ਰਾਹੁਲ ਗਾਂਧੀ ਨੂੰ ਬਾਵਾ ਨੇ ਸੰਘਰਸ਼ ਦੇ 45 ਸਾਲ ਪੁਸਤਕ ਭੇਟ ਕੀਤੀ
ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਰਾਹੁਲ ਗਾਂਧੀ ਨੇ ਆਮ ਪੰਜਾਬੀ ਨੂੰ ਦਿੱਤਾ ਸਤਿਕਾਰ -ਬਾਵਾ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ, 7 ਫਰਵਰੀ 2022- ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਲੁਧਿਆਣਾ ਆਉਣ ਸਮੇਂ ਸੀਨੀਅਰ ਕਾਂਗਰਸੀ ਆਗੂ ਕਿ੍ਰਸ਼ਨ ਕੁਮਾਰ ਬਾਵਾ ਨੇ ਉਨ੍ਹਾਂ ਨੂੰ ਸਵੈ ਜੀਵਨੀ ਤੇ ਅਧਾਰਤ ਸੰਘਰਸ਼ ਦੇ 45 ਸਾਲ ਪੁਸਤਕ ਭੇਟ ਕੀਤੀ। ਬਾਵਾ ਨੇ ਸ੍ਰੀ ਰਾਹੁਲ ਗਾਂਧੀ ਨੂੰ ਦੁਸ਼ਾਲਾ ਪਹਿਨਾ ਕੇ ਅਤੇ ਬੈਚ ਲਗਾਇਆ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੀ ਚੋਣਾਂ ਵਿੱਚ ਅਤਿਵਾਦ ਪੀੜਤ ਪਰਿਵਾਰਾਂ ਨੂੰ ਟਿਕਟਾਂ ਦੀ ਵੰਡ ਦੇ ਸਮੇਂ ਅੱਖੋਂ ਪਰੋਖੇ ਕੀਤੇ ਜਾਣ ਤੇ ਵੀ ਰੋਸ ਦਾ ਇਜਹਾਰ ਵੀ ਕੀਤਾ।ਸ੍ਰੀ ਰਾਹੁਲ ਗਾਂਧੀ ਨੇ ਬਾਵਾ ਨੂੰ ਚੋਣਾਂ ਤੋਂ ਬਾਅਦ ਦਿੱਲੀ ਆ ਕੇ ਮਿਲਣ ਲਈ ਕਿਹਾ। ਬਾਵਾ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਐਲਾਨਣ ਤੇ ਖੁਸ਼ੀ ਪ੍ਰਗਟ ਕੀਤੀ ।
ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਪ੍ਰਦੇਸ਼ ਕਾਂਗਰਸ ਨੇ ਚੰਨੀ ਨੂੰ ਪਹਿਲੀ ਵਧਾਈ ਦੇ ਕੇ ਹਾਈ ਕਮਾਂਡ ਦੇ ਫੈਸਲੇ ਦਾ ਸਤਿਕਾਰ ਅਤੇ ਅਨੁਸ਼ਾਸਨ ਦੀ ਮਿਸਾਲ ਪੇਸ਼ ਕੀਤੀ ਹੈ ।ਉਨਾਂ ਸਰਦਾਰ ਚੰਨੀ ਵੱਲੋਂ 100 ਦਿਨ ਵਿੱਚ 100 ਕੰਮ ਅਤੇ ਲਾਲ ਲਕੀਰ ਅੰਦਰ ਪੇਂਡੂ ਖੇਤਰਾਂ ਵਿੱਚ ਮਾਲਕੀ ਦੇ ਅਧਿਕਾਰ ਦੇ ਫੈਸਲੇ ਇਤਿਹਾਸਕ ਹਨ। ਉਨਾਂ ਕਿਹਾ ਕਿ ਹੁਣ 20 ਫਰਵਰੀ ਨੂੰ ਇਕ ਇਕ ਵੋਟ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਚ ਪਾ ਕੇ ਪੰਜਾਬ ਦੇ ਸੂਝਵਾਨ ਤੇ ਦੂਰ ਅੰਦੇਸ਼ੀ ਸੋਚ ਦੇ ਲੋਕ ਸਿੱਧੂ ਤੇ ਚੰਨੀ ਦੀ ਜੋੜੀ ਨੂੰ ਅਸ਼ੀਰਵਾਦ ਦੇਣਗੇ।