ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸਮਾਗਮ 11 ਫਰਵਰੀ ਨੂੰ
ਡਾ. ਗੁਰਬਚਨ ਸਿੰਘ ‘ਰਾਹੀ* ਦੀਆਂ ਪੁਸਤਕਾਂ ਦਾ ਹੋਵੇਗਾ ਲੋਕ ਅਰਪਣ
ਗੁਰਪ੍ਰੀਤ ਸਿੰਘ ਜਖਵਾਲੀ
ਪਟਿਆਲਾ 6 ਫਰਵਰੀ 2024:-ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ 11 ਫਰਵਰੀ, 2024 ਦਿਨ ਐਤਵਾਰ ਨੂੰ ਸਵੇਰੇ 9.30 ਵਜੇ ਭਾਸ਼ਾ ਵਿਭਾਗ,ਪੰਜਾਬ,ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ।ਸਭਾ ਦੇ ਪ੍ਰਧਾਨ ਡਾ.ਦਰਸ਼ਨ ਸਿੰਘ ‘ਆਸ਼ਟ ਨੇ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਰੋਜ਼ਾਨਾ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੰਪਾਦਕ ਸਿੱਧੂ ਦਮਦਮੀ ਕਰਨਗੇ ਅਤੇ ਕੁਰਕਸ਼ੇਤਰਾ ਯੂਨੀਵਰਸਿਟੀ ਕੁਰਕਸ਼ੇਤਰਾ ਦੇ ਪੰਜਾਬੀ ਵਿਭਾਗ ਦੇ ਸਾਬਕਾ ਪੋ੍ਰਫ਼ੈਸਰ ਡਾ. ਹਰਸਿਮਰਨ ਸਿੰਘ ਰੰਧਾਵਾ ਮਹਿਮਾਨ ਹੋਣਗੇ।ਇਸ ਸਮਾਗਮ ਦੇ ਵਿਸ਼ੇਸ਼ ਮਹਿਮਾਨ ਸ੍ਰੀ ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ,ਭਾਸ਼ਾ ਵਿਭਾਗ,ਪੰਜਾਬ, ਪ੍ਰਸਿੱਧ ਗੀਤਕਾਰ ਗਾਮੀ ਸੰਗਤਪੁਰੀਆ, ਪ੍ਰੋਫ਼ੈਸਰ ਡਾ. ਤਰਲੋਚਨ ਕੌਰ ਅਤੇ ਕਿੱਸਾਕਾਰ ਕਾਬਲ ਵਿਰਕ (ਕਰਨਾਲ) ਹੋਣਗੇ। ਇਸ ਸਮਾਗਮ ਵਿਚ ਉਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਰਚਿਤ ਦੋ ਪੁਸਤਕਾਂ ‘ਤਿੰਨ ਰੰਗ* (ਕਾਵਿ ਸੰਗ੍ਰਹਿ) ਅਤੇ ‘ਕੁਰਬਾਨੀ ਦਾ ਮੁੱਲ*(ਮਿੰਨੀ ਕਹਾਣੀ ਸੰਗ੍ਰਹਿ) ਦਾ ਲੋਕ ਅਰਪਣ ਕੀਤਾ ਜਾਵੇਗਾ।ਇਹਨਾਂ ਪੁਸਤਕਾਂ ਉਪਰ ਕ੍ਰਮਵਾਰ ਡਾ.ਹਰਜੀਤ ਸਿੰਘ ਸੱਧਰ ਅਤੇ ਕੁਲਦੀਪ ਕੌਰ ਭੁੱਲਰ ਪੇਪਰ ਪੜ੍ਹਨਗੇ।ਇਸ ਤੋਂ ਇਲਾਵਾ ਪੰਜਾਬੀ ਰੰਗਮੰਚ ਅਤੇ ਨਾਟਕ ਦੀ ਅਹਿਮ ਸ਼ਖ਼ਸੀਅਤ ਪਦਮਸ਼੍ਰੀ ਪ੍ਰਾਣ ਸੱਭਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਹੋਰ ਪੁੱਜੇ ਪ੍ਰਸਿੱਧ ਲੇਖਕ ਵੀ ਆਪਣੀਆਂ ਰਚਨਾਵਾਂ ਸੁਣਾਉਣਗੇ।ਅੱਜ ਦੀ ਇਸ ਕਾਰਜਕਾਰਨੀ ਵਿਚ ਸਭਾ ਦੇ ਸੀਨੀਅਰ ਪ੍ਰਧਾਨ ਬਾਬੂ ਸਿੰਘ ਰੈਹਲ,ਪ੍ਰਚਾਰ ਸਕੱਤਰ ਦਵਿੰਦਰ ਪਟਿਆਲਵੀ ਅਤੇ ਨਵਦੀਪ ਸਿੰਘ ਮੁੰਡੀ ਆਦਿ ਸ਼ਾਮਿਲ ਸਨ।