ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਪੰਜ ਰੋਜ਼ਾ ਬੱਸ ਰੈਲੀ ਮਾਲੇਰਕੋਟਲਾ ਪਹੁੰਚਣ ਤੇ ਭਰਵਾਂ ਸੁਆਗਤ
ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਰੈਲੀ 27 ਸਤੰਬਰ, 2023 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਵੇਗੀ--ਡਾ. ਦਲਬੀਰ ਸਿੰਘ ਕਥੂਰੀਆ/ਪ੍ਰਧਾਨ ਬਲਬੀਰ ਕੌਰ ਰਾਏਕੋਟੀ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 26 ਸਤੰਬਰ,2023 ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਪੰਜ ਰੋਜ਼ਾ ਬਸ ਰੈਲੀ ਪੰਜਾਬ ਭਵਨ, ਸੈਕਟਰ-3, ਚੰਡੀਗੜ੍ਹ ਤੋਂ ਤੋਰੀ ਗਈ। ਇਸ ਰੈਲੀ ਨੂੰ ਸਿੱਖਿਆ ਅਤੇ ਭਾਸ਼ਾ ਅਫਸਰ ਸ. ਹਰਜੋਤ ਸਿੰਘ ਬੈਂਸ ਵੱਲੋਂ ਹਰੀ ਝੰਡੀ ਦਿੱਤੀ ਗਈ। ਇਸ ਬੱਸ ਰੈਲੀ ਦੀ ਰਹਿਨੁਮਾਈ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਬਲਬੀਰ ਕੌਰ ਰਾਏਕੋਟੀ, ਬਰੈਂਡ ਅੰਬੈਂਸਡਰ ਸ਼੍ਰੀ ਬਾਲ ਮੁਕੰਦ ਸ਼ਰਮਾ , ਸਭਾ ਦੇ ਉਪ ਪ੍ਰਧਾਨ ਪਰਵੀਨ ਸੰਧੂ (ਪ੍ਰਧਾਨ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ ਚੰਡੀਗੜ੍ਹ) ਵੱਲੋਂ ਕੀਤੀ ਗਈ। ਇਸ ਰੈਲੀ ਵਿੱਚ ਵੱਖ-ਵੱਖ ਜਿਲਿਆਂ ਤੋਂ ਆ ਕੇ ਮਾਂ- ਬੋਲੀ ਪੰਜਾਬੀ ਦੇ ਪ੍ਰੇਮੀਆਂ ਨੇ ਹੁੰਮ-ਹੁੰਮਾ ਕੇ ਸ਼ਿਰਕਤ ਕੀਤੀ।
ਉਨ੍ਹਾਂ ਦੱਸਿਆ ਕਿ ਇਹ ਬੱਸ ਰੈਲੀ ਪੰਜਾਬ ਭਵਨ, ਸੈਕਟਰ -3, ਚੰਡੀਗੜ੍ਹ ਤੋਂ ਰਵਾਨਾ ਹੋ ਕੇ ਮਾਤਾ ਸਾਹਿਬ ਕੋਰ ਨਰਸਿੰਗ ਕਾਲਜ, ਬਿਲੋਂਗੀ ਵਿਖੇ ਪਹੁੰਚੀ। ਜਿੱਥੇ ਕਿ ਬੱਸ ਰੈਲੀ ਵਿੱਚ ਸ਼ਾਮਿਲ ਸ਼ਖਸ਼ੀਅਤਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਇੱਥੇ ਹੀ ਸਾਰੀਆਂ ਮਹਾਨ ਸ਼ਖਸ਼ੀਅਤਾਂ ਨੇ ਪੰਜਾਬੀ ਮਾਂ-ਬੋਲੀ ਬਾਰੇ ਕਾਲਜ ਦੇ ਵਿਦਿਆਰਥੀਆਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ ਅਤੇ ਇਹਨਾਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋ ਬਾਅਦ ਚੇਅਰਮੈਨ ਸ੍ਰ ਦਲਬੀਰ ਸਿੰਘ ਕਥੂਰੀਆ ਜੀ, ਮੈਡਮ ਬਲਬੀਰ ਕੌਰ ਰਾਏਕੋਟੀ, ਸ੍ਰੀ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਵਲੋਂ ਮਾਂ ਲਈ ਕੀਤੇ ਜਾ ਰਹੇ ਯਤਨਾਂ ਦੌਰਾਨ ਬੱਸ ਰੈਲੀ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਪਹੁੰਚੀ,,ਮਾਤ ਭਾਸ਼ਾ ਪੰਜਾਬੀ ਪ੍ਰਤੀ ਆ ਰਹੀਆਂ ਔਕੜਾਂ ਤੇ ਚਰਚਾ ਕੀਤੀ ਗਈ ਜਿਸ ਵਿੱਚ ਮੈਡਮ ਆਸ਼ਾ ਕਿਰਨ ਤੇ ਬਲਬੀਰ ਕੌਰ ਰਾਏਕੋਟੀ ਨੇ ਆਪਣੇ ਵਿਚਾਰ ਪੇਸ਼ ਕੀਤੇ,, ਸ੍ਰ ਲਖਵਿੰਦਰ ਸਿੰਘ ਲੱਖਾ ਸਲੇਮਪੁਰ ਵਲੋਂ ਬਾਲ ਗੀਤ ਪੇਸ਼ ਕੀਤੇ ਗਏ,, ਸ੍ਰ ਦਲਬੀਰ ਸਿੰਘ ਕਥੂਰੀਆ ਜੀ ਨੇ ਪੰਜਾਬੀ ਤੋਂ ਦੂਰ ਹੋ ਰਹੀ ਨਵੀਂ ਪੀੜ੍ਹੀ ਪ੍ਰਤੀ ਚਿੰਤਾ ਤੇ ਛੋਟੇ ਉਮਰ ਦੇ ਬੱਚਿਆਂ ਦਾ ਐਲਟਸ ਕਰ ਕੇ ਪ੍ਰਵਾਸ ਤੇ ਚਿੰਤਾ ਭਰੇ ਵਿਚਾਰ ਪ੍ਰਗਟ ਕੀਤੇ ਤੇ ਵਿਦੇਸ਼ੀ ਧਰਤੀ ਤੇ ਬੱਚਿਆਂ ਨੂੰ ਆ ਰਹੀਆਂ ਮੁਸਕਲਾਂ ਪ੍ਰਤੀ ਵਿਚਾਰ ਪੇਸ਼ ਕੀਤੇ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਮੈਡਮ ਵੀਰਪਾਲ ਕੌਰ ਨੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ। ਸ੍ਰ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਨੇ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਤੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਮੈਡਮ ਅਨੀਤਾ ਪਟਿਆਲਵੀ, ਮੈਡਮ ਕਿਰਨ ਸਿੰਗਲਾ ਜੀ, ਮੈਡਮ ਆਸ਼ਾ ਜੀ, ਸ੍ਰ ਗੁਰਦਰਸ਼ਨ ਸਿੰਘ ਗੁਸੀਲ,,ਮੰਗਤ ਖਾਨ ਜੀ ਤੇ ਸੁਖਵਿੰਦਰ ਸਿੰਘ, ਸੁਖਵਿੰਦਰ ਆਹੀ ਨੇ ਅਪਣੇ ਵਿਚਾਰ ਰੱਖੇ !ਇਸ ਤੋਂ ਬਾਅਦ ਪੰਜਾਬੀ ਮਾਂ ਬੋਲੀ ਜਾਗਰੂਕਤਾ ਬਸ ਰੈਲੀ ਮਾਲੇਰਕੋਟਲਾ ਵਿਖੇ ਗੁਰੁਦੁਵਾਰਾ ਸ੍ਰੀ ਹਾਅ ਦਾ ਨਾਅਰਾ ਸਾਹਿਬ ਪਹੁੰਚੀ ਜਿੱਥੇ ਗੁਰੂਦਵਾਰਾ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮਾਲੇਰਕੋਟਲਾ ਦੀ ਟੀਮ ਵੱਲੋ ਉਨ੍ਹਾਂ ਦਾ ਭਰਮਾ ਸੁਆਗਤ ਕੀਤਾ ਗਿਆ।
ਇਹ ਰੈਲੀ ਚੰਡੀਗੜ੍ਹ ਤੋਂ ਚੱਲ ਕੇ ਪੰਜਾਬ ਦੇ ਵੱਖ-ਵੱਖ ਜਿਲਿਆਂ ਮੁਹਾਲੀ, ਪਟਿਆਲਾ, ਮਾਲੇਰਕੋਟਲਾ , ਲੁਧਿਆਣਾ, ਬਰਨਾਲਾ, ਸੰਗਰੂਰ, ਦਮਦਮਾ ਸਾਹਿਬ, ਮੁਕਤਸਰ ਸਾਹਿਬ, ਫਿਰੋਜ਼ਪੁਰ, ਸੁਲਤਾਨਪੁਰ ਲੋਧੀ, ਜਲੰਧਰ, ਬਟਾਲਾ, ਜੰਡਿਆਲਾ ਗੁਰੂ ਤੋੰ ਹੁੰਦੀ ਹੋਈ 27 ਸਤੰਬਰ, 2023 ਨੂੰ ਅੰਮ੍ਰਿਤਸਰ ਸਾਹਿਬ ਵਿਖੇ ਸਮਾਪਤ ਹੋਵੇਗੀ। ਇਸ ਬੱਸ ਰੈਲੀ ਵਿੱਚ ਰਾਜਦੀਪ ਕੌਰ ਜਨਰਲ ਸਕੱਤਰ ਪੀ.ਐੱਸ. ਆਰਟਸ ਐਂਡ ਕਲਚਰਲ ਸੋਸਾਇਟੀ, ਮਨਜੀਤ ਕੌਰ ਮੀਤ, ਦੀਪ ਫਗਵਾੜਾ, ਸੁਖਦੇਵ ਕੋਮਲ, ਇਲੀਨਾ ਧੀਮਾਨ (ਡਿਸਟ੍ਰਿਕਟ ਪ੍ਰਧਾਨ ਮੋਗਾ), ਡਾ. ਗੁਰਪ੍ਰੀਤ ਕੌਰ (ਮੁੱਖ ਸਲਾਹਕਾਰ, ਭਾਸ਼ਾ ਵਿਭਾਗ ਅਫਸਰ) ਮੁਹਾਲੀ, ਦਵਿੰਦਰ ਬੋਹਾ, ਸੁਖਰਾਜ ਸੁੱਖੀ, ਸ. ਕੰਵਲਜੀਤ ਸਿੰਘ, ਲੱਕੀ (ਜਨਰਲ ਸਕੱਤਰ), ਪ੍ਰੋ. ਸੰਧੂ ਵਰਿਆਣਵੀਂ, ਸ. ਲੱਖਾ ਸਲੇਮਪੁਰੀ, ਰਵੀ ਦੇਵਗਨ, ਮਹਿਮੂਦ ਅਹਿਮਦ ਥਿੰਦ, ਹਰਜੀਤ ਕੌਰ ਗਿੱਲ, ਕਰਨੈਲ ਸਿੰਘ ਅਸਪਾਲ, ਸੋਹਨ ਸਿੰਘ ਗੈਦੂ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤੇਜਾ ਸਿੰਘ ਥੂਹਾ, ਅਮਰਜੀਤ ਕੌਰ ਥੂਹਾ, ਸੋਹਣ ਸਿੰਘ ਗੇਦੂ (ਜਿਲ੍ਹਾ ਪ੍ਰਧਾਨ ਹੈਦਰਾਬਾਦ), ਸਾਹਿਬਾ ਜੀਟਨ ਕੌਰ, ਪਰਮਜੀਤ ਕੌਰ (ਲੌਗੋਵਾਲ), ਕਰਨੈਲ ਸਿੰਘ ਅਸਪਾਲ, ਸੁਖਬੀਰ ਸਿੰਘ (ਮੋਹਾਲੀ), ਸਾਹਿਬਦੀਪ ਸਿੰਘ, ਕਿਰਨ ਦੇਵੀ ਸਿੰਗਲਾ, ਜਿਲ੍ਹਾ ਪ੍ਰਧਾਨ ਮਹਿਮੂਦ ਥਿੰਦ ਸਟੇਟ ਐਵਾਰਡੀ ,ਮੁਹੰਮਦ ਕਾਸ਼ਿਫ਼ ਜਿਲ੍ਹਾ ਜਨਰਲ ਸਕੱਤਰ (ਮਲੇਰਕੋਟਲਾ), ਹਰਜੀਤ ਕੌਰ ਗਿੱਲ, ਗੁਰਪ੍ਰੀਤ ਕੌਰ ਮੁੱਖ ਸਲਾਹਕਾਰ, ਜਸਪਾਲ ਪੁਆਧ, ਹਰਜਿੰਦਰ ਕੌਰ ਸਧਰ, ਕਮਲਪ੍ਰੀਤ ਸਿੰਘ (ਲੱਕੀ), ਸੁਖਵਿੰਦਰ ਸਿੰਘ (ਪਟਿਆਲਾ), ਰਾਵੀ ਦੇਵਗਨ ਖਾਸ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ।