ਲੁਧਿਆਣਾ, 17 ਫਰਵਰੀ 2018 :
ਅਦਾਰਾ ਸੂਹੀ ਸਵੇਰ ਮੀਡਆ ਵੱਲੋਂ ਆਪਣੇ ਪੁਨਰ ਆਗਮਣ ਦੀ 6ਵੀਂ ਵਰ੍ਹੇਗੰਢ ਮੌਕੇ ਸਲਾਨਾ ਸਮਾਗਮ ਦਾ ਆਯੋਜਨ ਪੰਜਾਬੀ ਭਵਨ ਵਿਖੇ ਕੀਤਾ ਗਿਆ। ਇਸ ਸਮਾਗਮ ਵਿੱਚ ਅਦਾਰੇ ਵੱਲੋਂ ਇਸ ਸਾਲ ਦਾ ਸੂਹੀ ਸਵੇਰ ਮੀਡੀਆ ਐਵਾਰਡ ਬੂਟਾ ਸਿੰਘ ਅਤੇ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਪ੍ਰਦਾਨ ਕੀਤਾ ਗਿਆ। ਸਮਾਗਮ ਵਿੱਚ ਮੀਡੀਆ ਵਿਜਲ ਦੇ ਸੰਪਾਦਕ ਪੰਕਜ ਸ੍ਰੀਵਾਸਤਵ ਅਤੇ ‘ਦ ਕਾਰਵਾਂ’ਮੈਗਜ਼ੀਨ ਦੇ ਰਾਜਨੀਤਕ ਸੰਪਾਦਕ ਹਰਤੋਸ਼ ਬੱਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
‘ਦ ਕਾਰਵਾਂ’ ਮੈਗਜ਼ੀਨ ਦੇ ਰਾਜਨੀਤਕ ਸੰਪਾਦਕ ਹਰਤੋਸ਼ ਬੱਲ ਨੇ ਕਿਹਾ ਕਿ ਮੀਡੀਆ ਇੱਕ ਉਦਯੋਗ ਦਾ ਰੂਪ ਧਾਰ ਚੁੱਕਾ ਹੈ, ਇਸ ਉਦਯੋਗ ਵਿੱਚ ਵਿੱਚ ਜੋ ਕੰਮ ਜ਼ਿਆਦਾਤਰ ਮੀਡੀਆ ਦੇ ਮਾਲਕ ਦਾ ਹੈ ੳੇਹੀ ਕੰਮ ਵੱਡੇ ਐਡਵਰਟਾੀਜ਼ਰ ਦਾ ਹੁੰਦਾ ਹੈ। ਅਜਿਹੇ ਮਾਹੌਲ ਵਿੱਚ ਇਹ ਪੱਤਰਕਾਰ ਨਹੀਂ ਸਗੋਂ ਮੈਨੇਜਰ ਹਨ, ਜਿਸ ਕਾਰਨ ਮੀਡੀਆ ਅਤੇ ਪਾਠਕ ਦੇ ਰਿਸ਼ਤੇ ਦਰਮਿਆਨ ਫਾਸਲਾ ਵੱਧ ਰਿਹਾ ਹੈ।
‘ਮੀਡੀਆ ਵਿਜਲ’ ਦੇ ਸੰਪਾਦਕ ਪੰਕਜ ਸ੍ਰੀਵਾਸਤਵ ਨੇ ‘ਵਰਤਮਾਨ ਦੌਰ ਵਿੱਚ ਮੀਡੀਆ ਦੀ ਆਜ਼ਾਦੀ ਅਤੇ ਜਵਾਬਦੇਹੀ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਪੱਤਰਕਾਰ ਬਹੁਤ ਘੱਟ ਰਹਿ ਗਏ ਹਨ ਜੋ ਸੁਤੰਤਰ ਰਹਿ ਕੇ ਲੋਕਪੱਖੀ ਮੁੱਦਿਆਂ ਨੂੰ ਉਭਾਰਦੇ ਹਨ ਅਤੇ ਸੱਚ ਦਾ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜੋਕਾ ਸਮਾਂ ਪੱਤਰਕਾਰੀ ਦੀ ਆਜ਼ਾਦੀ ਲਈ ਚੁਣੌਤੀ ਭਰਪੂਰ ਸਮਾਂ ਹੈ, ਜਿਸ ਵਿੱਚ ਵਿਕਲਪਿਕ ਮੀਡੀਆ ਬਾਰੇ ਸੋਚਣਾ ਪਵੇਗਾ ਅਤੇ ਇਸ ਵਿੱਚ ਦੇਸ਼ ਦੇ ਲੋਕਾਂ ਨੂੰ ਸਾਥ ਦੇਣਾ ਬਹੁਤ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਪੱਤਰਕਾਰ ਲਈ ਸੱਚ ਅਤੇ ਤੱਥ ਪ੍ਰਮੁੱਖ ਹੋਣੇ ਚਾਹੀਦੇ ਹਨ।
ਸੂਹੀ ਸਵੇਰ ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਨੇ ਕਿਹਾ ਕਿ ਸੂਹੀ ਸਵੇਰ ਲੋਕਧਾਰਾ ਦਾ ਮੀਡੀਆ ਹੈ ਜੋ ਲੋਕਾਂ ਦੀ ਮਦਦ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਗੁਰਮੁਖੀ ਅਤੇ ਸ਼ਾਹਮੁਖੀ ਲਿਪੀ ਵਿੱਚ ਜਿੱਥੇ ਆਨਲਾਈਨ ਸੂਹੀ ਸਵੇਰ ਵੈੱਬਸਾਈਟ ਚੱਲ ਰਹੀ ਹੈ ਉੱਥੇ ਯੂ-ਟਿਊਬ ਚੈਨਲ ਵੀ ਚਲਾਇਆ ਜਾ ਰਿਹਾ ਹੈ ਜਿੱਥੇ ਪਾਠਕਾਂ ਨੂੰ ਚਲੰਤ ਮੁੱਦਿਆਂ ਅਤੇ ਸਾਹਿਤ ਤੇ ਰਾਜਨਿਤਕ ਖੇਤਰ ਦੀਆਂ ਹਸਤੀਆਂ ਨਾਲ ਮੁਲਾਕਾਤਾਂ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਹਨ।ਉਨ੍ਹਾਂ ਸੂਹੀ ਸਵੇਰ ਐਵਾਰਡ ਪ੍ਰਾਪਤ ਕਰ ਰਹੀਆਂ ਸ਼ਖ਼ਸੀਅਤਾਂ ਬਾਰੇ ਦੱਸਦਿਆਂ ਕਿਹਾ ਕਿਞ ਬੂਟਾ ਸਿੰਘ ਨੇ ਜਮਹੂਰੀ ਮੁੱਦਿਆਂ ਨੂੰ ਆਪਣੀ ਕਲਮ ਰਾਹੀਂ ਜਨ-ਸਾਧਾਰਨ ਤੱਕ ਪਹੁੰਚਾਉਣ, ਪੰਜਾਬੀ ਜ਼ੁਬਾਨ ਵਿੱਚ ਸਿਆਸੀ ਚੇਤਨਾ ਵਾਲਾ ਸਾਹਿਤ ਰਚਨ ਅਤੇ ਅਨੁਵਾਦ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ।ਓਪਰੇਸ਼ਨ ਗਰੀਨ ਹੰਟ,ਦਲਿਤਾਂ, ਘੱਟ ਗਿਣਤੀਆਂ ਅਤੇ ਹੋਰ ਦੱਬੇ-ਕੁਚਲੇ ਵਰਗ ਦੇ ਲੋਕਾਂ ਦੇ ਮੁੱਦਿਆਂ ਨੂੰ ਪੰਜਾਬੀ ਪਾਠਕਾਂ ਵਿੱਚ ਲੈ ਕੇ ਗਏ ਹਨ।ਉਨ੍ਹਾਂ ਦੱਸਿਆ ਕਿ ਦੂਜਾ ਸੂਹੀ ਸਵੇਰ ਮੀਡਆ ਐਵਾਰਡ ਮਹਿੰਦਰ ਸਿੰਘ ਮਾਨੂੰਪੁਰੀ ਨੂੰ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਫ਼ਨਬਸਪ;ਜੇਕਰ ਪੰਜਾਬੀ ਦਾ ਇਨਸਾਈਕਲੋਪੀਡੀਆ ਆਖਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ।ਮਾਨੂੰਪੁਰੀ ਨੇ ਜਿੱਥੇ ਉਨ੍ਹਾਂ ਨੇ ਬਾਲਾਂ ਲਈ ਸਿਹਤਮੰਦ ਸਾਹਿਤ ਰਚਿਆ ਹੈ ਉੱਥੇ ਆਮ ਲੋਕਾਂ ’ਚ ਸਾਹਿਤ ਦੀ ਮੱਸ ਲਗਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। ਉਹ ਲੋਕਾਂ ਤੱਕ (ਖ਼ਾਸ ਕਰ ਬੱਚਿਆਂ ਵਿੱਚ) ਮਿਆਰੀ ਸਾਹਿਤ ਪਹੁੰਚਾਉਣ ਲਈ ਉਹ ਇੱਕ ਕਾਰਕੁੰਨ ਦੀ ਤਰ੍ਹਾਂ ਭੂਮਿਕਾ ਨਿਭਾਉਂਦੇ ਰਹੇ ਹਨ। ਵਿਚਾਰ ਚਰਚਾ ਵਿੱਚ ਸੁਕੀਰਤ, ਰਾਜੀਵ ਖੰਨਾ, ਮੀਡੀਆ ਵਿਜਲ ਦੇ ਸਹਾਇਕ ਸੰਪਾਦਕ ਅਭਿਸ਼ੇਕ ਸ੍ਰੀਵਾਸਤਵ, ਡਾ. ਸੁਰਜੀਤ, ਮਿੱਤਰ ਸੈਨ ਮੀਤ, ਗੁਲਜ਼ਾਰ ਪੰਧੇਰ,ਪਰਮਜੀਤ ਮਹਿਕ, ਅਵਤਾਰ ਸਿੰਘ, ਅਮਨਿੰਦਰ ਪਾਲ ਸ਼ਰਮਾ ਨੇ ਭਾਗ ਲਿਆ।