ਜਗੀਰ ਸੱਧਰ ਅਤੇ ਲਖਵਿੰਦਰ ਕੋਟਸੁਖੀਆ ਦੀਆਂ ਪੁਸਤਕਾਂ 29 ਅਗਸਤ ਨੂੰ ਲੋਕ ਅਰਪਣ ਕੀਤੀਆਂ ਜਾਣਗੀਆਂ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 28 ਅਗਸਤ 2021 - ਪੰਜਾਬੀ ਸਾਹਿਤ ਨੂੰ ਸਮਰਪਿਤ ਮਾਤਾ ਵਿੱਦਿਆ ਦੇਵੀ ਕਾਲੜਾ ਸਾਹਿਤਕ ਮੰਚ ਫਰੀਦਕੋਟ ਵੱਲੋਂ ਪੰਜਾਬੀ ਦੇ ਨਾਮੀ ਸਾਹਿਤਕਾਰ ਜਗੀਰ ਸੱਧਰ ਦੀ ਪੁਸਤਕ 'ਆਪਣੇ ਹਿੱਸੇ ਦਾ ਅੰਬਰ' ਅਤੇ ਪੰਜਾਬੀ ਦੇ ਉੱਭਰ ਰਹੇ ਸਾਹਿਤਕਾਰ ਲਖਵਿੰਦਰ ਸਿੰਘ ਕੋਟ ਸੁਖੀਆ ਦਾ ਪਲੇਠਾ ਕਾਵਿ-ਸੰਗ੍ਰਹਿ 'ਅਜ਼ਾਦ ਕਿ ਗੁਲਾਮ?' ਨੂੰ 29 ਅਗਸਤ, ਦਿਨ ਐਤਵਾਰ ਨੂੰ ਬਾਅਦ ਦੁਪਹਿਰ 2:00 ਵਜੇ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈੱਲਫੇਅਰ ਕਲੱਬ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਸਮਾਗਮ ਦੌਰਾਨ ਰਿਲੀਜ਼ ਹੋਣ ਜਾ ਰਹੀਆਂ ਹਨ |
ਇਸ ਸਬੰਧੀ ਪ੍ਰੱੈਸ ਨੂੰ ਜਾਣਕਾਰੀ ਦਿੰਦਿਆਂ ਮੰਚ ਦੇ ਪ੍ਰੈੱਸ ਅਤੇ ਮੀਡੀਆ ਸਕੱਤਰ ਪ੍ਰੋ.ਇੰਦਰ ਸਰਾਂ ਨੇ ਦੱਸਿਆ ਕਿ ਇਸ ਸਮਾਗਮ ਦੇ ਮੁੱਖ ਮਹਿਮਾਨ ਸ਼ਰਨਜੀਤ ਸਿੰਘ ਬੈਂਸ ਚੰਡੀਗੜ ਸਾਹਿਤਕਾਰ ਅਤੇ ਵਿਸ਼ੇਸ਼ ਮਹਿਮਾਨ ਥਾਣਾ ਸਿਟੀ ਐਸ.ਐੱਚ.ਓ. ਫਰੀਦਕੋਟ ਲਾਭ ਸਿੰਘ ਸਾਹਿਤਕਾਰ ਹੋਣਗੇ | ਇਹ ਸਮਾਗਮ ਸ੍ਰੀ ਵਜ਼ੀਰ ਚੰਦ ਗੁਪਤਾ ਪ੍ਰਧਾਨ, ਰੈੱਡ ਕਰਾਸ ਸੀਨੀਅਰ ਸਿਟੀਜਨ ਵੈੱਲਫੇਅਰ ਕਲੱਬ ਫ਼ਰੀਦਕੋਟ ਦੀ ਪ੍ਰਧਾਨਗੀ ਹੇਠ ਕਰਵਾਇਆ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਡਾ. ਦਵਿੰਦਰ ਸੈਫੀ ਅਤੇ ਡਾ.ਨਿਰਮਲ ਕੌਂਸਲ ਉਪਰੋਕਤ ਪੁਸਤਕਾਂ ਤੇ ਕੁੰਜੀਵਤ ਭਾਸ਼ਣ ਦੇਣਗੇ | ਇਸ ਮੌਕੇ ਖੁੱਲਾ ਕਵੀ ਦਰਬਾਰ ਵੀ ਕੀਤਾ ਜਾਵੇਗਾ | ਇਸ ਸਮਾਗਮ 'ਚ ਸਮੂਹ ਸਾਹਿਤ ਪ੍ਰੇਮੀਆ ਨੂੰ ਪ੍ਰਬੰਧਕਾਂ ਵੱਲੋਂ ਖੁੱਲਾ ਸੱਦਾ ਦਿੱਤਾ ਗਿਆ ਹੈ |