ਮਾਤਾ ਜਸਵੰਤ ਕੌਰ ਸਰਬੋਤਮ ਬਾਲ ਪੁਸਤਕ ਪੁਰਸਕਾਰ ਲਈ ਬਾਲ-ਪੁਸਤਕਾਂ ਦੀ ਮੰਗ
ਲੁਧਿਆਣਾ 22 ਅਪ੍ਰੈਲ 2022, ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਮਾਤਾ ਜਸਵੰਤ ਕੌਰ ਸਰਬੋਤਮ ਬਾਲ-ਪੁਸਤਕ ਪੁਰਸਕਾਰ ਲਈ ਬਾਲ ਸਾਹਿਤ ਲੇਖਕਾਂ ਕੋਲੋਂ ਪੁਸਤਕਾਂ ਦੀ ਮੰਗ ਕਰਦੀ ਹੈ। ਲੇਖਕ ਇਹ ਪੁਸਤਕਾਂ 20 ਮਈ 2022 ਤੱਕ ਜਨਰਲ ਸਕੱਤਰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਪੰਜਾਬੀ ਭਵਨ, ਲੁਧਿਆਣਾ ਦੇ ਪਤੈ ' ਤੇ ਡਾਕ ਰਾਹੀਂ ਜਾਂ ਦਸਤੀ ਪਹੁੰਚਾਣ ਦੀ ਖੇਚਲ ਕਰਨ। ਪੁਸਤਕਾਂ ਭੇਜਣ ਤੋਂ ਪਹਿਲਾਂ ਇਸ ਪੁਰਸਕਾਰ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਿਆ ਜਾਵੇ। ਇਕ ਲੇਖਕ ਕੇਵਲ ਇਕ ਹੀ ਸਿਰਲੇਖ ਦੀਆਂ ਪੰਜ ਕਾਪੀਆਂ ਭੇਜ ਸਕਦਾ ਹੈ।
ਇਕ ਲੇਖਕ ਨੂੰ ਕੇਵਲ ਇਕ ਵਾਰ ਹੀ ਇਨਾਮ ਮਿਲੇਗਾ। ਪਿਛਲੇ ਤਿੰਨ ਸਾਲ ਵਿਚ ਛਪੀਆਂ ਹੋਈਆਂ ਪੁਸਤਕਾਂ ਨੂੰ ਹੀ ਵਿਚਾਰਿਆ ਜਾਵੇਗਾ। ਦੋ ਲੇਖਕਾਂ ਦੀ ਸਾਂਝੀ ਛਪੀ ਪੁਸਤਕ ਪ੍ਰਵਾਨ ਨਹੀਂ ਹੋਵੇਗੀ। ਲੇਖਕ ਦੀ ਉਮਰ ਦੀ ਕੋਈ ਸੀਮਾ ਨਹੀਂ ਹੋਵੇਗੀ। ਨਿਰਣੈਕਾਰਾਂ ਦਾ ਨਿਰਣਾ ਅੰਤਮ ਹੋਵੇਗਾ। ਇਸ ਪੁਰਸਕਾਰ ਵਿਚ 10 ਹਜ਼ਾਰ ਰੁਪਏ, ਦੁਸ਼ਾਲਾ ਅਤੇ ਸਨਮਾਨ ਪੱਤਰ/ਚਿੰਨ੍ਹ ਵਿਸ਼ੇਸ਼ ਸਮਾਗਮ ਦੌਰਾਨ ਪ੍ਰਦਾਨ ਕੀਤਾ ਜਾਵੇਗਾ। ਇਸ ਪੁਰਸਕਾਰ ਦੀ ਵਿਸ਼ੇਸ਼ਤਾ ਇਹ ਹੈ ਕਿ ਪੁਰਸਕਾਰ ਪ੍ਰੋ.ਪ੍ਰੀਤਮ ਸਿੰਘ ਦੇ ਪਰਿਵਾਰ ਵਲੋਂ ਪ੍ਰਦਾਨ ਕੀਤਾ ਜਾਂਦਾ ਹੈ।