ਤੇਗੇ ਆਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦੁਰ ਪੁਸਤਕ ਰਲੀਜ਼
ਜੰਮੂ,6 ਮਈ 2023 - ਡਾ ਜਸਬੀਰ ਸਿੰਘ ਸਰਨਾ ਦੀ ਪੁਸਤਕ ਤੇਗੇ ਆਤਿਸ਼ਬਾਰ ਬਾਬਾ ਬੰਦਾ ਸਿੰਘ ਬਹਾਦੁਰ ਨੂੰ ਸਰਦਾਰ ਸਾਧੂ ਭੂਪਿੰਦਰ ਸਿੰਘ (ਕੈਨੇਡਾ) ਸਾਬਕਾ ਚੈਅਰਮੈਨ ਧਰਮ ਪ੍ਰਚਾਰ ਕਮੇਟੀ ( ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ), ਸਾਬਕਾ ਚੇਅਰਮੈਨ ਧਰਮਪ੍ਰਚਾਰ ਕਮੇਟੀ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਮੋਜੂਦਾ ਡਾਇਸਪੋਰਾ ਡਾਇਰੈਕਟਰ ਸਰਦਾਰ ਦਿਆਲ ਸਿੰਘ ਰੀਸਰਚ ਐਂਡ ਕਲਚਰ ਫੋਰਮ (ਲਾਹੌਰ) ਅਤੇ ਸਰਦਾਰ ਚਰਨਜੀਤ ਸਿੰਘ ਖਾਲਸਾ ਸਾਬਕਾ ਐਮ ਐਲ ਸੀ ਨੇ ਸਾਝੇ ਤੋਰ ਤੇ ਰਲੀਜ਼ ਕੀਤੀ। ਇਸ ਸਮੇਂ ਪੁਸਤਕ ਦੇ ਲੇਖਕ ਡਾ ਜਸਬੀਰ ਸਿੰਘ ਸਰਨਾ ਵੀ ਹਾਜ਼ਰ ਸਨ।
ਸਾਧੂ ਭੂਪਿੰਦਰ ਸਿੰਘ ਨੇ ਪੁਸਤਕ ਤੇ ਭਾਵਪੂਰਤ ਚਾਨਣਾ ਪਾਇਆ ਅਤੇ ਲੇਖਕ ਨੂੰ ਇਸ ਖੋਜ ਲਈ ਵਧਾਈ ਦਿੱਤੀ। ਚਰਨਜੀਤ ਸਿੰਘ ਖਾਲਸਾ ਨੇ ਇਸ ਕਿਰਤ ਲਈ ਡਾ ਸਰਨਾ ਨੂੰ ਤਹਿ ਦਿਲੋਂ ਮੁਬਾਰਕਬਾਦ ਦਿੱਤੀ। ਭੂਮਿਕਾ ਵਿੱਚ ਪ੍ਰਿੰਸੀਪਲ ਹਰਪ੍ਰੀਤ ਕੌਰ ਆਫ਼ ਮਾਤਾ ਸੁੰਦਰੀ ਕਾਲਜ ਫਾਰ ਵੂਮੈਨ ਦਿਲੀ ਯੂਨੀਵਰਸਿਟੀ ਨੇ ਅੰਕਿਤ ਕੀਤਾ " ਡਾ ਜਸਬੀਰ ਸਿੰਘ ਸਰਨਾ ਨੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਫ਼ਾਰਸੀ ਲਿੱਖਤਾਂ ਦੀ ਹਕੀਕਤ ਨੂੰ ਯਥਾਰਥਕ ਰੂਪ ਵਿੱਚ ਪਾਠਕਾਂ ਸਾਹਮਣੇ ਰੂ ਬ ਰੂ ਕੀਤਾ ਹੈ।।"
ਡਾ ਕੁਲਵਿੰਦਰ ਸਿੰਘ ਬਾਜਵਾ ਸਾਬਕਾ ਮੁੱਖੀ ਪੰਜਾਬ ਇਤਿਹਾਸ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਪੁਸਤਕ ਨੂੰ " ਇਕ ਮਹੱਤਵ ਪੂਰਨ ਇਤਿਹਾਸਕ ਦਸਤਾਵੇਜ਼ ਦਸਿਆ।" ਰਾਜਵਿੰਦਰ ਸਿੰਘ ਪੁਰੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦੁਰ ਸਿੱਖ ਨੌਜਵਾਨ ਸੱਭਾ ਰਾਜੌਰੀ ਨੇ ਲਿਖਿਆ" ਅਸੀਂ ਡਾ ਜਸਬੀਰ ਸਿੰਘ ਸਰਨਾ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਬੜੀ ਮਿਹਨਤ ਕਰ ਕੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੈ। ਇਸ ਕਿਤਾਬ ਨੂੰ ਛਾਪ ਕੇ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ।"