ਮੈਗਜ਼ੀਨ “ਸੈਣੀ ਸੰਸਾਰ” ਦਾ 49ਵਾਂ ਅੰਕ ਹੋਇਆ ਲੋਕ ਅਰਪਣ
- ਲੋਕ ਸੇਵਾ ਤੋਂ ਉਪਰ ਕੋਈ ਵੀ ਵੱਡਾ ਕਾਰਜ਼ ਨਹੀਂ - ਐਡਵੋਕੇਟ ਕਮਲ ਸੈਣੀ
ਰੂਪਨਗਰ, 8 ਜੁਲਾਈ 2023 - ਕਾਕਾ ਰਾਮ ਸੈਣੀ ਚੈਰੀਟੇਬਲ ਟਰੱਸਟ (ਰਜਿ਼) ਸੈਣੀ ਭਵਨ ਵਲੋਂ ਪ੍ਰਕਾਸਿਤ ਕੀਤਾ ਜਾਂਦਾ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਦਾ 49ਵਾਂ ਅੰਕ ਅੱਜ ਸਮਾਜ ਸੇਵੀ ਐਡਵੋਕੇਟ ਕਮਲ ਸਿੰਘ ਸੈਣੀ ਸਰਪੰਚ ਕਟਲੀ ਵਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰ ਤੇ ਉੱਘੇ ਸਮਾਜ ਸੇਵਕ ਡਾ[ ਆਰ[ ਐਸ[ ਪਰਮਾਰ ਵੀ ਹਾਜ਼ਰ ਸਨ। ਇਸ ਮੌਕੇ ਤੇ ਬੋਲਦਿਆ ਐਡਵੋਕੇਟ ਕਮਲ ਸਿੰਘ ਸੈਣੀ ਨੇ ਸੈਣੀ ਭਵਨ ਦੀਆਂ ਸਮਾਜ ਸੇਵਾਵਾਂ ਦਾ ਜਿ਼ਕਰ ਕਰਦਿਆ ਕਿਹਾ ਕਿ ਰੂਪਨਗਰ ਸ਼ਹਿਰ ਨੂੰ ਇਸ ਗੱਲ ਦਾ ਮਾਨ ਹੈ ਕਿ ਇਸ ਸ਼ਹਿਰ ਦੇ ਦੋ ਮਹਾਨ ਸਮਾਜ ਸੇਵਕਾਂ ਨੇ ਆਪਣੇ ਲੋਕ ਭਲਾਈ ਕਾਰਜ਼ਾ ਕਰਕੇ ਸਮਾਜ ਵਿੱਚ ਵੱਖਰੀ ਪਹਿਚਾਣ ਕਾਇਮ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਹ ਮਹਾਨ ਸਖ਼ਸੀਅਤਾ ਹਨ ਡਾ[ ਆਰ[ ਐਸ ਪਰਮਾਰ ਅਤੇ ਸਵਰਗੀ ਐਲ[ ਆਰ[ ਮੁੰਡਰਾ ਜਿਨ੍ਹਾਂ ਨੇ ਰੋਟਰੀ ਕਲੱਬ ਅਤੇ ਸੈਣੀ ਭਵਨ ਵਰਗੇ ਸੰਗਠਨ ਕਾਇਮ ਕਰਕੇ ਲੋਕਾਂ ਦੇ ਦਿਲਾਂ ਵਿੱਚ ਆਪਣਾ ਨਾਂ ਕਾਇਮ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕ ਸੇਵਾ ਤੋਂ ਉਪਰ ਕੋਈ ਵੀ ਵੱਡਾ ਕਾਰਜ਼ ਨਹੀਂ ਹੈ ਅਤੇ ਸੈਣੀ ਭਵਨ ਦੇ ਪ੍ਰਬੰਧਕ ਇਸ ਗੱਲ ਲਈ ਵਧਾਈ ਦੇ ਪਾਤਰ ਹਨ ਕਿ ਉਹ ਮਹਾਨ ਸਮਾਜ ਸੇਵਕਾਂ ਵਲੋਂ ਵਿਖਾਏ ਮਾਰਗ ਤੇ ਚਲਦੇ ਹੋਏ ਸਮਾਜ ਸੇਵਾ ਨੂੰ ਸਮਰਪਿਤ ਹੋਕੇ ਕੰਮ ਕਰ ਰਹੇ ਹਨ। ਉਨ੍ਹਾਂ ਸੰਸਥਾ ਨੂੰ ਸਮਾਜ ਸੇਵਾ ਦੇ ਕਾਰਜ਼ ਕਰਨ ਲਈ 11 ਹਜ਼ਾਰ ਦੀ ਮਾਲੀ ਮਦਦ ਦੇਣ ਦੀ ਵੀ ਘੋਸ਼ਣਾ ਕੀਤੀ।
ਇਸ ਮੌਕੇ ਸ਼ਹਿਰ ਦੇ ਉੱਘੇ ਸਮਾਜ ਸੇਵਕ ਸਰਜ਼ਨ ਡਾ[ ਆਰ[ ਐਸ[ ਪਰਮਾਰ ਨੇ ਵੀ ਸੈਣੀ ਭਵਨ ਦੇ ਪ੍ਰਬੰਧਕਾਂ ਨੂੰ ਨੇਕ ਕਾਰਜ਼ਾ ਲਈ ਵਧਾਈ ਦਿੱਤੀ। ਡਾ[ ਅਜਮੇਰ ਸਿੰਘ ਤੰਬੜ ਪ੍ਰਧਾਨ ਪ੍ਰਬੰਧਕੀ ਕਮੇਟੀ ਸੈਣੀ ਭਵਨ ਨੇ ਇਸ ਸਮੇਂ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਟਰੱਸਟ ਵਲੋਂ ਪਿਛਲੇ 12 ਸਾਲਾ ਤੋਂ ਤਿਮਾਹੀ ਮੈਗਜ਼ੀਨ “ਸੈਣੀ ਸੰਸਾਰ” ਰਾਹੀ ਉਸਾਰੂ ਸਹਿਤ ਰਾਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਸੰਸਥਾ ਦੇ ਟਰੱਸਟੀ ਤੇ ਪੀਆਰੳ ਰਾਜਿੰਦਰ ਸੈਣੀ ਨੇ ਆਏ ਮਹਿਮਾਨਾਂ ਦਾ ਸਵਾਗਤ ਤੇ ਧੰਨਵਾਦ ਕੀਤਾ।
ਇਸ ਮੌਕੇ ਤੇ ਸੰਸਥਾਨ ਦੇ ਟਰੱਸਟੀ ਤੇ ਮੈਂਬਰ ਗੁਰਮੱਖ ਸਿੰਘ ਸੈਣੀ, ਇੰਜ[ ਹਰਜੀਤ ਸਿੰਘ, ਆਰ[ ਐਸ[ ਸੈਣੀ, ,ਬਹਾਦਰਜੀਤ ਸਿੰਘ, ਐਡਵੋਕੇਟ ਰਾਵਿੰਦਰ ਸਿੰਘ ਮੁੰਡਰਾ, ਅਮਰਜੀਤ ਸਿੰਘ, ਰਾਜਿੰਦਰ ਸਿੰਘ ਨਨੂਆ, ਜਗਦੇਵ ਸਿੰਘ, ਦਲਜੀਤ ਸਿੰਘ, ਰਾਜਿੰਦਰ ਸਿੰਘ ਗਿਰਨ, ਪ੍ਰਿਤਪਾਲ ਸਿੰਘ। ਸੁਰਿੰਦਰ ਸਿੰਘ, ਹਰਦੀਪ ਸਿੰਘ ਤੋਂ ਇਲਾਵਾ ਸੇਵਾ ਮੁਕਤ ਚੀਫ ਇੰਨੀਅਰ ਤੇਜਪਾਲ ਸਿੰਘ, ਡਾ[ ਨਮਰਤਾ ਪਰਮਾਰ, ਮਨਦੀਪ ਕੌਰ, ਕੁਲਵਿੰਦਰ ਕੌਰ, ਕੁਸਮ ਸ਼ਰਮਾ, ਤ੍ਰਿਪਤਾ ਚਾਨਣਾ, ਉਸ਼ਾ ਭਾਟੀਆ, ਐਡਵੋਕੇਟ ਕੁਲਤਾਰ ਸਿੰਘ,ਕੁਲਦੀਪ ਸਿੰਘ ਗੋਲੀਆ, ਸਿਵ ਲਾਲ, ਸੁਰਜੀਤ ਸਿੰਘ ਸੈਣੀ, ਆਦਿ ਹਾਜ਼ਰ ਸਨ।