ਪਟਿਆਲਾ, 14 ਜਨਵਰੀ 2018 :
ਅੱਜ ਮਿਤੀ 14 ਜਨਵਰੀ 2018 ਨੂੰ ਇੱਥੇ ਭਾਸ਼ਾ ਵਿਭਾਗ, ਪੰਜਾਬ ਪਟਿਆਲਾ ਦੇ ਲੈਕਚਰ ਹਾਲ ਵਿਖੇ ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਦੀ ਹੋਈ ਚੋਣ ਇਕੱਤਰਤਾ ਵਿਚ ਸਾਹਿਤ ਅਕਾਦਮੀ ਅਵਾਰਡੀ ਅਤੇ ਸਟੇਟ ਐਵਾਰਡੀ ਡਾ. ਅਕੈਡਮੀ ਸਿੰਘ 'ਆਸ਼ਟ' (ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੂੰ ਅਗਲੇ ਦੋ ਸਾਲਾਂ ਭਾਵ 2018-2020 ਲਈ ਪੰਜਵੀਂ ਵਾਰੀ ਸਭਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ। ਕਹਾਣੀਕਾਰ ਬਾਬੂ ਸਿੰਘ ਰੈਹਲ ਜਨਰਲ ਸਕੱਤਰ, ਨਵਦੀਪ ਸਿੰਘ ਮੁੰਡੀ ਵਿੱਤ ਸਕੱਤਰ ਅਤੇ ਦਵਿੰਦਰ ਪਟਿਆਲਵੀ ਪ੍ਰੈੱਸ ਸਕੱਤਰ ਚੁਣੇ ਗਏ। ਇਹ ਚੋਣ ਇਕੱਤਰਤਾ ਉੱਘੇ ਵਿਦਵਾਨ ਡਾ. ਗੁਰਬਚਨ ਸਿੰਘ ਰਾਹੀ ਅਤੇ ਕਵੀ ਕੁਲਵੰਤ ਸਿੰਘ ਦੀ ਅਗਵਾਈ ਅਧੀਨ ਸੰਪੰਨ ਹੋਈ।
ਇਸ ਮੌਕੇ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ 'ਆਸ਼ਟ' ਨੇ ਆਪਣੀ ਸਮੁੱਚੀ ਕਾਰਜਕਾਰਨੀ ਟੀਮ ਨੂੰ ਮੁੜ ਸਰਬਸੰਮਤੀ ਨਾਲ ਚੁਣੇ ਜਾਣ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਸਭਾ ਨਾਲ ਜੁੜੇ ਸਮੂਹ ਲੇਖਕਾਂ ਅਤੇ ਲੇਖਕਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭਾ ਦੀ ਮਾਰਫ਼ਤ ਪੰਜਾਬੀ ਮਾਂ ਬੋਲੀ ਨੂੰ ਸਰਕਾਰੇ ਦਰਬਾਰੇ ਬਣਦਾ ਮਾਣ ਸਤਿਕਾਰ ਦਿਵਾਉਣ ਲਈ ਨਿਰੰਤਰ ਯਤਨ ਕਰਦੇ ਰਹਿਣਗੇ ਤਾਂ ਜੋ ਨਵੀਂ ਪੀੜ੍ਹੀ ਆਪਣੀ ਵਿਰਾਸਤ ਅਤੇ ਜੜ੍ਹਾਂ ਨਾਲ ਜੁੜੀ ਰਹਿ ਸਕੇ। ਉਹਨਾਂ ਨੇ ਪਿਛਲੇ ਦੋ ਸਾਲਾਂ ਦੌਰਾਨ ਸਭਾ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਰਿਪੋਰਟ ਵੀ ਪੜ੍ਹੀ।
ਇਸ ਦੌਰਾਨ ਸਭਾ ਦੇ ਮੁੱਖ ਸਰਪ੍ਰਸਤ ਡਾ. ਗੁਰਬਚਨ ਸਿੰਘ ਰਾਹੀ ਨੇ ਕਿਹਾ ਕਿ ਅੱਜ ਸਭਾ ਨੂੰ ਇਸ ਮੁਕਾਮ ਤੇ ਵੇਖ ਕੇ ਬੜੀ ਸੰਤੁਸ਼ਟੀ ਅਤੇ ਖ਼ੁਸ਼ੀ ਹੋਈ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਸਭਾ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਨਾਲ ਸਾਹਿਤ ਅਤੇ ਪਟਿਆਲਾ ਦਾ ਮਾਣ ਵਧਿਆ ਹੈ।
ਸਭਾ ਦੇ ਚੁਣੇ ਗਏ ਹੋਰ ਅਹੁਦੇਦਾਰਾਂ ਵਿਚੋਂ ਕ੍ਰਮਵਾਰ ਹਰਪ੍ਰੀਤ ਸਿੰਘ ਰਾਣਾ ਅਤੇ ਰਘਬੀਰ ਸਿੰਘ ਮਹਿਮਾ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਰਾਜਵੰਤ ਕੌਰ ਪੰਜਾਬੀ, ਗੁਰਚਰਨ ਸਿੰਘ ਪੱਬਾਰਾਲੀ, ਮਨਜੀਤ ਪੱਟੀ, ਸੁਰਿੰਦਰ ਕੌਰ ਬਾੜਾ ਅਤੇ ਸ.ਸ.ਭੱਲਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਜਖਵਾਲੀ ਨੂੰ ਸਕੱਤਰ, ਕਰਨ ਪਰਵਾਜ਼ ਨੂੰ ਸਹਾਇਕ ਸਕੱਤਰ, ਮਨਜੀਤ ਪੱਟੀ, ਉਪ ਪ੍ਰਧਾਨ ਵਜੋਂ ਚੁਣੇ ਗਏ। ਸਭਾ ਨਾਲ ਜੁੜੇ ਹੋਰ ਵਿਦਵਾਨ ਲੇਖਕਾਂ ਵਿਚੋਂ ਪੰਜਾਬੀ ਸਾਹਿਤ ਰਤਨ ਪ੍ਰੋ. ਕਿਰਪਾਲ ਸਿੰਘ ਕਸੇਲ, ਸ਼੍ਰੋਮਣੀ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ, ਡਾ. ਹਰਜੀਤ ਸਿੰਘ ਸੱਧਰ, ਇਕਬਾਲ ਸਿੰਘ ਵੰਤਾ, ਬੀਬੀ ਜੌਹਰੀ, ਉਜਾਗਰ ਸਿੰਘ, ਬੀ.ਐਸ.ਰਤਨ, ਡਾ. ਤਰਲੋਕ ਸਿੰਘ ਆਨੰਦ, ਪ੍ਰਿੰਸੀਪਲ ਸੋਹਨ ਲਾਲ ਗੁਪਤਾ, ਪ੍ਰੋ.ਐਸ.ਸੀ.ਸ਼ਰਮਾ, ਕੈਪਟਨ ਮਹਿੰਦਰ ਸਿੰਘ, ਸੁਖਦੇਵ ਸਿੰਘ ਸ਼ਾਂਤ ਸਲਾਹਕਾਰ ਵਜੋਂ ਲਏ ਗਏ। ਕੁਲਵੰਤ ਸਿੰਘ ਨਾਰੀਕੇ, ਡਾ. ਜੀ.ਐਸ.ਆਨੰਦ, ਬਲਵਿੰਦਰ ਸਿੰਘ ਭੱਟੀ, ਗਜਾਦੀਨ ਪੱਬੀ, ਵਿਸ਼ੇਸ਼ ਮੈਂਬਰਾਂ ਵਜੋਂ ਨਾਮਜ਼ਦ ਕੀਤੇ ਗਏ ਹਨ।
ਸੰਯੁਕਤ ਪ੍ਰੈੱਸ ਸਕੱਤਰ ਵਜੋਂ ਰਵੇਲ ਸਿੰਘ ਭਿੰਡਰ,ਪ੍ਰੀਤਮ ਪ੍ਰਵਾਸੀ, ਕੁਲਵੰਤ ਸਿੰਘ ਨਾਰੀਕੇ ਚੁਣੇ ਗਏ ਜਦੋਂ ਕਿ ਯੁਵਾ ਲੇਖਕਾਂ ਦੇ ਪ੍ਰਤੀਨਿਧੀਆਂ ਵਜੋਂ ਹਰਗੁਣਪ੍ਰੀਤ ਸਿੰਘ ਅਤੇ ਹਰਸਿਮਰਨ ਸਿੰਘ ਚੁਣੇ ਗਏ। ਕਾਰਜਕਾਰਨੀ ਵਿਚ ਹਰਵਿੰਦਰ ਸਿੰਘ ਵਿੰਦਰ, ਕਰਨੈਲ ਸਿੰਘ, ਦੀਦਾਰ ਖ਼ਾਨ ਧਬਲਾਨ, ਅਮਰ ਗਰਗ ਕਲਮਦਾਨ ਧੂਰੀ, ਕੁਲਦੀਪ ਪਟਿਆਲਵੀ, ਹਰਬੰਸ ਸਿੰਘ ਮਾਨਕਪੁਰੀ, ਬਲਬੀਰ ਸਿੰਘ ਦਿਲਦਾਰ, ਜਸਵੰਤ ਸਿੰਘ ਸਿੱਧੂ, ਦਰਸ਼ਨ ਸਿੰਘ ਲਾਇਬ੍ਰੇਰੀਅਨ, ਚਰਨ ਪੁਆਧੀ, ਬਲਦੇਵ ਸਿੰਘ ਬਿੰਦਰਾ ਚੰਡੀਗੜ੍ਹ, ਕਮਲਾ ਸ਼ਰਮਾ ਆਦਿ ਨੂੰ ਵਿਸ਼ੇਸ਼ ਮੈਂਬਰਾਂ ਵਜੋਂ ਲਿਆ ਗਿਆ। ਜਦੋਂਕਿ ਵਿਸ਼ੇਸ਼ ਇਸਤਰੀ ਮੈਂਬਰਾਂ ਵਜੋਂ ਸਤਨਾਮ ਕੌਰ ਚੌਹਾਨ, ਹਰਜਿੰਦਰ ਕੌਰ ਰਾਜਪੁਰਾ, ਡਾ. ਗੁਰਕੀਰਤ ਕੌਰ, ਅਮਰਜੀਤ ਕੌਰ ਮਾਨ, ਸੁਰਿੰਦਰ ਕੌਰ ਬਾੜਾ, ਕਮਲ ਸੇਖੋਂ, ਗੁਰਵਿੰਦਰ ਕੌਰ, ਸਜਨੀ ਅਤੇ ਰਾਮੇਸ਼ਵਰੀ ਘਾਰੂ ਚੁਣੇ ਗਏ। ਐਡਵੋਕੇਟ ਦਲੀਪ ਸਿੰਘ ਵਾਸਨ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਥਾਪਿਆ ਗਿਆ ਹੈ।
ਡਾ. ਦਰਸ਼ਨ ਸਿੰਘ ਆਸ਼ਟ