ਡਾ. ਦਰਸ਼ਨ ਸਿੰਘ ‘ਆਸ਼ਟ' ਨੂੰ ਡਾ. ਭਾਲ ਚੰਦਰ ਸੇਠੀਆ ਬਾਲ ਸਾਹਿਤ ਕੌਮੀ ਪੁਰਸਕਾਰ 1 ਸਤੰਬਰ ਨੂੰ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 30 ਅਗਸਤ 2024 ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਾਰਜਸ਼ੀਲ ਬਾਲ ਸਾਹਿਤ ਨੂੰ ਸਮਰਪਿਤ ਅਤੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ' ਨੂੰ ਭਾਰਤੀ ਬਾਲ ਕਲਿਆਣ ਸੰਸਥਾਨ ਕਾਨ੍ਹਪੁਰ (ਉ.ਪ੍ਰ.) ਵੱਲੋਂ ਡਾ. ਭਾਲ ਚੰਦਰ ਸੇਠੀਆ ਕੌਮੀ ਬਾਲ ਸਾਹਿਤ ਪੁਰਸਕਾਰ 1 ਸਤੰਬਰ 2024 ਨੂੰ ਕਾਨ੍ਹਪੁਰ ਦੇ ਵਿਕਾਸ ਨਗਰ ਦੇ ਆਡੀਟੋਰੀਅਮ ਵਿਖੇ ਪ੍ਰਦਾਨ ਕੀਤਾ ਜਾਵੇਗਾ।ਇਸ ਪੁਰਸਕਾਰ ਵਿਚ ਉਹਨਾਂ ਨੂੰ ਨਗਦ ਰਾਸ਼ੀ ਤੋਂ ਬਿਨਾਂ ਸ਼ਾਲ ਅਤੇ ਸਨਮਾਨ ਪੱਤਰ ਭੇਂਟ ਕੀਤੇ ਜਾਣਗੇ।
ਸੰਸਥਾ ਦੇ ਜਨਰਲ ਸਕੱਤਰ ਅਤੇ ਉਘੇ ਵਿਦਵਾਨ ਸ੍ਰੀ ਐਸ.ਬੀ.ਸ਼ਰਮਾ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਕਾਨ੍ਹਪੁਰ ਦੇ ਸਾਬਕਾ ਵਿਧਾਇਕ ਅਤੇ ਉਘੇ ਸਾਹਿਤ ਪ੍ਰੇਮੀ ਸ੍ਰੀ ਭੂਦਰ ਨਾਰਾਇਣ ਮਿਸ਼ਰ ਕਰਨਗੇ ਅਤੇ ਭਾਰਤ ਦੀਆਂ ਵੱਖ ਵੱਖ ਖੇਤਰ ਦੀਆਂ ਹੋਰ ਉਘੀਆਂ ਹਸਤੀਆਂ ਵਿਚੋਂ ਸ੍ਰੀ ਮਦਨ ਚੰਦ ਕਪੂਰ,ਸ੍ਰੀ ਅਰੁਣ ਪ੍ਰਕਾਸ਼ ਅਗਨੀਹੋਤਰੀ,ਡਾ. ਅਨੀਤਾ ਸੇਠੀਆ, ਸ੍ਰੀ ਰਾਜੀਵ ਤ੍ਰਿਪਾਠੀ,ਡਾ. ਅੰਗਦ ਸਿੰਘ,ਪਦਮਸ੍ਰੀ ਸ਼ਿਆਮ ਸਿੰਘ ਸ਼ਸ਼ੀ (ਦਿੱਲੀ) ਆਦਿ ਸ਼ਾਮਿਲ ਹੋਣਗੇ। ਇਸ ਦੌਰਾਨ ਭਾਰਤੀ ਬਾਲ ਸਾਹਿਤ ਸੰਬੰਧੀ ਇਕ ਗੋਸ਼ਟੀ ਦਾ ਆਯੋਜਨ ਵੀ ਕੀਤਾ ਜਾਵੇਗਾ ਜਿਸ ਵਿਚ ਡਾ. ‘ਆਸ਼ਟ* ਵੱਲੋਂ ਬਾਲ ਸਾਹਿਤ ਸੰਬੰਧੀ ਵਿਸ਼ੇਸ਼ ਚਰਚਾ ਕੀਤੀ ਜਾਵੇਗੀ।