ਲਾੜੀ ਮੌਤ ਨੂੰ ਵਿਆਹੁਣ ਚੱਲੇ
ਆਪਾ ਨੀਹਾਂ 'ਚ ਚਿਣਵਾਉਣ ਚੱਲੇ
ਲਾੜੀ ਮੌਤ ਨੂੰ ਵਿਆਹੁਣ ਚੱਲੇ
ਗ਼ਲ ਵਿਚ ਗਾਤਰੇ
ਸਿਰਾਂ 'ਤੇ ਸੋਹਣ ਦਸਤਾਰਾਂ,
ਚਿਹਰੇ 'ਤੇ ਨੂਰ ਵੇਖ ਕੇ
ਆਲਮ ਝੁਕ ਗਿਆ ਸਾਰਾ
ਇਤਿਹਾਸ ਵੱਖਰਾ ਰਚਾਉਣ ਚੱਲੇ
ਲਾੜੀ ਮੌਤ ਨੂੰ ...
ਰਤਾ ਤਰਸ ਨਾ ਆਇਆ
ਜਲਾਦਾਂ ਨੂੰ,
ਕਰੀਂ ਮਨਜ਼ੂਰ ਅੱਲ੍ਹਾ
ਬੱਚਿਆਂ ਦੀਆਂ ਫ਼ਰਿਆਦਾਂ ਨੂੰ
ਜ਼ਾਲਮ ਜ਼ੁਲਮ ਦੀ ਹੱਦ ਮੁਕਾਉਣ ਚੱਲੇ
ਲਾੜੀ ਮੌਤ ਨੂੰ ...
ਜੈਕਾਰਿਆਂ ਦੀ ਗੂੰਜ ਨਾਲ
ਜਹਾਨ ਹਿੱਲ ਗਿਆ ਸਾਰਾ,
ਹੌਸਲਾ ਤਕ ਸਾਹਿਬਜ਼ਾਦਿਆਂ ਦਾ
ਮੁਗ਼ਲਾਂ ਦਾ ਵਧ ਗਿਆ ਪਾਰਾ
ਸਿੱਖੀ ਸਿਦਕ ਨਿਭਾਉਣ ਚੱਲੇ
ਲਾੜੀ ਮੌਤ ਨੂੰ...
ਧਰਮ ਨਾ ਛੱਡਿਆ
ਦੌਲਤਾਂ, ਸ਼ੋਹਰਤਾਂ ਨੂੰ ਠੁਕਰਾਇਆ,
ਦਾਦੀ ਅਤੇ ਪਿਤਾ ਦੀ
ਸਿੱਖਿਆ 'ਤੇ ਅਮਲ ਕਮਾਇਆ
ਬਾਦਸ਼ਾਹਤ ਨੂੰ ਠੁਕਰਾਉਣ ਚੱਲੇ
ਲਾੜੀ ਮੌਤ ਨੂੰ...
ਜ਼ੋਰਾਵਰ ਸਿੰਘ ਤੇ ਫ਼ਤਹਿ ਸਿੰਘ ਨੇ
ਪੁੱਛਿਆ ਸਰਹੰਦ ਦੀਵਾਰ ਨੂੰ,
ਸੋਹਲ ਜੇਹੀਆਂ ਜਿੰਦਾਂ ਦਾ
ਕੀ ਤੂੰ ਦਰਦ ਸਹਾਰ ਲੂੰ
ਕੰਕਰ ਵੀ ਕੁਰਲਾਉਣ ਲੱਗੇ
ਲਾੜੀ ਮੌਤ ਨੂੰ ...
ਆਪਾ ਨੀਹਾਂ 'ਚ ਚਿਣਵਾਉਣ ਚੱਲੇ
ਲਾੜੀ ਮੌਤ ਨੂੰ ਵਿਆਹੁਣ ਚੱਲੇ।
ਸੋਹਣ ਸਿੰਘ ਸੋਨੀ,
#24/ਐਫ, ਰਾਜਪੁਰਾ ਕਲੋਨੀ, ਪਟਿਆਲਾ।
ਮੋਬਾ.99156-28853