ਹਰਚਰਨ ਨਿਥਾਂਵਾਂ ਦੀ ਪਲੇਠੀ ਕਿਤਾਬ 'ਕਣਕਾਂ ਦੀ ਲੋਰੀ' ਨੇ ਕਿਸਾਨੀ ਸੰਘਰਸ਼ ਦੇ ਜਜ਼ਬਾਤਾਂ ਦੀ ਖੂਬਸੂਰਤੀ ਨਾਲ ਕੀਤੀ ਤਰਜਮਾਨੀ: ਸੁਰਜੀਤ ਪਾਤਰ
ਕਿਸਾਨੀ ਸੰਘਰਸ਼ ਦੀ ਵੱਡੀ ਪ੍ਰਾਪਤੀ, ਪੰਜਾਬੀ ਭਾਈਚਾਰੇ ਨੂੰ ਇਕ ਲੜੀ ਵਿਚ ਪਰੋਇਆ: ਜਥੇਦਾਰ ਪੰਜੋਲੀ
ਫਤਹਿਗਡ਼੍ਹ ਸਾਹਿਬ, 12 ਅਪ੍ਰੈਲ 2021: ਬੀਤੇ ਦਿਨੀ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਭਵਨ, ਪੰਜੋਲੀ ਕਲਾਂ ਵਿਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਿਹਰ ਸਦਕਾ ਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ ਪੰਜੋਲੀ ਕਲਾਂ (ਰਜਿ:) ਵੱਲੋਂ ਪੰਜਾਬ ਭਵਨ ਸਰੀ, ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਜਥੇਦਾਰ ਕਰਨੈਲ ਸਿੰਘ ਪੰਜੋਲੀ, ਮੈਂਬਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਫਿਲਮ ਨਿਰਮਾਤਾ ਤੇ ਕਵੀ ਹਰਚਰਨ ਨਿਥਾਂਵਾਂ ਦੀ ਲਿਖੀ ਪਲੇਠੀ ਪੁਸਤਕ 'ਕਣਕ ਦੀ ਲੋਰੀ' ਦੀ ਘੁੰਡ ਚੁਕਾਈ ਦਾ ਸਮਾਗਮ ਹੋਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਕਵੀ ਤੇ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਡਾ. ਸੁਰਜੀਤ ਪਾਤਰ ਜੀ (ਚੇਅਰਮੈਨ, ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ) ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।
ਇਸ ਮੌਕੇ ਬੋਲਦਿਆ ਡਾ. ਸੁਰਜੀਤ ਪਾਤਰ ਜੀ ਨੇ ਕਿਹਾ ਕਿ
ਹਰਚਰਨ ਨਿਥਾਂਵਾਂ ਦੀ ਪਲੇਠੀ ਕਿਤਾਬ 'ਕਣਕਾਂ ਦੀ ਲੋਰੀ' ਨੇ ਕਿਸਾਨੀ ਸੰਘਰਸ਼ ਦੇ ਜਜ਼ਬਾਤਾਂ ਦੀ ਖੂਬਸੂਰਤੀ ਨਾਲ ਤਰਜਮਾਨੀ ਕੀਤੀ ਹੈ। ਕਵੀ ਨੇ ਆਪਣੀਆਂ ਖ਼ੂਬਸੂਰਤ ਕਵਿਤਾਵਾਂ ਨਾਲ ਕਿਸਾਨੀ ਦਰਦ ਨੂੰ ਬਾਖੂਬੀ ਬਿਆਨ ਕੀਤਾ ਹੈ। ਕਵੀ ਨੇ ਜਿੱਥੇ ਸ਼ਹੀਦ ਭਗਤ ਸਿੰਘ ਦੀ ਰੂਹ ਨਾਲ ਬਾਤ ਪਾਈ ਹੈ ਉੱਥੇ ਹੀ ਕਿਸਾਨੀ ਘੋਲ ਦੇ ਯੁੱਧ ਦੀ ਗੱਲ ਕਹੀ ਹੈ। ਧਰਤੀ ਦੇ ਜਾਇਆ ਦੀ ਵੇਦਨਾ ਨੂੰ ਸਮਝ ਨੇ ਸ਼ਬਦਾਂ ਵਿੱਚ ਪ੍ਰੋ ਦਿੱਤਾ ਹੈ। ਕਵੀ ਇਤਿਹਾਸ ਦੇ ਸਨਮੁੱਖ ਖੜ ਕੇ ਵਰਤਮਾਨ ਨੂੰ ਚਿੱਤਰਦਾ ਹੈ ਜਿਸ ਅੰਦਰ ਧੱਕੇ ਨੂੰ ਡੱਕਣ ਦੀ ਜੁਰਅਤ ਹੈ।
ਇਸ ਮੌਕੇ ਬੋਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਹਰਚਰਨ ਸਿੰਘ ਨਥਾਂਵਾਂ ਦੀ ਕਿਤਾਬ ਵਿਚ ਕਵੀ ਨੇ ਇਨਸਾਨੀ ਫ਼ਿਤਰਤ, ਕਿਸਾਨੀ ਦਰਦ ਤੇ ਕਿਸਾਨੀ ਨਾਲ ਜੁੜੇ ਹਰ ਪਹਿਲੂ ਨੂੰ ਕਵਿਤਾ ਦੇ ਰੂਪ ਵਿੱਚ ਕਲਮਬੰਦ ਕਰਨ ਦੀ ਬਾਕਮਾਲ ਕੋਸ਼ਿਸ਼ ਕੀਤੀ ਹੈ।
ਕਿਸਾਨੀ ਘੋਲ ਬਾਰੇ ਬੋਲਦਿਆਂ ਜਥੇਦਾਰ ਪੰਜੋਲੀ ਨੇ ਕਿਹਾ ਕਿ ਪੰਜਾਬੀ ਭਾਈਚਾਰੇ ਨੂੰ ਕਿਸਾਨੀ ਸੰਘਰਸ਼ ਨੇ ਇੱਕ ਲੜੀ ਵਿੱਚ ਪਰੋ ਦਿੱਤਾ ਹੈ ਜੋ ਕਿ ਇਕ ਵੱਡੀ ਪ੍ਰਾਪਤੀ ਹੈ।
ਕੈਨੇਡਾ ਵਿਚ ਰਹਿੰਦੇ ਕਵੀ ਹਰਚਰਨ ਸਿੰਘ ਨਥਾਂਵਾਂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਨਸਾਨ ਭਾਵੇਂ ਕਿਸੇ ਵੀ ਮੁਕਾਮ ਉੱਤੇ ਪਹੁੰਚ ਜਾਵੇ ਪਰ ਉਸ ਨੂੰ ਆਪਣੀ ਮਿੱਟੀ ਨਾਲ ਜੁੜਿਆ ਰਹਿਣਾ ਚਾਹੀਦਾ ਹੈ। ਕਿਸਾਨੀ ਸੰਘਰਸ਼ ਨਾਲ ਸਾਡੀ ਹੋਂਦ ਦੀ ਲੜਾਈ ਵੀ ਜੁੜੀ ਹੋਈ ਹੈ ਜਿਸ ਦੇ ਪ੍ਰਭਾਵ ਵਿਚੋ ਹੀ ਮੇਰੀ ਪੁਸਤਕ 'ਕਣਕਾਂ ਦੀ ਲੋਰੀ' ਨਿਕਲੀ ਹੈ। ਇਸ ਮੌਕੇ ਬੋਲਦਿਆਂ ਹਰਚਰਨ ਥਾਵਾਂ ਨੇ ਕਿਹਾ ਇਸ ਮੌਕੇ ਉੱਤੇ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ, ਪ੍ਰਸਿੱਧ ਪੰਜਾਬੀ ਲੋਕ ਗਾਇਕ ਸਤਵਿੰਦਰ ਬੁੱਗਾ, ਕਿਸਾਨੀ ਸੰਘਰਸ਼ ਦੌਰਾਨ ਪਾਣੀ ਦੀਆਂ ਬੁਛਾੜਾਂ ਰੋਕਣ ਵਾਲੇ ਨੌਜਵਾਨ ਨਰਿੰਦਰ ਭਿੰਡਰ, ਕਿਸਾਨ ਆਗੂ ਅਵਤਾਰ ਸਿੰਘ ਚਲੈਲਾ ਤੇ ਮੈਡਮ ਸਤਿੰਦਰ ਕੌਰ ਬਾੜਾ ਆਦਿ ਨੇ ਸੰਬੋਧਨ ਕੀਤਾ।
ਇਸ ਪ੍ਰੋਗਰਾਮ ਦੇ ਕੋਆਰਡੀਨੇਟਰ ਜਗਜੀਤ ਸਿੰਘ ਪੰਜੋਲੀ, (ਪ੍ਰਧਾਨ, ਸ਼ਹੀਦ ਕਰਤਾਰ ਸਿੰਘ ਸਰਾਭਾ ਵੈੱਲਫੇਅਰ ਐਂਡ ਸਪੋਰਟਸ ਕਲੱਬ) ਤੇ ਮੈਡਮ ਕੰਚਨ ਪਟਿਆਲਾ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐੱਨ ਐੱਸ ਐੱਸ ਵਲੰਟੀਅਰ ਭਰਪੂਰ ਸਿੰਘ, ਸੁਖਦਰਸ਼ਨ ਸੰਧੂ, ਬੀਰਬਲ (ਮੂਨਕ), ਅਵਤਾਰ ਸਿੰਘ ਰੁਡ਼ਕੀ, ਜਤਿੰਦਰ ਸਿੰਘ ਖਰੌੜ, ਹਰਜਿੰਦਰ ਸਿੰਘ ਬੱਬੂ, ਮਨਿੰਦਰਜੀਤ ਸਿੰਘ ਖਰੌੜੀ, ਗੁਰਚਰਨ ਸਿੰਘ, ਅਵਤਾਰ ਸਿੰਘ, ਹਰਨੇਕ ਸਿੰਘ, ਸੁਖਤੇਜ ਸਿੰਘ, ਲਖਵੀਰ ਸਿੰਘ ਰੰਘੇੜੀ, ਮੈਨੇਜਰ ਸਤਨਾਮ ਸਿੰਘ ਬਾਠ, ਸੁਖਦੇਵ ਸਿੰਘ ਤੇਜ, ਗਿਆਨ ਸਿੰਘ ਧਾਲੀਵਾਲ, ਨੰਬਰਦਾਰ ਜਤਿੰਦਰ ਸਿੰਘ ਲਾਡੀ, ਲਵਪ੍ਰੀਤ ਸਿੰਘ ਪੰਜੋਲੀ, ਅਮਨਪ੍ਰੀਤ ਕੌਰ ਪੰਜੋਲੀ, ਗੁਰਪ੍ਰੀਤ ਸਿੰਘ ਮੰਗਾ, ਨਰਿੰਦਰਪਾਲ ਸਿੰਘ ਜੱਸੀ, ਹਰਪ੍ਰੀਤ ਸਿੰਘ ਹੈਪੀ, ਸ੍ਰੀ ਐਸ਼ ਬਹਾਦਰ, ਗੁਰਪ੍ਰੀਤ ਸਿੰਘ ਗਿੱਲ, ਅਮਨਦੀਪ ਸਿੰਘ ਅਮਨਾ, ਹਰਿੰਦਰ ਸਿੰਘ ਗੋਲਡੀ, ਗੁਰਪ੍ਰੀਤ ਸਿੰਘ ਸ਼ਰਮਾਂ ਤੇ ਪ੍ਰਭਦੀਪ ਬਾਠ ਸਮੇਤ ਸਾਹਿਤਕ ਪ੍ਰੇਮੀ ਹਾਜ਼ਰ ਸਨ।