾ ਕਿ ਇਸ ਪੁਸਤਕ ਵਿੱਚ ਜਗਦੇਵ ਸਿੰਘ ਤਪਾ ਦੁਆਰਾ ਕੀਤੀ ਫੋਟੋਗ੍ਰਾਫੀ ਉੱਪਰ ਵੱਖ ਵੱਖ ਕਵੀਆਂ ਨੇ ਦਿੱਲੀ ਦੀਆਂ ਹੱਦਾਂ ਉੱਤੇ ਚੱਲੇ ਕਿਸਾਨੀ ਅੰਦੋਲਨ ਬਾਰੇ ਆਪਣੇ ਜਜ਼ਬਾਤ ਪ੍ਰਗਟ ਕੀਤੇ ਹਨ । ਇਨ੍ਹਾਂ ਤੋਂ ਇਲਾਵਾ ਸ੍ਰੀ ਓਮ ਪ੍ਰਕਾਸ਼ ਗਾਸੋ ਸਤੀਸ਼ ਗੁਲਾਟੀ ਦਰਸ਼ਨ ਸਿੰਘ ਗੁਰੂ ਜੁਗਰਾਜ ਧੌਲਾ ਬਘੇਲ ਸਿੰਘ ਧਾਲੀਵਾਲ ਡਾ ਅਮਨਦੀਪ ਸਿੰਘ ਟੱਲੇਵਾਲੀਆ ਸਾਗਰ ਸਿੰਘ ਸਾਗਰ ਕੰਵਰਜੀਤ ਭੱਠਲ ਅਤੇ ਚਰਨ ਸਿੰਘ ਭਦੌੜ ਨੇ ਆਪਣੇ ਵਿਚਾਰ ਪੇਸ਼ ਕੀਤੇ ।ਇਸ ਮੌਕੇ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਕਹਾਣੀਕਾਰ ਪਰਮਜੀਤ ਮਾਨ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਉਪਰੰਤ ਬਸੰਤ ਰੁੱਤ ਨੂੰ ਸਮਰਪਿਤ ਕਵੀ ਦਰਬਾਰ ਵਿੱਚ ਰਾਮ ਸਰੂਪ ਸ਼ਰਮਾ ਦੀਪਕ ਸਿੰਗਲਾ ਸੁਖਵਿੰਦਰ ਸਿੰਘ ਸਨੇਹ ਸਿੰਦਰ ਧੌਲਾ ਮੱਖਣ ਸਿੰਘ ਧਨੇਰ ਸਰੂਪ ਚੰਦ ਹਰੀਗੜ੍ਹ ਗੁਰਜੰਟ ਸਿੰਘ ਸੋਹਲ ਮੁਨਸ਼ੀ ਖਾਂ ਰੂੜੇਕੇ ਦਲਵਾਰ ਸਿੰਘ ਧਨੌਲਾ ਮੇਜਰ ਸਿੰਘ ਰਾਜਗਡ਼੍ਹ ਗੁਰਜਿੰਦਰ ਸਿੰਘ ਰਸੀਆ ਰਾਜਿੰਦਰ ਸ਼ੌਂਕੀ ਗੁਰਵਿੰਦਰ ਕੌਰ ਗਿੱਲ ਜਗਜੀਤ ਕੌਰ ਢਿੱਲਵਾਂ ਰਘਵੀਰ ਸਿੰਘ ਗਿੱਲ ਕੱਟੂ ਚਤਿੰਦਰ ਸਿੰਘ ਰੁਪਾਲ ਰਾਮ ਸਿੰਘ ਬੀਹਲਾ ਤੇਜਿੰਦਰ ਚੰਡਿਹੋਕ ਮਨਦੀਪ ਕੁਮਾਰ ਰਾਜਿੰਦਰ ਸਿੰਘ ਰਾਜਨ ਮੱਖਣ ਸਿੰਘ ਲੌਂਗੋਵਾਲ ਸਿੰਘ ਅੰਮ੍ਰਿਤਪਾਲ ਸਿੰਘ ਓਂਕਾਰ ਸਿੰਘ ਸੁਰਜੀਤ ਸਿੰਘ ਦੇਹਡ਼ ਆਦਿ ਕਵੀਆਂ ਨੇ ਆਪਣੇ ਗੀਤ ਅਤੇ ਕਵਿਤਾਵਾਂ ਸੁਣਾਈਆਂ ।ਇਸ ਮੌਕੇ ਤਰਸੇਮ ਸੁਖਵਿੰਦਰ ਸਿੰਘ ਆਜ਼ਾਦ ਢਿੱਲਵਾਂ ਰਵਿੰਦਰ ਸ਼ਰਮਾ ਜੁਗਰਾਜ ਚੰਦ ਸ਼ਰਮਾ ਰਾਏਸਰ ਅਸ਼ੋਕ ਭਾਰਤੀ ਗੁਰਚਰਨ ਸਿੰਘ ਭੋਤਨਾ ਮਨਪ੍ਰੀਤ ਸਿੰਘ ਰੂੜੇਕੇ ਕਲਾਂ ਜਸਵਿੰਦਰ ਸਿੰਘ ਰਾਜਾ ਨੇ ਵਿਸ਼ੇਸ਼ ਤੌਰ ਤੇ ਆਪਣੀ ਹਾਜ਼ਰੀ ਲਗਵਾਈ ।