ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਗੁਜਰਾਤ 'ਚ ਕੀਤੇ ਸਾਈ ਕੰਮ ਚੰਗੇ,
ਮੁਸਲਮਾਨਾਂ ਦੇ ਕਰੇ ਵਢੰਗੇ,,
ਡਰਦਾ ਕੋਈ ਇਨਸਾਫ਼ ਨਾ ਮੰਗੇ।
ਟੀਵੀ ਤੇ ਵੀ ਚਮਚੇ ਤੇਰੇ,
ਚੱਲਣ ਦੇਣ ਨਾ ਵਾਹ ਓ ਮੋਦੀ।।
ਚੰਗੀ ਪਿਆਈ ਊ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਬਾਹਰੋਂ ਕਾਲਾ ਧਨ ਮੰਗਵਾਊਂ,
ਵੀਹ ਲੱਖ ਤੁਹਾਡੇ ਖਾਤੇ ਪਾਊਂ,,
ਦਿਨਾਂ 'ਚ ਅੱਛੇ ਦਿਨ ਲੈ ਆਊਂ।
ਗੱਪੀ ਦਾ ਵੀ ਪਿਓ ਨਿਕਲਿਉਂ,
ਲਏ ਈ ਲੋਕ ਵਿਸਾਹ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
"ਮਾਲੀਏ" ਜਿਹਾਂ ਨੂੰ ਮਾਲ ਲੁਟਾਕੇ,
ਸੁਰੱਖਿਅਤ ਮਾਲ ਵਿਦੇਸ਼ ਘਲਾ ਕੇ,,
ਰੱਖ ਦਿੱਤੀ ਊ ਢੂਹੀ ਕੁਟਾ ਕੇ।
ਬਾਰਾਂ ਸੌ ਕਰੋੜ ਹੋਰ ਵੀ ਮਗਰੋਂ,
ਦਿੱਤਾ ਈ ਮਾਫ਼ ਕਰਾ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਮੰਚਾਂ ਤੇ ਤੇਰੇ ਬੁੱਕਣ ਨੇਤਾ,
ਸਭ ਦੇ ਮੂੰਹ ਤੇ ਥੁੱਕਣ ਨੇਤਾ,,
ਹਰ ਇੱਕ ਤੇ ਬੁੱਲ੍ਹ ਟੁੱਕਣ ਨੇਤਾ।
ਜਿਹੜਾ ਬੋਲੇ ਦੇਸ਼ ਧਰੋਹੀ,
ਲੇਬਲ ਦਿੱਤੇ ਲਾ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਹਿਣ ਹਿਣ ਤੇਰੇ ਕਰਦੇ ਖੋਤੇ,
ਬੱਨ੍ਹ ਕਤਾਰਾਂ ਲੋਕ ਖਲੋਤੇ,,
ਵਾਰੀ ਆਈ ਤੋਂ ਉਡਗੇ ਤੋਤੇ।
ਅੰਦਰੋਂ ਕੈਸ਼ ਵੀ ਖਤਮ ਤੇ ਬਾਹਰੋਂ, ਸਾਈਕਲ ਲਿਆ ਚੁਕਾ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਤੁਸੀਂ ਹੀ ਓ ਅਸਲੀ ਅੱਤਵਾਦੀ,
ਫਿਰਕੂਪੁਣੇ ਦੀ ਫੁੱਲ ਅਜ਼ਾਦੀ,
ਲੋਕਾਂ ਦੀ ਕਰਤੀ ਬਰਬਾਦੀ।
ਕਰਜ਼ਿਆਂ ਵਿੱਚ ਕਿਰਸਾਨ ਡੁਬੋਤੇ,
ਰਹੇ ਨੇ ਜ਼ਹਿਰਾਂ ਖਾ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਸਕਿਉਂ ਨਾ ਤੂੰ ਰੋਕ ਬਲੈਕਾੱ,
ਕਰਦੈਂ ਸਰਜੀਕਲ ਸਟਰੈਕਾਂ,,
ਭਾਸ਼ਨ ਦੇਨੈਂ ਵਾਂਗ ਨਲੈਕਾਂ।
ਜਾ ਪਰਦੇਸ਼ੀਂ ਮਾਰਨ ਵਾਲਿਆ,
ਦੇਸ਼ 'ਚ ਦਿਤੇ ਮਰਾ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
"ਮੁਸ਼ਰਫ਼" ਦਾ ਤੂੰ ਸਕਾ ਭਰਾ ਏਂ,
ਭਾਈਚਾਰੇ ਦੇ ਸਿਰੀਂ ਸੁਆਹ ਏਂ,,
ਜਵਾਂ ਈ "ਜ਼ਿਆ-ਉਲ-ਹੱਕ" ਜਿਹਾ ਏੱ।
ਚਿੱਚੜ ਵਾਂਗੂੰ ਚਿੰਬੜ ਗਿਆ ਏਂ,
ਦੇਸ਼ ਨੂੰ ਖਾਹ-ਮਖਾਹ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
"ਸਰੀਫ਼" ਤੇ ਨਾ ਸ਼ੈਤਾਨ ਦੇ ਪਰਦੇ,
ਹੱਦਾਂ ਉੱਤੇ ਬੰਬ ਨੇ ਵਰ੍ਹਦੇ,,
ਅਮਰੀਕਾ ਨੂੰ ਜੀ ਜੀ ਕਰਦੇ।
ਦੋਵਾਂ ਨੂੰ ਹਥਿਆਰ ਉਹ ਵੇਚੇ,
ਦਿੱਸਦਾ ਕੋਈ ਨਾ ਰਾਹ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਅੰਨ ਹੁੰਦਿਆਂ ਰੋਟੀ ਤੋਂ ਆਰੀ,
ਡਾਕਟਰ ਹੁੰਦਿਆਂ ਕਿਉਂਂ ਬਿਮਾਰੀ,,
ਤੜਫੇ ਕਿਰਤੀ ਜੰਤਾ ਸਾਰੀ।
ਅਦਾਨੀ, ਅੰਬਾਨੀ, ਟਾਟੇ, ਬਿਰਲੇ,
ਲਏ ਈ ਖੂਬ ਰਜਾਅ ਓ ਮੋਦੀ।
ਚੰਗੀ ਪਿਆਈ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਲੈਕਾਂ ਪੱਲੇ ਪਈ ਕੰਗਾਲੀ,
ਢਿੱਡੋਂ ਜੇਬੋਂ ਕਰਤੇ ਖਾਲੀ,,
ਟਕੇ ਟਕੇ ਦੇ ਬਣੇ ਸਵਾਲੀ।
ਭਾਜਪਾਈ ਨੇਤਾ ਤਾਂ ਪੰਜ ਸੌ,
ਕਰੋੜ 'ਚ ਕਰਦੇ ਵਿਆਹ ਓ ਮੋਦੀ।
ਚੰਗੀ ਪਿਆਉਨੈਂ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਆਪਣੇ ਸਾਰੇ ਕਰ ਲਏ ਚਿੱਟੇ,
ਹਰੇਕ ਵਿਰੋਧੀ ਇਹੀਓ ਪਿੱਟੇ,,
ਕਦੋਂ ਨਿਕਲਣੇ ਚੰਗੇ ਸਿੱਟੇ।
ਸੂਲ ਏ ਅੱਜ-ਮਹੀਨੇ ਨੂੰ ਫੱਕੀ
ਐਨਾ ਨਾਹ ਤੜਫਾ ਓ ਮੋਦੀ।
ਚੰਗੀ ਪਿਆਉਨੈਂ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਤਿੰਨ ਰੰਗਾਂ ਤੋਂ ਵੱਧ ਕੰਗਾਲੀ,
ਸੁੱਕਣੇ ਪਾਅਤੀ ਹਲ਼-ਪੰਜਾਲੀ,,
ਅੱਗ ਲਗਾਤੀ ਕਾਹਲੀ-ਕਾਹਲੀ।
ਅਗਲੇ ਜਾਨੋਂ ਹੱਥ ਧੋ ਬਠੇ,
ਤੂੰ ਲੱਭਦੈਂ ਠਹਿਰਾਅ ਓ ਮੋਦੀ,
ਚੰਗੀ ਪਿਆਉਨੈਂ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
ਤਪਿਆ ਪਿਆ ਸਾਰਾ ਪਿੰਡ ਛਾਂਗਾ,
ਮਰਗੀ ਘੋੜੀ-ਟੁੱਟ ਗਿਆ ਟਾਂਗਾ,,
ਧੌਣ ਫਸਾਤੀ ਬਣ ਦੋਸਾਂਗਾ।
ਵੱਸ ਚੱਲਦਾ ਜੇ ਲੋਕਾਂ ਦਾ ਤਾਂ,
ਲੈਂਦੇ ਗੱਦੀਓਂ ਲਾਹ ਓ ਮੋਦੀ।।
ਚੰਗੀ ਪਿਆਉਨੈਂ ਚਾਹ ਓ "ਮੋਦੀ",
ਪੀ ਗਿਉਂ ਸਾਡੇ ਸਾਹ ਓ "ਮੋਦੀ"।।
""ਮੀਤ"" ""ਗੁਰੂ"'ਦੇ ਆਖਣ ਸੱਚੀ,
ਤੁਹਾਡੀ ਏ ਚੜ੍ਹ ਪੂਰੀ ਮੱਚੀ,,
ਕਿਤੋਂ ਪੰਜਾਹ ਕਰੋੜ ਕਿਧਰੋਂ ਪੱਚੀ।
ਜਿਹੜੇ ਮੁੱਖ ਮੰਤਰੀ ਲੈਂਦਾ ਰਿਹਾ,
""ਜੱਜ""ਪ੍ਰਧਾਨ ਤੋਂ ਛੱਡੂ ਕਢਾਅ ਓ ਮੋਦੀ।।
ਹੁਣ ਲੰਘਣੀਂ ਨਹੀਓਂ ਚਾਹ ਓ ਮੋਦੀ,
ਪੀ ਗਿਉਂ ਸਾਡੇ ਸਾਹ ਓ "ਮੋਦੀ"।।