ਦਸੂਹਾ 08 ਅਪ੍ਰੈਲ 2019: ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ(ਰਜਿ.) ਦਸੂਹਾ ਦੇ ਸਰਗਰਮ ਮੈਂਬਰ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦਾ ਨੌਵਾਂ ਨਾਵਲ “ਮਾਨਸ ਕੀ ਜਾਤਿ ” ਮਾਨਵਵਾਦੀ ਰਚਨਾ ਮੰਚ ਦੇ ਭਰਵੇਂ ਸਹਿਯੋਗ ਨਾਲ ਰੀਲੀਜ਼ ਕੀਤਾ ਗਿਆ। ਇਸ ਰੀਲੀਜ਼ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਪ੍ਰੋ. ਕੇਵਲ ਪਰਵਾਨਾ, ਕਹਾਣੀਕਾਰ ਲਾਲ ਸਿੰਘ,ਨਾਵਲਕਾਰ ਕੁਲਦੀਪ ਸਿੰਘ ਬੇਦੀ ,ਸੁਖਦੇਵ ਸਿੰਘ ਸਿਰਸਾ ,ਕਹਾਣੀਕਾਰ ਮੱਖਣ ਮਾਣ,ਭਗਵੰਤ ਰਸੂਲਪੁਰੀ,ਪ੍ਰੋ ਬਲਦੇਵ ਸਿੰਘ ਬੱਲੀ ਸ਼ਾਮਿਲ ਸਨ । ਪ੍ਰਧਾਨਗੀ ਮੰਡਲ ਵਿੱਚ ਹਾਜ਼ਿਰ ਲੇਖਕਾਂ ਨੇ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਦੇ ਨਾਵਲ ਦੇ ਕਥਾਨਿਕ ਅਤੇ ਵਿਸ਼ਾ ਵਸਤੂ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਸਮਾਜ ਨੂੰ ਕੋਹੜ ਵਾਂਗ ਚਿੰਬੜੀ ਜਾਤ-ਪਾਤ ਦੀ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਉਣ ਲਈ ਅੰਤਰਜਾਤੀ ਵਿਆਹਾਂ ਨੂੰ ਮੁੱਢਲੇ ਬਦਲ ਵੱਜੋਂ ਪੇਸ਼ ਕਰਕੇ ਨਾਵਲਕਾਰ ਨੇ ਆਪਣੇ ਸਾਹਿਤਕ ਫਰਜ਼ ਦੀ ਬਾਖੂਬੀ ਪੇਸ਼ਕਾਰੀ ਕੀਤੀ ਹੈ । ਇਹਨਾਂ ਤੋਂ ਇਲਾਵਾ ਸਮਾਗਮ ਵਿੱਚ ਕਹਾਣੀਕਾਰ ਲਾਲ ਸਿੰਘ , ਅਮਰੀਡ ਡੋਗਰਾ,ਗੁਰਇਕਬਾਲ ਬੋਦਲ, ਪੰਮੀ ਦਿਵੇਦੀ, ਸੂਬੇਦਾਰ ਦਰਸ਼ਨ ਸਿੰਘ ਢੀਂਡਸਾ, ਮੈਨੇਜਰ ਜਗਵਿੰਦਰ ਸਿੰਘ ਥਿਆੜਾ,ਵਿਜੈ ਕੁਮਾਰ ਭਾਟੀਆ,ਸੁਰਿੰਦਰ ਮਕਸੂਦਪੁਰੀ ,ਸੁਰਜੀਤ ਸਾਜਨ ਆਦਿ ਸ਼ਾਮਿਲ ਸਨ ।