- ਕਵਿਤਾਵਾਂ ਤੇ ਆਧਾਰਿਤ ਪਰਵਾਸ ਵਿਸ਼ੇਸ਼ ਅੰਕ ਇਤਿਹਾਸਕ ਦਸਤਾਵੇਜ਼ - ਡਾ: ਸ ਪ ਸਿੰਘ
ਲੁਧਿਆਣਾ: 5 ਜਨਵਰੀ 2020 - ਪਰਵਾਸੀ ਸਾਹਿਤ ਅਧਿਅਨ ਕੇਂਦਰ, ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ ਵੱਲੋਂ ਕਿਰਤੀ-ਕਿਸਾਨ ਸੰਘਰਸ਼ ਨਾਲ ਸਬੰਧਿਤ ਕਵਿਤਾਵਾਂ ਨਾਲ ਸੁਸੱਜਿਤ ਤ੍ਰੈ ਮਾਸਿਕ ਪੱਤ੍ਰਿਕਾ ‘ਪਰਵਾਸ' ਦਾ ਵਿਸ਼ੇਸ਼ ਅੰਕ ਅੱਜ ਰਿਲੀਜ਼ ਕੀਤਾ ਗਿਆ। ਪਰਵਾਸ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਸ. ਪ. ਸਿੰਘ, ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੇ ਪ੍ਰਧਾਨ ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ, ਲੁਧਿਆਣਾ ਨੇ ਕਿਹਾ ਕਿ ਪਰਦੇਸਾਂ ਚ ਵੱਸਦੇ ਪੰਜਾਬੀ ਕਵੀਆਂ ਦੀਆਂ ਸੰਵੇਦਨ ਸ਼ੀਲ ਰਚਨਾਵਾਂ ਸਿਰਫ਼ ਕਵਿਤਾਵਾਂ ਨਹੀਂ ਸਗੋਂ ਇਤਿਹਾਸਕ ਦਸਤਾਵੇਜ਼ ਵੀ ਹੈ। ਉਨ੍ਹਾਂ ਕਿਹਾ ਕਿ ਇਸ ਅੰਕ ਵਿੱਚ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਰਥ ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਦਾ ਲੇਖ ‘ਕਿਸਾਨ ਲਹਿਰ ਪੰਜਾਬ ਦੀ ਖੇਤੀ ਅਤੇ ਵਾਤਾਵਰਣ' ਆਜ਼ਾਦੀ ਤੋਂ ਲੈ ਕੇ ਹੁਣ ਤਕ ਪੰਜਾਬ ਦੀ ਖੇਤੀ ਤੇ ਕਿਸਾਨਾਂ ਦੇ ਹਾਲਾਤਾਂ ਵਿੱਚ ਆਏ ਸੁਧਾਰ, ਨਿਘਾਰ, ਕਿਸਾਨਾਂ ਦੀਆਂ ਆਤਮਹੱਤਿਆਵਾਂ, ਪਾਣੀ ਦੇ ਸੰਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਭਰਪੂਰ ਲੇਖ ਹੈ।
ਇਸ ਮੈਗਜ਼ੀਨ ਦੇ ਸਲਾਹਕਾਰ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਵਿਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਜਰਮਨੀ, ਇਟਲੀ ਅਤੇ ਸਪੇਨ ਵਿਚ ਵੱਸਦੇ 70 ਤੋਂ ਵੱਧ ਪਰਵਾਸੀ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੈਨੇਡਾ ਤੋਂ ਕਵੀ ਨਵਤੇਜ ਭਾਰਤੀ, ਮੋਹਨ ਗਿੱਲ, ਡਾ: ਵਰਿਆਮ ਸਿੰਘ ਸੰਧੂ, ਚਰਨ ਸਿੰਘ, ਪ੍ਰੋ. ਜਗੀਰ ਸਿੰਘ ਕਾਹਲੋਂ, ਸੁਰਿੰਦਰ ਗੀਤ, ਸੁਰਜੀਤ ਕੌਰ, ਜਸਵਿੰਦਰ, ਭੁਪਿੰਦਰ ਦੁਲੇਅ, ਕਵਿੰਦਰ ਚਾਂਦ, ਸੁੱਖ ਬਰਾੜ, ਓਂਕਾਰ ਪ੍ਰੀਤ, ਗੁਰਦੀਸ਼ ਕੌਰ ਗਰੇਵਾਲ, ਅਮਰਦੀਪ ਸੰਧਾਵਾਲੀਆ, ਅਜਾਇਬ ਸਿੰਘ ਸੰਧੂ, ਰੁਪਿੰਦਰ ਸਿੰਘ ਦਿਓਲ, ਰਾਜਪਾਲ ਬੋਪਾਰਾਏ, ਹਰਸ਼ਰਨ ਕੌਰ, ਕੁਲਵਿੰਦਰ ਖ਼ਹਿਰਾ,ਬਲਜੀਤ ਖ਼ਾਨ, ਪਰਮਜੀਤ ਕੌਰ ਦਿਓਲ, ਕੇਵਲ ਸਿੰਘ ਨਿਰਦੋਸ਼, ਪ੍ਰੀਤ ਚਹਿਲ, ਰਾਜਿੰਦਰ ਸਿੰਘ ਸੇਖੋਂ, ਜਗਦੇਵ ਸਿੰਘ ਚਾਹਲ, ਨਿਰਮਲ ਸਿੱਧੂ, ਮੇਹਰ ਸਿੰਘ ਚੀਮਾ, ਸੰਜੀਵ ਆਹਲੂਵਾਲੀਆ , ਸ਼ਾਹਗੀਰ ਸਿੰਘ ਗਿੱਲ ,ਅਮਰੀਕਾ ਤੋਂ ਸੁਖਵਿੰਦਰ ਕੰਬੋਜ, ਬੀਬੀ ਸੁਰਜੀਤ ਕੌਰ, ਚਰਨਜੀਤ ਸਿੰਘ ਪੰਨੂ, ਬਲਦੇਵ ਬਾਵਾ, ਹਰਜਿੰਦਰ ਕੰਗ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਹਰਵਿੰਦਰ ਰਿਆੜ, ਨਕਸ਼ਦੀਪ ਪੰਜਕੋਹਾ, ਇਕਵਿੰਦਰ ਸਿੰਘ, ਅਬਦੁਲ ਕਰੀਮ ਕੁਦਸੀ, ਸੁਰਜੀਤ ਸਖੀ, ਕਰਮ ਲੁਧਿਆਣਵੀ, ਮਨਜੀਤ ਕੌਰ ਸੇਖੋਂ, ਰੋਮੀ ਬੈਂਸ ਖਰਲਾਂ, ਡਾ: ਸ਼ਸ਼ੀਕਾਂਤ ਉੱਪਲ, ਕੁਲਵਿੰਦਰ, ਤਰਲੋਚਨ ਸਿੰਘ ਦੁਪਾਲਪੁਰ,ਰਵਿੰਦਰ ਸਹਿਰਾਅ, ਸੁਰਿੰਦਰ ਸੋਹਲ, ਬਿਕਰਮ ਸੋਹੀ, ਰਣਜੀਤ ਸਿੰਘ ਗਿੱਲ (ਜੱਗਾ), ਰਮਨ ਵਿਰਕ, ਹਰਪ੍ਰੀਤ ਸਿੰਘ ਗਿੱਲ ਅਤੇ ਯੂਰੋਪ ਤੋਂ ਜਗਤਾਰ ਢਾਅ, ਡਾ. ਅਮਰ ਜਿਉਤੀ, ਅਜ਼ੀਮ ਸ਼ੇਖ਼ਰ, ਦਰਸ਼ਨ ਬੁਲੰਦਵੀ, ਬਲਵਿੰਦਰ ਸਿੰਘ ਚਾਹਲ, ਡਾ. ਲੋਕ ਰਾਜ, ਦਾਦਰ ਪੰਡੋਰਵੀ, ਜਸਵਿੰਦਰ ਮਾਨ, ਗੁਰਮੇਲ ਕੌਰ ਸੰਘਾ(ਥਿੰਦ), ਦਲਜਿੰਦਰ ਰਹਿਲ, ਨੀਲੂ ਆਸਟਰੇਲੀਆ ਤੋਂ ਮਨਦੀਪ ਬਰਾੜ, ਡਾ. ਦਵਿੰਦਰ ਸਿੰਘ ਜੀਤਲਾ, ਬਲਵਾਨ ਸਿੰਘ ਬਰਾੜ, ਧਨਵੰਤ ਸਿੰਘ ਭੱਠਲ ਦੀਆਂ ਰਚਨਾਵਾਂ ਸ਼ਾਮਿਲ ਹਨ। ਇਹ ਸਭ ਰਚਨਾਵਾਂ ਪੰਜਾਬ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼, ਉਨ੍ਹਾਂ ਦੇ ਸਿਦਕ ਸਿਰੜ ਤੇ ਦਰਦ ਨੂੰ ਜਿੱਥੇ ਬਿਆਨ ਕਰਦੀਆਂ ਹਨ ਉੱਥੇ ਹੀ ਭਾਰਤ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਮੰਦੀ ਸੋਚ ਤੇ ਵਿਦੇਸ਼ਾਂ ਵਿੱਚ ਭਾਰਤੀ ਸਰਕਾਰ ਪ੍ਰਤੀ ਉੱਠੇ ਵਿਦਰੋਹ ਨੂੰ ਬਿਆਨ ਕਰਦੀਆਂ ਹਨ।
ਡਾ: ਸ ਪ ਸਿੰਘ ਨੇ ਦੱਸਿਆ ਕਿ ਇਸ ਵਿਸ਼ੇਸ਼ ਅੰਕ ਦੀ ਤਿਆਰੀ ਵਿਚ ਕਾਲਿਜ ਦੇ ਪੁਰਾਣੇ ਵਿਦਿਆਰਥੀ ਪ੍ਰੋ. ਗੁਰਭਜਨ ਸਿੰਘ, ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ. ਜੀ. ਐਨ. ਆਈ. ਐੱਮ. ਟੀ., ਡਾ. ਭੁਪਿੰਦਰ ਸਿੰਘ, ਮੁਖੀ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ, ਪ੍ਰੋ. ਸ਼ਰਨਜੀਤ ਕੌਰ, ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ, ਕੋਆਰਡੀਨੇਟਰ ਪਰਵਾਸੀ ਸਾਹਿਤ ਅਧਿਐਨ ਕੇਂਦਰ ਅਤੇ ਸ. ਰਾਜਿੰਦਰ ਸਿੰਘ ਸੰਧੂ ਦੀ ਵਿਸ਼ੇਸ਼ ਭੂਮਿਕਾ ਰਹੀ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ ਨੇ ਕਿਹਾ ਕਿ ਉਹ ਪਰਵਾਸੀ ਪੰਜਾਬੀ ਲੇਖਕਾਂ ਦੇ ਤਹਿ ਦਿਲ ਤੋਂ ਧੰਨਵਾਦੀ ਹਨ ਜਿਨ੍ਹਾਂ ਨੇ ‘ਪਰਵਾਸ' ਮੈਗਜ਼ੀਨ ਲਈ ਸਮੇਂ ਸਿਰ ਆਪਣੀਆਂ ਰਚਨਾਵਾਂ ਭੇਜੀਆਂ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪਰਵਾਸ ਮੈਗਜ਼ੀਨ ਨੇ ਪਰਵਾਸੀ ਲੇਖਕਾਂ ਦੀਆਂ ਕਿਸਾਨੀ ਸੰਕਟ ਨਾਲ ਸਬੰਧਿਤ ਰਚਨਾਵਾਂ ਨੂੰ ਸਾਂਭਣ ਤੇ ਪਾਠਕਾਂ ਤਕ ਪਹੁੰਚਾਉਣ ਲਈ ਇਕ ਚੰਗਾ ਉਪਰਾਲਾ ਕੀਤਾ ਹੈ।ਇਸ ਮੌਕੇ ਡਾ: ਸ ਪ ਸਿੰਘ , ਡਾ: ਅਰਵਿੰਦਰ ਸਿੰਘ ਤੇ ਪ੍ਰੋ: ਮਨਜੀਤ ਸਿੰਘ ਛਾਬੜਾ ਤੋਂ ਇਲਾਵਾ ਡਾ: ਗੁਰਪ੍ਰੀਤ ਸਿੰਘ, ਪ੍ਰੋ: ਸ਼ਰਨਜੀਤ ਕੌਰ, ਡਾ: ਤੇਜਿੰਦਰ ਕੌਰ ਤੇ ਰਾਜਿੰਦਰ ਸਿੰਘ ਵੀ ਹਾਜ਼ਰ ਸਨ।